ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਨਟਾਰੀਓ ਵੱਲੋਂ ਐਗਜੈਕਟਿਵ ਕਮੇਟੀ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ 22 ਸਤੰਬਰ ਤੋਂ 24 ਸਤੰਬਰ ਤੱਕ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਬੀਤੇ ਐਤਵਾਰ ਨੂੰ ਹੋਏ ਇੱਕ ਪਰਭਾਵਸ਼ਾਲੀ ਸਮਾਗਮ ਵਿੱਚ ਨਾਮਵਰ ਲੇਖਕ ਅਤੇ ਸਾਹਿਤਕਾਰ ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੂੰ ਸਮੂਹ ਮੈਨੇਜਮੈਂਟ ਵੱਲੋਂ ਕੈਨੇਡਾ ਤੋਂ ਵਿਦਾਇਗੀ ਮੌਕੇ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਦੇ ਨਾਲ ਹੀ ਭਾਰਤ ਤੋਂ ਆਏ ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਜੋਕਿ ਚੰਡਗੜ ਸਥਿਤ ਪਰਸਿੱਧ ਯੂਨੀਵਰਸੀਟੀ ਵਿੱਚ ਅਸੀਸਟੈਂਟ ਪਰੋਫੈਸਰ ਅਤੇ ਖੋਜ ਸਬੰਧੀ ਕਾਰਜ ਵੀ ਕਰ ਰਹੇ ਹਨ , ਨੂੰ ਵੀ ਕੈਨੇਡਾ ਪਹੁੰਚਣ ਤੇ ਨਿੱਘਾ ਸਵਗਤ ਕੀਤਾ ਤੇ ਉਹਨਾਂ ਨੂੰ ਵੀ ਫਾਉਂਡੇਸ਼ਨ ਵੱਲੋਂ ਸਨਮਾਨ ਪੱਤਰ ਅਤੇ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ ਜੀ ਆਇਆਂ ਨੂੰ ਕਿਹਾ ਗਿਆ ।ਦੋ ਹੋਰ ਬੇਟੀਆਂ ਵੀ ਜੋ ਵਿਦਿਆਰਥੀ ਤੌਰ ਤੇ ਆਈਆਂ ਹਨ , ਨੂੰ ਵੀ ਭਵਨ ਵਿਖੇ ਪਹੁੰਚਣ ਤੇ ਸਨਮਾਨ ਚਿੰਨ ਦੇ ਕੇ ਨਿੱਘਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਆਉਣ ਵਾਲੇ ਸਮੇਂ ਵਿਚ ਆਉਨ ਵਾਲੀ ਮੁਸ਼ਕਿਲ ਵਿੱਚ ਮੱਦਦ ਕਰਨ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਆਰ ਐਸ ਐਫ ਓ ਵੱਲੋਂ ਦਲਜੀਤ ਸਿੰਘ ਗੈਦੂ ਚੇਅਰਮੈਨ, ਜਸਵੀਰ ਸਿੰਘ ਸੈਂਹਬੀ ਵਾਈਸ ਚੇਅਰਮੈਨ,ਜਰਨੈਲ ਸਿੰਘ ਮਠਾੜੂ , ਬਲਦੇਵ ਸਿੰਘ ਮਣਕੂ , ਹਰਦਿਆਲ ਸਿੰਘ ਝੀਤਾ , ਹਰਪਾਲ ਸਿੰਘ ਮਠਾੜੂ , ਅਮਨਦੀਪ ਸਿੰਘ ਸ਼ਾਮਲ ਹੋਏ। ਸਟੇਜ ਦੀ ਕਾਰਵਾਈ ਜਨਰਲ ਸਕੱਤਰ ਹਰਦਿਆਲ ਸਿੰਘ ਝੀਤਾ ਨੇ ਬਾਖੂਬੀ ਨਿਭਾਈ । ਅੰਤ ਵਿੱਚ ਦਲਜੀਤ ਸਿੰਘ ਗੈਦੂ ਨੇ ਆਏ ਸਾਰੇ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਨੂੰ ਕਿਹਾ ਅਤੇ ਧੰਨਵਾਦ ਕਰਦੇ ਹੋਏ ਆਉਣ ਵਾਲੇ ਸਮਾਗਮ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਪਰੋਗਰਾਮ ਦਾ ਵੀ ਵਿਸਥਾਰ ਪੂਰਬਕ ਵਰਨਣ ਕੀਤਾ ।ਉਪਰੰਤ ਸਾਰੇ ਮਹਿਮਾਨਾਂ ਨੇ ਗੁਰੂ ਕਾ ਲੰਗਰ ਬਹੁਤ ਸਤਿਕਾਰ ਸਹਿਤ ਛਕਿਆ ।