ਬਰੈਂਪਟਨ-ਬੀਤੇ 2 ਸਤੰਬਰ ਨੂੰ ਸੀਨੀਅਰ ਵੂਮੈਨ ਕਲੱਬ ਬਰੈਂਪਟਨ ਦੀ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਦੀ ਅਗਵਾਈ ਅਤੇ ਕਲੱਬ ਦੀਆਂ ਡਾਈਰੈਕਟਰਜ਼ ਇੰਦਰਜੀਤ ਕੌਰ ਢਿੱਲੋਂ, ਅਵਤਾਰ ਕੌਰ ਰਾਏ, ਹਰਦੀਪ ਕੌਰ ਹੈਲਨ ਅਤੇ ਪਰਮਜੀਤ ਕੌਰ ਬਾਜਵਾ ਦੇ ਸਹਿਯੋਗ ਨਾਲ ਕਲੱਬ ਦੀਆਂ ਮੈਂਬਰ ਬੀਬੀਆਂ ਨੂੰ ਪੀਟਰ ਬਰੋ ਦਾ ਮਨੋਰੰਜਕ ਟੂਰ ਲਵਾਇਆ ਗਿਆ। ਇਸ ਯਾਦਗਾਰੀ ਟੂਰ ਲਈ ਬੱਸ ਸਵੇਰੇ 9 ਵਜੇ ਰਵਾਨਾ ਹੋਈ ਅਤੇ ਸ਼ਾਮੀਂ 7 ਵਜੇ ਵਾਪਸ ਪਰਤ ਆਈ। ਸਭ ਨੇ ਇਸ ਟੂਰ ਦਾ ਅਤਿਅੰਤ ਅਨੰਦ ਮਾਣਦੇ ਹੋਏ ਗੀਤਾਂ, ਬੋਲੀਆਂ ਅਤੇ ਗਿੱਧੇ ਆਦਿ ਨਾਲ ਬਹੁਤ ਸੋਹਣਾ ਸਮਾਂ ਬਿਤਾਇਆ। ਅੰਤ ਵਿੱਚ ਕਲੱਬ ਪ੍ਰਧਾਨ ਨੇ ਸਭ ਦੇ ਸਹਿਯੋਗ ਦਾ ਧੰਨਵਾਦ ਕਰਦਿਆਂ ਇਹੋ ਜਿਹੇ ਹੋਰ ਟੂਰ ਲਾਉਣ ਦਾ ਅਹਿਦ ਲਿਆ।