(ਬਰੈਪਟਨ/ਬਾਸੀ ਹਰਚੰਦ) ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਜਾਣਕਾਰੀ ਦਿਤੀ ਕਿ ਪ੍ਰਮਗੁਣੀ ਸ਼ਹੀਦ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ, ਉਨ੍ਹਾਂ ਨੂੰ ਸਨਮਾਨ ਸਾਹਿਤ ਸ਼ਰਧਾਜਲੀ ਦੇਣ ਲਈ ਸਮਾਗਮ ਆਯੋਜਤ ਕੀਤਾ ਜਾਏਗਾ। ਯਾਦ ਰਹੇ ਕਿ 27 ਸਤੰਬਰ ਨੂੰ 1907 ਨੂੰ ਉਹਨਾਂ ਦਾ ਜਨਮ ਹੋਇਆ ਅਤੇ 23 ਮਾਰਚ 1931 ਨੂੰ ਲਹੌਰ ਜੇਲ ਵਿੱਚ ਰਾਜ ਗੁਰੂ ਅਤੇ ਸੁਖਦੇਵ ਸਮੇਤ ਫਾਂਸੀ ਦੇ ਦਿਤੀ ਗ੍ਈ ਸੀ ਅਤੇ ਉਹਨਾਂ ਦਾ ਸਸਕਾਰ ਲੋਕ ਰੋਹ ਤੋਂ ਡਰਦਿਆਂ ਹੁਸੈਨੀ ਵਾਲਾ ਜਿਲਾ ਫੀਰੋਜ਼ਪੁਰ ਵਿਖੈ ਰਾਤ ਨੂੰ ਚੋਰੀ ਚੋਰੀ ਕਰ ਦਿਤਾ ਗਿਆ ਸੀ। ਇਹ ਉਹ ਮਹਾਨ ਜਨ ਨਾਇਕ ਹੈ ਜਿਸ ਨੇ ਭਾਰਤ ਨੂੰ ਅੰਗਰੇਜ ਹਕੂਮਤ ਤੋਂ ਅਜਾਦੀ ਦਿਵਾਉਣ ਲਈ ਸਾਥੀਆ ਸਮੇਤ ਵੱਡੇ ਕਾਰਨਾਮੇ । ਭਾਰਤ ਦੇ ਲੋਕਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹ ਕੇ ਅਜਾਦ ਭਾਰਤ ਵਿੱਚ ਗਰੀਬੀ, ਭੁੱਖ ਮਰੀ, ਅਨਿਆਏ, ਊਚ ਨੀਚ ਆਦਿ ਦਾ ਖਾਤਮਾਂ ਕਰਨਾ ਆਪਣਾ ਉਦੇਸ਼ ਮਿਥਿਆ ਅਤੇ ਸਮਾਨਤਾ ਦਾ ਸਮਾਜ ਸਥਾਪਿਤ ਕਰਨਾ ਟੀਚਾ ਮਿਥਿਆ
ਕੁੱਝ ਕਾਰਨਾਂ ਕਰਕੇ ਇਹ ਸਮਾਗਮ ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਦੇ ਹਾਲ ਵਿੱਚ 8 ਅਕਤੂਬਰ ਦਿਨ ਐਤਵਾਰ ਨੂੰ 1 ਵਜੇ ਤੋਂ 4 ਵਜੇ ਤੱਕ ਹੋਵੇਗਾ। ਇਹ ਸਥਾਨ ਕਨੇਡੀ ਰੋਡ ਸਾਊਥ ਬਰੈਂਪਟਨ ਼6ੱ,3ਓ7 ਤੇ ਸਥਿਤ ਹੈ। ਆਉ ਇਕੱਤਰ ਹੋ ਕੇ ਮਹਾਨ ਜਨ ਨਾਇਕ ਨੂੰ ਯਾਦ ਕਰੀਏ ਅਤੇ ਉਸ ਦੇ ਅਜ਼ਾਦੀ,ਸਮਾਨਤਾ ਅਤੇ ਭਰਾਤਰੀ ਭਾਵ ਦੇ ਅਦੇਸ਼ਾਂ ਤੇ ਚਲਣ ਦਾ ਪ੍ਰਣ ਦੁਹਰਾਈਏ।
ਸੱਭ ਪ੍ਰਗਤੀਸ਼ੀਲ, ਬੁਧੀਜੀਵੀ ਅਤੇ ਜਨ ਸਧਾਰਨ ਨੌਜਵਾਨਾਂ, ਬੀਬੀਆਂ ਅਤੇ ਬੱਚਿਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤਾਂ ਜਾਂਦੀ ਹੈ। ਚਾਹ ਪਾਣੀ ਦਾ ਪ੍ਰਬੰਧ ਹੋਵੇਗਾ ਹੋਰ ਜਾਣ ਕਾਰੀ ਲਈ ਫੋਨ ਨੰਬਰ:
ਬਲਦੇਵ ਸਿੰਘ ਸਹਿਦੇਵ 647-233-1527 ਸੁਖਦੇਵ ਸਿੰਘ ਧਾਲੀਵਾਲ 239-569-1460, ਸੁਰਿੰਦਰ ਸਿੰਘ ਗਿੱਲ 905-460-5544 ਹਰਚੰਦ ਸਿੰਘ ਬਾਸੀ 437-772-3854