ਟੋਰਾਂਟੋ, 26 ਸਤੰਬਰ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਸੰਭਾਵੀ ਮੁਜ਼ਾਹਰੇ ਕਾਰਨ ਡਾਊਨਟਾਊਨ ਟੋਰਾਂਟੋ ਸਥਿਤ ਕੁਈਨਜ਼ ਪਾਰਕ ਦੇ ਅੰਦਰ ਤੇ ਬਾਹਰ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਤੇ ਇੱਥੇ ਆਵਾਜਾਈ ਬਿਲਕੁਲ ਰੋਕ ਦਿੱਤੀ ਗਈ ਹੈ।
ਗਾਰਬੇਜ ਟਰੱਕ, ਟੀਟੀਸੀ ਦੀਆਂ ਬੱਸਾਂ ਤੇ ਪੁਲਿਸ ਦੀਆਂ ਕਾਰਾਂ ਲਾ ਕੇ ਮੋਟਰਿਸਟਸ ਦੀ ਪਹੁੰਚ ਪ੍ਰੋਵਿੰਸ਼ੀਅਲ ਵਿਧਾਨਸਭਾ ਤੱਕ ਰੋਕੀ ਗਈ ਹੈ। ਇਸ ਏਰੀਆ ਨਾਲ ਲੱਗਣ ਵਾਲੀਆਂ ਸਾਰੀਆਂ ਸਾਈਡ ਸਟਰੀਟਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।ਟੋਰਾਂਟੋ ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਕੁੱਝ ਜਾਣਕਾਰੀ ਮਿਲੀ ਹੈ ਕਿ ਸਕੂਲਾਂ ਵਿੱਚ ਲਿੰਗ ਤੇ ਜਿਨਸੀ ਪਛਾਣ ਸਬੰਧੀ ਪਾਠਕ੍ਰਮ ਲਗਾਏ ਜਾਣ ਦੀ ਚਰਚਾ ਤੋਂ ਬਾਅਦ ਇਸ ਦਾ ਵਿਰੋਧ ਕਰ ਰਹੇ ਇੱਕ ਗਰੁੱਪ “1 ਮਿਲੀਅਨ ਮਾਰਚ 4 ਚਿਲਡਰਨ” ਵੱਲੋਂ ਮੁਜ਼ਾਹਰਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਸਵੇਰ ਦੇ 7:00 ਵਜੇ ਤੱਕ ਮੁਜ਼ਾਹਰੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਪਰ ਪੁਲਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਅਜੇ ਵੀ ਸੰਭਾਵੀ ਮੁਜ਼ਾਹਰੇ ਦੀ ਗੱੱਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਜ਼ਾਹਰੇ ਦੀ ਸਹੀ ਲੋਕੇਸ਼ਨ ਨਹੀਂ ਪਤਾ ਪਰ ਉਹ ਫਿਰ ਵੀ ਇਸ ਲਈ ਪੂਰੀ ਤਿਆਰੀ ਕਰ ਰਹੇ ਹਨ। ਹੇਠਾਂ ਲਿਖੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
· NB/SB Queen’s Park Crescent from Bloor Street West to College Street
· NB/SB University Avenue from College Street to Elm Street
· EB/WB Wellesley Street West at Queen’s Park