ਕੈਸਲਮੋਰ ਸੀਨੀਅਰਜ਼ ਕਲੱਬ ਵਲੋਂ ਇੱਕ ਅਕਤੂਬਰ, ਐਤਵਾਰ ਨੂੰ ‘ਫੈਮਲੀ ਫਨ ਅਤੇ ਵਿਦਾਇਗੀ ਪਾਰਟੀ 2023’ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਪ੍ਰੋਗਰਾਮ ਗੌਰ ਸੀਡੋ ਕਮਿਊਨਿਟੀ ਸੈਂਟਰ ਅਤੇ ਲਾਇਬ੍ਰੇਰੀ ਵਿਚ 12 ਵਜੇ ਸ਼ੁਰੂ ਜੋ ਜਾਵੇਗਾ। ਇਸ ਪ੍ਰੋਗਰਮ ਵਿਚ 200 ਦੇ ਕਰੀਬ ਕਲੱਬ ਮੈਂਬਰਾਂ ਲਈ ਪ੍ਰਬੰਧ ਕੀਤਾ ਗਿਆ ਹੈ। ਇਸ ਵਿਚ ਸਿਰਫ਼ ਕਲੱਬ ਮੈਂਬਰ ਹੀ ਸ਼ਾਮਿਲ ਹੋ ਸਕਦੇ ਹਨ। ਮੈਂਬਰਾਂ ਦੇ ਮਨੋਰੰਜਨ ਲਈ ਡੀ.ਜੇ., ਗੀਤ-ਸੰਗੀਤ, ਜਾਗੋ ਅਤੇ ਗਿੱਧੇ ਦਾ ਵੀ ਪ੍ਰਬੰਧ ਹੈ। ਖਾਣ-ਪੀਣ ਦਾ ਵਧੀਆ ਪ੍ਰਬੰਧ ਹੋਵੇਗਾ। ਇੱਥੇ ਪਹੁੰਚਣ ਲਈ ਬਸ ਨੰਬਰ 50, 50ਏ, 35 ਅਤੇ 36 ਦੀ ਸਰਵਿਸ ਹੈ। ਹੋਰ ਜਾਣਕਾਰੀ ਲਈ ਗੁਰਮੇਲ ਸਿਮਘ ਸੱਗੂ ਪ੍ਰਧਾਨ 416-648-6706, ਕਸ਼ਮੀਰਾ ਸਿੰਘ ਦਿਓਲ ਸਕੱਤਰ 416-278-1422 ਅਤੇ ਬੀਬੀ ਤ੍ਰਿਪਤਾ ਕੁਮਾਰ ਡਿਪਟੀ ਪ੍ਰਧਾਨ ਨੂੰ 416-262-3114 `ਤੇ ਸੰਪਰਕ ਕੀਤਾ ਜਾ ਸਕਦਾ ਹੈ।