ਓਨਟਾਰੀਓ, 20 ਸਤੰਬਰ (ਪੋਸਟ ਬਿਊਰੋ) : ਸ਼ਹਿਰ ਦੇ ਪੂਰਬੀ ਸਿਰੇ ਉੱਤੇ ਵਾਪਰੇ ਹਾਦਸੇ ਤੋਂ ਬਾਅਦ ਮੰਗਲਵਾਰ ਰਾਤ ਨੂੰ ਇੱਕ ਮੋਟਰਸਾਈਕਲਿਸਟ ਨੂੰ ਐਮਰਜੰਸੀ ਰੰਨ ਰਾਹੀਂ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਰਾਤੀਂ 11:00 ਵਜੇ ਦੇ ਨੇੜੇ ਤੇੜੇ ਕਿੰਗਸਟਨ ਤੇ ਬ੍ਰਿਮਲੇ ਰੋਡਜ਼ ਨੇੜੇ ਵਾਪਰੀ। ਸੋਸ਼ਲ ਮੀਡੀਆ ਉੱਤੇ ਪਾਈ ਗਈ ਪੋਸਟ ਵਿੱਚ ਪੁਲਿਸ ਨੇ ਆਖਿਆ ਕਿ ਇਸ ਇਲਾਕੇ ਵਿੱਚ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਤੇ ਮੋਟਰਸਾਈਕਲਿਸਟ ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ।
ਜਾਂਚ ਲਈ ਇੰਟਰਸੈਕਸ਼ਨ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ। ਮੋਟਰਸਾਈਕਲਿਸਟ ਦੀ ਹਾਲਤ ਬਾਰੇ ਅਜੇ ਸਥਿਤ਼ੀ ਸਪਸ਼ਟ ਨਹੀਂ ਹੋ ਸਕੀ।