ਟੋਰਾਂਟੋ, 6 ਜੂਨ (ਪੋਸਟ ਬਿਊਰੋ) : ਡਾਊਨਟਾਊਨ ਟੋਰਾਂਟੋ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ।
ਸਵੇਰੇ 7:30 ਵਜੇ ਦੇ ਨੇੜੇ ਤੇੜੇ ਬਲੂਅਰ ਸਟਰੀਟ ਦੇ ਓਵਰਪਾਸ ਤੋਂ ਉੱਤਰ ਵੱਲ ਮਾਊਂਟ ਪਲੈਜ਼ੈਂਟ ਰੋਡ ਉੱਤੇ ਹੋਏ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ। ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਮਹਿਲਾ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬਾਅਦ ਵਿੱਚ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਮਹਿਲਾ ਨੇ ਦਮ ਤੋੜ ਦਿੱਤਾ।
ਜਿਸ ਗੱਡੀ ਨਾਲ ਮਹਿਲਾ ਦੀ ਟੱਕਰ ਹੋਈ ਸੀ, ਉਸ ਦਾ ਡਰਾਈਵਰ ਮੌਕੇ ਉੱਤੇ ਮੌਜੂਦ ਰਿਹਾ। ਜਾਂਚ ਲਈ ਮਾਊਂਟ ਪਲੈਜ਼ੈਂਟ ਨੂੰ ਜਾਰਵਿਸ ਸਟਰੀਟ ਤੋਂ ਐਲਮ ਐਵਨਿਊ ਤੱਕ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ।