ਓਨਟਾਰੀਓ, 25 ਸਤੰਬਰ (ਪੋਸਟ ਬਿਊਰੋ) : ਐਤਵਾਰ ਰਾਤ ਨੂੰ ਨੌਰਥ ਯੌਰਕ ਵਿੱਚ ਛੁਰੇਬਾਜ਼ੀ ਦੀ ਵਾਪਰੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਫਿੰਚ ਸਟੇਸ਼ਨ ਦੇ ਉੱਤਰ ਵੱਲ ਯੰਗ ਸਟਰੀਟ ਤੇ ਹੈਂਡਨ ਐਵਨਿਊ ਨੇੜੇ ਰਾਤੀਂ 9:58 ਦੇ ਨੇੜੇ ਤੇੜੇ ਪੁਲਿਸ ਨੂੰ ਛੁਰੇਬਾਜ਼ੀ ਦੀਆਂ ਖਬਰਾਂ ਮਿਲੀਆਂ। ਮੌਕੇ ਉੱਤੇ ਪੁਲਿਸ ਨੂੰ ਇੱਕ 20 ਸਾਲਾ ਵਿਅਕਤੀ ਛੁਰੇਬਾਜ਼ੀ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ।
ਬਾਅਦ ਵਿੱਚ ਉਸ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਗਈ ਹੈ।