Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਮਹੀਨਾਵਾਰ ਸਮਾਗ਼ਮ ਉਰਦੂ ਲੇਖਕ ਰਾਜਿੰਦਰ ਸਿੰਘ ਬੇਦੀ ਨੂੰ ਕੀਤਾ ਸਮਰਪਿਤ

September 22, 2023 02:06 AM

-‘ਅਧਿਆਪਕ-ਦਿਵਸ’ ਮਨਾਇਆ ਗਿਆ ਅਤੇ ਕਵੀ-ਦਰਬਾਰ ਵੀ ਹੋਇਆ

  
ਬਰੈਂਪਟਨ, (ਡਾ. ਝੰਡ) ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਲੰਘੇ ਐਤਵਾਰ 17 ਸਤੰਬਰ ਨੂੰ 2250 ਬੋਵੇਰਡ ਡਰਾਈਵ ਦੇ ਨਜ਼ਦੀਕ ‘ਹੋਮ-ਲਾਈਫ਼ ਰਿਐਲਟਰਜ’਼ ਦੇ ਬੇਸਮੈਂਟ-1 ਸਥਿਤ ਹਾਲ ਵਿਚ ਕਰਵਾਇਆ ਗਿਆ ਮਹੀਨਾਵਾਰ ਸਮਾਗ਼ਮ ਉੱਘੇ ਉਰਦੂ ਲੇਖਕ ਰਾਜਿੰਦਰ ਸਿੰਘ ਬੇਦੀ ਨੂੰ ਸਮਰਪਿਤ ਕੀਤਾ ਗਿਆ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰੰਘ ਸੰਘਾ ਵੱਲੋਂ ਆਏ ਮਹਿਮਾਨਾਂ ਅਤੇ ਮੈਂਬਰਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਡਾ. ਜਗਮੋਹਨ ਸਿੰਘ ਸੰਘਾ ਨੇ ਬੇਦੀ ਸਾਹਿਬ ਦੇ ਜੀਵਨ, ਉਨ੍ਹਾਂ ਲੇਖਣੀ ਅਤੇ ਫਿ਼ਲਮਾਂ ਵਿਚ ਪਾਏ ਗਏ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਰਦੂ ਵਿਚ ‘ਗਰਮ ਕੋਟ’, ‘ਲਾਜਵੰਤੀ’, ‘ਦਾਗ਼’ ਅਤੇ ‘ਇਕ ਚਾਦਰ ਮੈਲੀ ਸੀ’ ਵਰਗੀਆਂ ਮਿਆਰੀ ਕਹਾਣੀਆਂ ਲਿਖੀਆਂ ਜਿਨ੍ਹਾਂ ਵਿੱਚੋਂ ਕਈਆਂ ਉੱਪਰ ਬਾਅਦ ਵਿਚ ਯਾਦਗਾਰੀ ਫਿ਼ਲਮਾਂ ਬਣਾਈਆਂ ਗਈਆਂ ਅਤੇ ਇਨ੍ਹਾਂ ਫਿ਼ਲਮਾਂ ਦੀਆਂ ਸਕਰਿਪਟਾਂ ਤੇ ਡਾਇਲਾਗ ਲਿਖਣ ਲਈ ਉਨ੍ਹਾਂ ਨੂੰ ਕਈ ਇਨਾਮ ਮਿਲੇ। ਬੇਦੀ ਸਾਹਿਬ ਨੇ ਚਰਚਿਤ ਹਿੰਦੀ ਫਿ਼ਲਮ ‘ਦਸਤਕ’ ਡਾਇਰੈੱਕਟ ਵੀ ਕੀਤੀ ਜਿਸ ਦੇ ਲਈ ਉਨ੍ਹਾਂ ਨੂੰ ‘ਬੈੱਸਟ ਡਾਇਰੈੱਕਸ਼ਨ’ ਦਾ ਐਵਾਰਡ ਮਿਲਿਆ।

  
