Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਟੋਰਾਂਟੋ ਦੇ ਮੇਅਰ ਦੇ ਅਹੁਦੇ ਲਈ ਅੱਜ ਤੋਂ ਸ਼ੁਰੂ ਹੋਵੇਗੀ ਐਡਵਾਂਸ ਵੋਟਿੰਗ

June 08, 2023 09:17 AM

ਟੋਰਾਂਟੋ, 8 ਜੂਨ (ਪੋਸਟ ਬਿਊਰੋ) : ਕਈ ਹਫਤਿਆਂ ਦੀ ਕੈਂਪੇਨਿੰਗ ਤੋਂ ਬਾਅਦ ਟੋਰਾਂਟੋ ਵਿੱਚ ਮੇਅਰ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਵੀਰਵਾਰ ਨੂੰ ਨਵੇਂ ਪੜਾਅ ਵਿੱਚ ਦਾਖਲ ਹੋ ਗਈਆਂ। ਇਨ੍ਹਾਂ ਜਿ਼ਮਨੀ ਚੋਣਾਂ ਲਈ ਐਡਵਾਂਸ ਵੋਟਿੰਗ ਹੁਣ ਖੁੱਲ੍ਹ ਗਈ ਹੈ।
ਜਿਹੜੇ ਲੋਕ ਜਲਦੀ ਆਪਣੀ ਵੋਟ ਭੁਗਤਾਉਣੀ ਚਾਹੁੰਦੇ ਹਨ ਉਹ ਅਗਲੇ ਛੇ ਦਿਨਾਂ ਵਿੱਚ ਸਿਟੀ ਦੀਆਂ ਕਈ ਲੋਕੇਸ਼ਨਾਂ ਉੱਤੇ ਅਜਿਹਾ ਕਰ ਸਕਣਗੇ। ਐਡਵਾਂਸ ਵੋਟਿੰਗ 8 ਜੂਨ ਨੂੰ ਸ਼ੁਰੂ ਹੋ ਕੇ 13 ਜੂਨ ਤੱਕ ਚੱਲੇਗੀ ਤੇ ਇਸ ਦੌਰਾਨ ਸਵੇਰੇ 10:00 ਵਜੇ ਤੋਂ ਵੋਟਿੰਗ ਸ਼ੁਰੂ ਹੋ ਕੇ ਸ਼ਾਮ ਦੇ 7:00 ਵਜੇ ਤੱਕ ਪਿਆ ਕਰੇਗੀ।
ਐਡਵਾਂਸ ਵੋਟਿੰਗ ਲਈ ਹੇਠ ਲਿਖੇ ਲੋਕ ਯੋਗ ਹੋਣਗੇ :
· ਜਿਹੜੇ ਕੈਨੇਡੀਅਨ ਨਾਗਰਿਕ ਹੋਣ
· ਜਿਹੜੇ ਘੱਟੋ ਘੱਟ 18 ਸਾਲਾਂ ਦੇ ਹੋਣ
· ਜਿਹੜੇ ਟੋਰਾਂਟੋ ਵਾਸੀ ਹੋਣ ਜਾਂ ਫਿਰ ਜਿਨ੍ਹਾਂ ਦੀ ਪ੍ਰਾਪਰਟੀ ਸਿਟੀ ਵਿੱਚ ਹੋਵੇ ਜਾਂ ਉਨ੍ਹਾਂ ਆਪਣੀ ਪ੍ਰਾਪਰਟੀ ਕਿਰਾਏ ਉੱਤੇ ਦਿੱਤੀ ਹੋਵੇ
ਜਿਨ੍ਹਾਂ ਵਿਦਿਆਰਥੀਆਂ ਦਾ ਪਰਮਾਨੈਂਟ ਐਡਰੈਸ ਕਿਸੇ ਹੋਰ ਮਿਊਂਸਪੈਲਿਟੀ ਵਿੱਚ ਹੋਵੇ ਪਰ ਜਿਹੜੇ ਇਸ ਸਮੇਂ ਟੋਰਾਂਟੋ ਵਿੱਚ ਰਹਿ ਰਹੇ ਹੋਣ, ਉਹ ਵੀ ਦੋਵਾਂ ਮਿਊਂਸਪੈਲਿਟੀਜ਼ ਵਿੱਚ ਵੋਟ ਕਰ ਸਕਦੇ ਹਨ।
ਜਿਹੜੇ ਵਿਦਿਆਰਥੀ ਟੋਰਾਂਟੋ ਵਾਸੀ ਹੋਣ ਪਰ ਕਿਸੇ ਹੋਰ ਮਿਊਂਸਪੈਲਿਟੀ ਵਿੱਚ ਸਕੂਲ ਵਿੱਚ ਦਾਖਲ ਹੋਣ, ਉਹ ਵੀ ਦੋਵਾਂ ਮਿਊਂਸਪੈਲਿਟੀਜ਼ ਵਿੱਚ ਵੋਟ ਕਰਨ ਦੇ ਯੋਗ ਹਨ।
ਵੋਟਰਜ਼ ਨੂੰ ਆਪਣੀ ਸ਼ਨਾਖ਼ਤ ਵਿਖਾਉਣੀ ਹੋਵੇਗੀ, ਜਿਸ ਵਿੱਚ ਉਨ੍ਹਾਂ ਦਾ ਨਾਂ ਤੇ ਟੋਰਾਂਟੋ ਵਾਲਾ ਐਡਰੈੱਸ ਹੋਵੇਗਾ, ਜਿਵੇਂ ਕਿ ਡਰਾਈਵਰਜ਼ ਲਾਇਸੰਸ, ਪਰਸਨਲਾਈਜ਼ਡ ਚੈੱਕ ਜਾਂ ਬੈਂਕ ਸਟੇਟਮੈਂਟ ਜਾਂ ਯੁਟਿਲਿਟੀ ਬਿੱਲ ਆਦਿ। ਫੋਟੋ ਆਈਡੀ ਦੀ ਲੋੜ ਨਹੀਂ ਹੋਵੇਗੀ। ਵੋਟਰ ਇਨਫਰਮੇਸ਼ਨ ਕਾਰਡ (ਆਈਵੀਸੀ) ਦੀ ਵੋਟ ਪਾਉਣ ਲਈ ਲੋੜ ਨਹੀਂ ਹੋਵੇਗੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