ਮਹਿੰਦਰ ਸਿੰਘ ਮੋਹੀ: ਪਿਛਲੇ ਹਫਤੇ ਹੋਮ ਸਟਡ ਸੀਨੀਅਰਜ ਕਲੱਬ ਵਲੋਂ ਆਪਣੀ ਨਿਵੇਕਲੀ ਪਹਿਲ ਨੂੰ ਬਰਕਰਾਰ ਰੱਖਦਿਆ ਪਾਰਕ ਵਿੱਚ ਗੁਰੂ ਤੇਗ ਬਹਾਦਰ ਤੇ ਉਸ ਸਮੇਂ ਦੇ ਹਾਕਮਾਂ ਦੇ ਜੁਲਮ ਦਾ ਸ਼ਿਕਾਰ ਹੋਏ ਹੋਰ ਸ਼ਹੀਦਾਂ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸੂਝਵਾਨ ਵਿਦਵਾਨਾਂ ਤੇ ਹੋਰ ਬੁਲਾਰਿਆ ਨੇ ਭਾਰੀ ਗਿਣਤੀ ਵਿੱਚ ਸ਼ਾਮਲ ਹੋਕੇ ਸਰੋਤਿਆ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ ।ਸਟੇਜ ਦੇ ਸਾਹਮਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਦਰਸਾਉਣ ਲਈ ਤੇ ਦਰਸ਼ਕਾਂ ਨੂੰ ਮਾਨਸਿਕ ਤੌਰ ਤੇ ਉਹਨਾਂ ਇਤਿਹਾਸਕ ਪਲਾਂ ਨਾਲ ਜੋੜ ਕੇ ਰੱਖਣ ਲਈ, ਵਖ ਵਖ ਬੈਨਰ ਲਗਾਏ ਹੋਏ ਸਨ, ਜਿੰਨਾ ਤੇ ਹਥ ਲਿਖਤ ਨਾਲ ਸ਼ਹੀਦਾਂ ਦੀ ਕੁਰਬਾਨੀ ਦਾ ਵੇਰਵਾ ਦਰਜ ਸੀ।ਸਟੇਜ ਸੰਚਾਲਨ ਦੀ ਜਿੰਮੇਵਾਰੀ ਹਰਪਿੰਦਰ ਸਿੰਘ ਗਦਰੀ ਵਲੋਂ ਵਧੀਆ ਢੰਗ ਨਾਲ ਨਿਭਾਈ ਜਾ ਰਹੀ ਸੀ।ਮਹਿੰਦਰ ਸਿੰਘ ਮੋਹੀ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਸਿੱਖ ਗੁਰੂਆਂ ਤੇ ਮੁਗਲ ਬਾਦਸ਼ਾਹਾਂ ਨੂੰ ਇਕ ਦੂਜੇ ਦੇ ਸਮਕਾਲੀ ਦੱਸਿਆ। ਬਾਬਰ ਨੂੰ ਜਾਬਰ ਕਹਿ ਕੇ ਸੰਬੋਧਨ ਕਰਨ ਵਾਲੇ ਗੁਰੂ ਨਾਨਕ ਨੇ ਹਕੂਮਤਾਂ ਦੇ ਜੁਲਮ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਤੇ ਅਗੇ ਜਾ ਕੇ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹਕੂਮਤ ਦੇ ਜਬਰ ਦਾ ਸਿਖਰ ਸੀ। ਬ੍ਰਗੇਡੀਅਰ ਨਵਾਬ ਸਿੰਘ ਹੀਰ ਨੇ ਅਜ ਦੇ ਸਮੇ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਡੂੰਘਾਈ ਨਾਲ ਵਿਚਾਰਨ ਤੇ ਜੋਰ ਦਿੱਤਾ। ਪ੍ਰਸਿੱਧ ਇਤਿਹਾਸਕਾਰ ਤੇ ਵਿਦਵਾਨ ਮੋਹਣ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਇਤਿਹਾਸਕ ਤੱਥਾਂ ਤੇ ਅਧਾਰਿਤ ਵਡਮੁੱਲੀ ਜਾਣਕਾਰੀ ਸਰੋਤਿਆ ਦੇ ਸਾਹਮਣੇ ਪੇਸ਼ ਕੀਤੀ ।ੳਹਨਾਂ ਦੀ ਉਸ ਸਮੇ ਵਾਪਰੇ ਘਟਨਾਕ੍ਰਮ ਬਾਰੇ ਕੀਤੀ ਗਈ ਖੋਜ ਹਰ ਇਕ ਨੂੰ ਪ੍ਰਭਾਵਿਤ ਕਰ ਗਈ। ਹਰਪਿੰਦਰ ਸਿੰਘ ਗਦਰੀ ਨੇ ਇਨਕਲਾਬੀ ਕਵੀ ਪਾਸ਼ ਦੀ ਕਵਿਤਾ ਦਾ ਉਚਾਰਨ ਕਰਦਿਆ ਸਪਸ਼ਟ ਕੀਤਾ ਕਿ ਹਕੂਮਤਾਂ ਦਾ ਜਬਰ ਅਜ ਵੀ ਜਾਰੀ ਹੈ ਤੇ ਲੋਕਾਂ ਦੀ ਨਿਜੀ ਅਜ਼ਾਦੀ ਖੋਹਣ ਲਈ ਵੱਡੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ।ਅੰਤ ਵਿੱਚ ਪ੍ਰਧਾਨ ਖਜਾਨ ਸਿੰਘ ਮਾਂਗਟ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਬੰਧਕਾਂ ਵਲੋਂ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਜਿਸਦਾ ਸਭ ਨੇ ਅਨੰਦ ਮਾਣਿਆ। ਇਸ ਸੈਮੀਨਾਰ ਨੂੰ ਕਾਮਯਾਬ ਕਰਨ ਵਿੱਚ ਖਜਾਨ ਸਿੰਘ ਮਾਂਗਟ (ਪ੍ਰਧਾਨ),ਨਛੱਤਰ ਸਿੰਘ (ਸਕੱਤਰ),ਦਰਸ਼ਨ ਸਿੰਘ ਦਿਓਲ (ਕੈਸ਼ੀਅਰ) ਕੁਲਵੰਤ ਸਿੰਘ ਕੈਲੇ (ਉਪ ਪ੍ਰਧਾਨ) ਕੁਲਵਿੰਦਰ ਸਿੰਘ ਢਿੱਲੋਂ, ਹਰਪਿੰਦਰ ਸਿੰਘ ਗਦਰੀ,ਡਰੈਕਟਰ ਦਾ ਮੁੱਖ ਯੋਗਦਾਨ ਰਿਹਾ।