ਬਰੈਂਪਟਨ, 25 ਸਤੰਬਰ (ਪੋਸਟ ਬਿਊਰੋ) : ਬਰੈਂਪਟਨ ਵਿੱੱਚ ਇੱਕ ਟਰਾਂਸਪੋਰਟ ਟਰੱਕ ਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਹਾਦਸੇ ਦੀ ਜਾਣਕਾਰੀ ਦੇ ਕੇ ਐਮਰਜੰਸੀ ਅਮਲੇ ਨੂੰ ਸੋਮਵਾਰ ਸਵੇਰੇ ਤੜ੍ਹਕੇ 4:00 ਵਜੇ ਦੇ ਨੇੜੇ ਤੇੜੇ ਏਅਰਪੋਰਟ ਰੋਡ ਤੇ ਕਲਾਰਕ ਬੁਲੇਵਾਰਡ ਉੱਤੇ ਸੱਦਿਆ ਗਿਆ। 60 ਸਾਲਾ ਮੋਟਰਸਾਈਕਲਿਸਟ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਜਾਂਚ ਲਈ ਕਲਾਰਕ ਦੇ ਕੋਲ ਦੋਵਾਂ ਦਿਸ਼ਾਵਾਂ ਤੋਂ ਏਅਰਪੋਰਟ ਰੋਡ ਨੂੰ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਕਈ ਘੰਟਿਆਂ ਲਈ ਇਹ ਸੜਕ ਨੂੰ ਬੰਦ ਰੱਖਿਆ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਪਿੱਛੇ ਕੀ ਕਾਰਨ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।