ਤੈਅ-ਸ਼ੁਦਾ ਏਜੰਡੇ ਅਨੁਸਾਰ ਸਮਾਗ਼ਮ ਦਾ ਅਗਲਾ ਪੜਾਅ ‘ਅਧਿਆਪਕ-ਦਿਵਸ’ ਮਨਾਉਣ ਦਾ ਸੀ ਜਿਸ ਦੇ ਮੁੱਖ-ਬੁਲਾਰੇ ਹਰਜਸਪ੍ਰੀਤ ਗਿੱਲ ਸਨ। ਇਸ ਦਿਨ ਦੀ ਮਹਾਨਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਅਧਿਆਪਕ-ਦਿਵਸ ਵੱਖੋਂ-ਵੱਖਰੇ ਦਿਨਾਂ ਨੂੰ ਮਨਾਇਆ ਜਾਂਦਾ ਹੈ। ‘ਯੂਨੈਸਕੋ’ ਅਤੇ ‘ਆਈ.ਐੱਲ.ਓ.‘ ਦੇ ਆਦੇਸ਼ਾਂ ਅਨੁਸਾਰ ਇਹ ਦਿਨ 1994 ਵਿਚ ਮਨਾਉਣਾ ਆਰੰਭ ਹੋਇਆ ਅਤੇ ਅਮਰੀਕਾ ਤੇ ਯੌਰਪ ਦੇ ਬਹੁਤ ਸਾਰੇ ਦੇਸ਼ਾਂ ਵਿਚ ਇਹ 5 ਅਕੂਤਬਰ ਨੂੰ ਮਨਾਇਆ ਜਾਂਦਾ ਹੈ, ਜਦਕਿ ਭਾਰਤ ਵਿਚ ਇਹ ਦਿਨ ਮਹਾਨ ਅਧਿਆਪਕ ਅਤੇੇ ਫਿ਼ਲਾਸਫਰ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਰਵਪਲੀ ਰਾਧਾ ਕ੍ਰਿਸ਼ਨਨ ਦੇ ਜਨਮ-ਦਿਨ ਨੂੰ ਮੁੱਖ ਰੱਖਦਿਆਂ ਹੋਇਆਂ 1962 ਤੋਂ ਹਰ ਸਾਲ 5 ਸਤੰਬਰ ਤੋਂ ਮਨਾਉਣਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਇਹ 2 ਮਈ ਤੋਂ 9 ਮਈ ਤੱਕ ਪੂਰਾ ਹਫ਼ਤਾ ‘ਟੀਚਰਜ਼ ਐਪਰੀਸੀਏਸ਼ਨ ਵੀਕ’ ਦੇ ਤੌਰ ‘ਤੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਆਪਣੇ ਸੰਬੋਧਨ ਵਿਚ ਉਨ੍ਹਾਂ ਅਧਿਆਪਕ ਦੇ ਗੁਣਾਂ ਅਤੇ ਫ਼ਰਜ਼ਾਂ ਬਾਰੇ ਚਰਚਾ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦਿਆਂ ਆਪਣੇ ਅਧਿਆਪਕਾਂ ਡਾ. ਦਲੀਪ ਕੌਰ ਟਿਵਾਣਾ, ਡਾ. ਸਤੀਸ਼ ਕੁਮਾਰ ਵਰਮਾ ਅਤੇ ਡਾ. ਨਰਿੰਦਰ ਕਪੂਰ ਨੂੰ ਵੀ ਯਾਦ ਕੀਤਾ।
ਸਮਾਗ਼ਮ ਦੇ ਦੂਸਰੇ ਬੁਲਾਰੇ ਡਾ. ਸਤਿੰਦਰ ਕਾਹਲੋਂ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹਨ। ਉਹ ਬੱਚਿਆਂ ਦੇ ਚੰਗੇਰੇ ਭਵਿੱਖ ਦਾ ਮੁੱਢ ਬੰਨ੍ਹਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਗਲੇਰੇ ਜੀਵਨ ਲਈ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਸਕੂਲਾਂ ਵਿਚ ਅਧਿਆਪਕ, ਵਾਈਸ-ਪ੍ਰਿੰਸੀਪਲ ਅਤੇ ਪ੍ਰਿੰਸੀਪਲ ਵਜੋਂ ਵਿਚਰਦਿਆਂ ਆਪਣੇ ਤਜਰਬੇ ਹਾਜ਼ਰੀਨ ਨਾਲ ਸਾਂਝੇ ਕੀਤੇ। ਮੈਡਮ ਰਛਪਾਲ ਕੌਰ ਗਿੱਲ ਨੇ ਕੈਨੇਡਾ ਦੇ ਬਰੈਂਪਟਨ ਅਤੇ ਈਟੋਬੀਕੋ ਸ਼ਹਿਰਾਂ ਦੇ ਵੱਖ-ਵੱਖ ਸਕੂਲਾਂ ਵਿਚ ਅਧਿਆਪਨ ਦੀ ਅਹਿਮ ਜਿ਼ੰਮੇਵਾਰੀ ਨਿਭਾਉਂਦਿਆਂ ਹੋਇਆਂ ਵਿਦਿਆਰਥੀਆਂ ਨਾਲ ਨੇੜਤਾ, ਘਰਾਂ ਤੋਂ ਮਿਲੇ ਉਨ੍ਹਾਂ ਨੂੰ ਵਧੀਆ ਸੰਸਕਾਰਾਂ ਅਤੇ ਉਨ੍ਹਾਂ ਦੀ ਸਿਆਣਪ ਤੇ ਦਿਆਨਤਦਾਰੀ ਦੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਫ਼ਰੈਂਚ ਭਾਸ਼ਾ ਨਾ ਜਾਣਦਿਆਂ ਹੋਇਆਂ ਉਨ੍ਹਾਂ ਨੂੰ ਸਕੂਲ ਵਿਚ ਇਕ ਵਾਰ ਫ਼ਰੈਚ ਕਲਾਸ ਵੀ ਲੈਣੀ ਪਈ ਜਿਸ ਵਿਚ ਉਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਬੇਹੱਦ ਸਹਿਯੋਗ ਮਿਲਿਆ।
ਅਧਿਆਪਕ-ਦਿਵਸ ਬਾਰੇ ਹੋਰ ਜਾਣਕਾਰੀ ਸਾਂਝੇ ਕਰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਦੱਸਿਆ ਕਿ ਆਸਟ੍ਰੇਲੀਆ ਵਿਚ ਇਹ ਦਿਨ ਅਕਤੂਬਰ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ ਜੋ ਆਮ ਤੌਰ ‘ਤੇ 25 ਤੋਂ 28 ਅਕਤੂਬਰ ਦੇ ਵਿਚਕਾਰ ਆਉਂਦਾ ਹੈ ਪਰ ਪਿਛਲੇ ਸਾਲਾਂ ਵਿਚ ਇਕ ਵਾਰ ਇਹ 31 ਅਕਤੂਬਰ ਨੂੰ ਆ ਗਿਆ ਅਤੇ ਇਸ ਦਿਨ ‘ਹੈਲੋਵੀਨ’ ਹੋਣ ਕਾਰਨ ਉਸ ਸਾਲ ਇਸ ਨੂੰ 7 ਨਵੰਬਰ ਨੂੰ ਮਨਾਇਆ ਗਿਆ। ਸਿੱਖਿਆ-ਅਦਾਰਿਆਂ ਵਿਚ ਲਾਇਬ੍ਰੇਰੀਆਂ ਦੀ ਮਹਾਨਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਲਾਇਬ੍ਰੇਰੀਅਨ ਵੱਖ-ਵੱਖ ਵਿਸਿ਼ਆਂ ਦੀਆਂ ਨਵੀਆਂ ਪੁਸਤਕਾਂ ਅਤੇ ਖੋਜ-ਰਿਸਾਲਿਆਂ ਬਾਰੇ ਵਿਦਿਆਰਥੀਆਂ ਤੇੇ ਅਧਿਆਪਕਾਂ ਨੂੰ ਜਾਣਕਾਰੀ ਦੇ ਕੇ ‘ਸਹਿਯੋਗੀ ਅਧਿਆਪਕ’ (ਅਲਾਈਡ-ਟੀਚਰਜ਼)’ ਦੀ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗ਼ਮ ਵਿਚ ਪ੍ਰੋ. ਤਲਵਿੰਦਰ ਸਿੰਘ, ਇੰਗਲੈਂਡ ਤੋਂ ਆਏ ਪਰਮਿੰਦਰ ਸਿੰਘ ਮੰਡ ਅਤੇ ਕਰਨ ਅਜਾਇਬ ਸਿੰਘ ਸੰਘਾ ਨੇ ਵੀ ਅਧਿਆਪਕ-ਦਿਵਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਚੰਡੀਗੜ੍ਹ ਤੋਂ ਆਏ ਸਰਬਜੀਤ ਸਿੰਘ ਭੱਟੀ, ਬਰਲਿੰਗਟਨ ਤੋਂ ਡਾ. ਪਰਗਟ ਸਿੰਘ ਬੱਗਾ, ਇੰਜੀ. ਈਸ਼ਰ ਸਿੰਘ, ਮੈਡਮ ਰਛਪਾਲ ਕੌਰ ਗਿੱਲ ਅਤੇ ਕਰਨ ਅਜਾਇਬ ਸਿੰਘ ਸੰਘਾ ਬਿਰਾਜਮਾਨ ਸਨ। ਸੈਸ਼ਨ ਦੇ ਸੰਚਾਲਨ ਦੀ ਕਾਰਵਾਈ ਪਰਮਜੀਤ ਸਿੰਘ ਢਿੱਲੋਂ ਵੱਲੋਂ ਬਾਖ਼ੂਬੀ ਨਿਭਾਈ ਗਈ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ ਜਿਸ ਦਾ ਸੰਚਾਲਨ ਡਾ. ਜਗਮੋਹਨ ਸੰਘਾ ਵੱਲੋਂ ਕੀਤਾ ਗਿਆ। ਸੱਭ ਤੋਂ ਪਹਿਲਾਂ ਉਨ੍ਹਾਂ ਹਰਦਿਆਲ ਝੀਤਾ ਨੂੰ ਮੰਚ ‘ਤੇ ਬੁਲਾਇਆ ਜਿਨ੍ਹਾਂ ਨੇ ਆਪਣੀ ਕਵਿਤਾ ਵਿਚ ਕੁੱਤੇ ਵਰਗੇ ਵਫ਼ਦਾਰ ਜਾਨਵਰ ਦੀ ‘ਪੈੱਟਸ’ ਵਜੋਂ ਅਹਿਮੀਅਤ ਦੇ ਨਾਲ-ਨਾਲ ਸਮਾਜ ਵਿਚ ਫ਼ੈਲ ਰਹੇ ‘ਕੁੱਤਾ ਕਲਚਰ’ ਦੀ ਗੱਲ ਬਾਖ਼ੂਬੀ ਕੀਤੀ। ਉਸ ਤੋਂ ਬਾਅਦ ਵਾਰੋ-ਵਾਰੀ ਸਤਿੰਦਰ ਕਾਹਲੋਂ, ਮਕਸੂਦ ਚੌਧਰੀ, ਰੂਬੀ ਕਰਤਾਰਪੁਰੀ, ਪ੍ਰੀਤਮ ਧੰਜਲ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਹਰਭਜਨ ਕੌਰ ਗਿੱਲ, ਸੁਖਚਰਨਜੀਤ ਕੌਰ ਗਿੱਲ, ਹਰਜਿੰਦਰ ਸਿੰਘ ਭਸੀਨ, ਪ੍ਰੋ. ਆਸਿ਼ਕ ਰਹੀਲ, ਕਰਨੈਲ ਸਿੰਘ ਮਰਵਾਹਾ, ਪਰਮਜੀਤ ਸਿੰਘ ਗਿੱਲ, ਜੱਸੀ ਭੁੱਲਰ, ਰਮਿੰਦਰ ਵਾਲੀਆ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਜਗਮੋਹਨ ਸਿੰਘਾ ਅਤੇ ਪ੍ਰਧਾਨਗੀ-ਮੰਡਲ ਵਿੱਚੋਂ ਸਰਬਜੀਤ ਸਿੰਘ ਭੱਟੀ, ਡਾ. ਪਰਗਟ ਸਿੰਘ ਬੱਗਾ, ਰਛਪਾਲ ਕੌਰ ਗਿੱਲ ਅਤੇ ਕਰਨ ਅਜਾਇਬ ਸੰਘਾ ਵੱਲੋਂੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਮਾਗ਼ਮ ਦੀ ਕਾਰਵਾਈ ਨੂੰ ਮਲੂਕ ਸਿੰਘ ਕਾਹਲੋਂ ਵੱਲੋਂ ਬੜੇ ਭਾਵਪੂਰਤ ਸ਼ਬਦਾਂ ਵਿਚ ਸਮੇਟਿਆ ਗਿਆ ਅਤੇ ਸਾਰੇ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਦਰਸ਼ਨ ਸਿੰਘ ਗਰੇਵਾਲ, ਬੇਅੰਤ ਸਿੰਘ ਵਿਰਦੀ, ਪਰਸ਼ੋਤਮ ਸਿੰਘ, ਸਰਬਜੀਤ ਸਿੰਘ, ਬਿਕਰਮ ਸਿੰਘ ਗਿੱਲ, ਅੰਮ੍ਰਿਤ ਕੌਰ ਅਤੇ ਕਈ ਹੋਰ ਹਾਜ਼ਰ ਸਨ। ਇਸ ਤਰ੍ਹਾਂ ਸਭਾ ਦੇ ਹੋਰ ਸਮਾਗ਼ਮਾਂ ਵਾਂਗ ਇਹ ਸਮਾਗ਼ਮ ਵੀ ਯਾਦਗਾਰੀ ਹੋ ਨਿਬੜਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਚੋਰੀ ਹੋਈ ਗੱਡੀ `ਚੋਂ ਚਾਰ ਨਾਬਾਲਿਗ ਗ੍ਰਿਫ਼ਤਾਰ, ਦੋ `ਤੇ ਲੱਗੇ ਡਕੈਤੀ ਦੇ ਦੋਸ਼ ਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂ ਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰ ਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤ ਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ ਪਾਵਰਸਕੂਲ ਡੇਟਾ ਬਰੀਚ ਵਿੱਚ ਚੋਰੀ ਹੋਈ ਜਾਣਕਾਰੀ ਫਿਰੌਤੀ ਦੇਣ ਦੇ ਬਾਵਜੂਦ ਨਹੀਂ ਕੀਤੀ ਨਸ਼ਟ : ਸਕੂਲ ਬੋਰਡ ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ 18 ਮਈ ਐਤਵਾਰ ਨੂੰ ਮਨਾਈ ਜਾਏਗੀ ਪੁਰਾਣੀਆਂ ਪਾਣੀ ਸਪਲਾਈ ਲਾਈਨਾਂ ਨੂੰ ਬਦਲਣ ਦੇ ਚਲਦੇ ਗਰਮੀਆਂ ਵਿੱਚ ਸ਼ਹਿਰ ਦੇ 3 ਸਟਰੀਟਕਾਰ ਰੂਟ ਹੋਣਗੇ ਡਾਇਵਰਟ ਇਸ ਗਰਮੀਆਂ ਸਸਕੈਚਵਨ ਦੀਆਂ ਸੜਕਾਂ `ਤੇ ਈ-ਸਕੂਟਰ ਨੂੰ ਚਲਾਉਣ ਦੀ ਮਿਲੇਗੀ ਆਗਿਆ