Welcome to Canadian Punjabi Post
Follow us on

22

June 2024
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ ਟ੍ਰੈਫਿਕ ਸਟਾਪ ਦੌਰਾਨ ਅਧਿਕਾਰੀ `ਤੇ ਗੋਲੀ ਚਲਾਣ ਵਾਲੇ ਡਰਾਈਵਰ ਦੀ ਪੁਲਿਸ ਕਰ ਰਹੀ ਭਾਲਹਾਈਵੇ 401 `ਤੇ ਸੱਤ ਵਾਹਨਾਂ ਦੀ ਹੋਈ ਭਿਆਨਕ ਟੱਕਰ, 3 ਜ਼ਖਮੀ, ਇੱਕ ਗੰਭੀਰਪੀਲ ਖੇਤਰ ਵਿਚ ਔਰਤ ਦੇ ਯੋਨ ਸ਼ੋਸ਼ਣ ਤੋਂ ਬਾਅਦ ਟੋਰਾਂਟੋ ਦੇ 2 ਵਿਅਕਤੀ ਚਾਰਜਟੋਰਾਂਟੋ ਵਿੱਚ ਤੂਫਾਨ ਕਾਰਨ ਦਰਖਤ ਡਿੱਗੇ, ਵਾਹਨ ਪਾਣੀ ਵਿੱਚ ਡੁੱਬੇਪ੍ਰਸਤਾਵਿਤ ਸੋਧ ਨੂੰ ਵੋਟ ਦੇਣ ਤੋਂ ਬਾਅਦ ਸੀਨੇਟਰਜ਼ ਨੇ ਵਿਦੇਸ਼ੀ ਦਖ਼ਲ ਵਿਰੁੱਧ ਬਿੱਲ ਨੂੰ ਦਿੱਤੀ ਮਨਜ਼ੂਰੀਘਰ ਵਿੱਚ ਜ਼ਬਰੀ ਦਾਖਲ ਹੋਣ ਦੇ ਮਾਮਲੇ ਵਿੱਚ ਚਾਰ ਨਾਬਾਲਿਗ ਗ੍ਰਿਫ਼ਤਾਰ, ਇੱਕ ਦੀ ਉਮਰ 14 ਸਾਲ, ਲਗਜ਼ਰੀ ਵਾਹਨਾਂ ਨੂੰ ਬਣਾਉਂਦੇ ਸਨ ਨਿਸ਼ਾਨਾਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ
 
ਟੋਰਾਂਟੋ/ਜੀਟੀਏ

ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੇ ਭੱਤੇ ਵਧਾਉਣ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰ

June 08, 2023 09:18 AM

ਓਨਟਾਰੀਓ, 8 ਜੂਨ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਚਾਈਲਡਹੁੱਡ ਐਜੂਕੇਟਰਜ਼ ਦੇ ਭੱਤੇ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਰਕਰੂਟਮੈਂਟ ਨੂੰ ਹੱਲਾਸ਼ੇਰੀ ਦੇਣ ਤੇ ਸਟਾਫ ਦੀ ਘਾਟ ਦੇ ਚੱਲਦਿਆਂ ਸਟਾਫ ਨੂੰ ਬਣਾਈ ਰੱਖਣ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਦਰਜਨਾਂ ਗਰੁੱਪਸ, ਜਿਨ੍ਹਾਂ ਵਿੱਚ ਐਡਵੋਕੇਟਸ, ਮਾਹਿਰ, ਆਪਰੇਟਰਜ਼, ਮਿਊਂਸਪੈਲਿਟੀਜ਼ ਤੇ ਕਾਲਜ ਸ਼ਾਮਲ ਹਨ,ਨਾਲ ਸਲਾਹ ਮਸ਼ਵਰੇ ਉੱਤੇ ਆਧਾਰਤ ਚਾਈਲਡ ਕੇਅਰ ਵਰਕਫੋਰਸ ਰਣਨੀਤੀ ਨੂੰ ਭਾਵੇਂ ਸਰਕਾਰ ਵੱਲੋਂ ਤਿਆਰ ਕਰ ਲਿਆ ਗਿਆ ਹੈ ਪਰ ਅਜੇ ਤੱਕ ਇਸ ਨੂੰ ਜਾਰੀ ਨਹੀਂ ਕੀਤਾ ਗਿਆ।ਇੱਕ ਇੰਟਰਵਿਊ ਵਿੱਚ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਉਨ੍ਹਾਂ ਨੂੰ ਬਹੁਤ ਹੀ ਸਾਫ ਸਾਫ ਲਫਜ਼ਾਂ ਵਿੱਚ ਫੀਡਬੈਕ ਮਿਲ ਚੁੱਕੀ ਹੈ।
ਉਨ੍ਹਾਂ ਆਖਿਆ ਕਿ ਸਾਨੂੰ ਵਰਕਰਜ਼ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਉੱਤੇ ਬਣਾਈ ਰੱਖਣ ਤੇ ਨਵੇਂ ਰਕਰੂਟ ਭਰਤੀ ਕਰਨ ਲਈ ਉਨ੍ਹਾਂ ਨੂੰ ਵਧੇਰੇ ਇੰਸੈਂਟਿਵ ਦੇਣੇ ਪੈਣੇ ਹਨ। ਉਨ੍ਹਾਂ ਅੱਗੇ ਆਖਿਆ ਕਿ ਪ੍ਰੋਵਿੰਸ ਵੱਲੋਂ ਅਰਲੀ ਚਾਈਲਡਹੁੱਡ ਵਰਕਰਜ਼ ਦੀਆਂ 86000 ਅਸਾਮੀਆਂ ਕਾਇਮ ਕੀਤੀਆਂ ਜਾਣੀਆਂ ਹਨ ਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਸਾਨੂੰ ਹਜ਼ਾਰਾਂ ਵਰਕਰਜ਼ ਭਰਤੀ ਕਰਨ ਦੀ ਲੋੜ ਹੋਵੇਗੀ।
ਲਿਚੇ ਨੇ ਆਖਿਆ ਕਿ ਉਹ ਈਸੀਈਜ਼ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਜਲਦ ਹੀ ਉਨ੍ਹਾਂ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਵੇਗਾ।ਜਿ਼ਕਰਯੋਗ ਹੈ ਕਿ 2022 ਵਿੱਚ ਓਨਟਾਰੀਓ ਸਰਕਾਰ ਨੇ ਫੈਡਰਲ ਸਰਕਾਰ ਨਾਲ 10 ਡਾਲਰ ਰੋਜ਼ਾਨਾ ਚਾਈਲਡ ਕੇਅਰ ਦੇ ਮੁੱਦੇ ਉੱਤੇ ਇਹ ਡੀਲ ਕੀਤੀ ਸੀ ਕਿ ਉਹ 18 ਡਾਲਰ ਪ੍ਰਤੀ ਘੰਟਾ ਅਜਿਹੇ ਵਰਕਰਜ਼ ਨੂੰ ਦੇਣਗੇ ਤੇ ਹਰ ਸਾਲ ਇਸ ਵਿੱਚ ਇੱਕ ਡਾਲਰ ਦਾ ਵਾਧਾ ਕਰਕੇ ਇਸ ਨੂੰ 25 ਡਾਲਰ ਤੱਕ ਲਿਜਾਇਆ ਜਾਵੇਗਾ। ਪਰ ਲਿਚੇ ਨੇ ਆਖਿਆ ਕਿ ਉਨ੍ਹਾਂ ਨੂੰ ਇਨ੍ਹਾਂ ਭੱਤਿਆਂ ਵਿੱਚ ਇਸ ਤੋਂ ਵੀ ਜਿ਼ਆਦਾ ਦਾ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਉੱਤੇ ਲਿਚੇ ਨੇ ਆਖਿਆ ਕਿ ਇਹ ਵਰਕਰਜ਼ ਇਸ ਤੋਂ ਜਿ਼ਆਦਾ ਦੇ ਹੱਕਦਾਰ ਹਨ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਸਰਕਾਰ ਕਿੰਨੇ ਭੱਤੇ ਦੇਣ ਬਾਰੇ ਵਿਚਾਰ ਕਰ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਐਸੋਸਿਏਸ਼ਨ ਆਫ ਅਰਲੀ ਚਾਈਲਡਹੁੱਡ ਐਜੂਕੇਟਰਜ਼ ਆਫ ਓਨਟਾਰੀਓ ਵੱਲੋਂ ਈਸੀਈਜ਼ ਲਈ ਪ੍ਰਤੀ ਘੰਟਾ 30 ਡਾਲਰ ਤੇ ਗੈਰ ਈਸੀਈ ਨੂੰ 25 ਡਾਲਰ ਪ੍ਰਤੀ ਘੰਟਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਟ੍ਰੈਫਿਕ ਸਟਾਪ ਦੌਰਾਨ ਅਧਿਕਾਰੀ `ਤੇ ਗੋਲੀ ਚਲਾਣ ਵਾਲੇ ਡਰਾਈਵਰ ਦੀ ਪੁਲਿਸ ਕਰ ਰਹੀ ਭਾਲ ਹਾਈਵੇ 401 `ਤੇ ਸੱਤ ਵਾਹਨਾਂ ਦੀ ਹੋਈ ਭਿਆਨਕ ਟੱਕਰ, 3 ਜ਼ਖਮੀ, ਇੱਕ ਗੰਭੀਰ ਪੀਲ ਖੇਤਰ ਵਿਚ ਔਰਤ ਦੇ ਯੋਨ ਸ਼ੋਸ਼ਣ ਤੋਂ ਬਾਅਦ ਟੋਰਾਂਟੋ ਦੇ 2 ਵਿਅਕਤੀ ਚਾਰਜ ਬਰੈਂਪਟਨ ਵਿੱਚ ਗਰਮੀ ਤੋਂ ਬਚਣ ਲਈ ਐਡਵਾਇਜ਼ਰੀ ਜਾਰੀ ਟੋਰਾਂਟੋ ਵਿੱਚ ਤੂਫਾਨ ਕਾਰਨ ਦਰਖਤ ਡਿੱਗੇ, ਵਾਹਨ ਪਾਣੀ ਵਿੱਚ ਡੁੱਬੇ ਘਰ ਵਿੱਚ ਜ਼ਬਰੀ ਦਾਖਲ ਹੋਣ ਦੇ ਮਾਮਲੇ ਵਿੱਚ ਚਾਰ ਨਾਬਾਲਿਗ ਗ੍ਰਿਫ਼ਤਾਰ, ਇੱਕ ਦੀ ਉਮਰ 14 ਸਾਲ, ਲਗਜ਼ਰੀ ਵਾਹਨਾਂ ਨੂੰ ਬਣਾਉਂਦੇ ਸਨ ਨਿਸ਼ਾਨਾ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਫ਼ਾਦਰਜ਼ ਡੇਅ’ ਸੈਂਟਰ ਆਈਲੈਂਡ ਜਾ ਕੇ ਮਨਾਇਆ ਬਰੈੰਪਟਨ ਵਿਖੇ 5 ਤੋਂ 7 ਜੁਲਾਈ ਤੱਕ ਹੋਵੇਗੀ 10ਵੀ ਵਿਸ਼ਵ ਪੰਜਾਬੀ ਕਾਨਫਰੰਸ : ਚੱਠਾ ਟੋਰੰਟੋ ਵਿੱਚ ਰੋਡ ਰੇਜ ਦੀ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਲੜਕਾ ਗ੍ਰਿਫ਼ਤਾਰ