Welcome to Canadian Punjabi Post
Follow us on

04

October 2023
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਵੱਲੋਂ ਰਾਮਸੇਤੂ ਦੇ ਦੋਵੇਂ ਪਾਸੇ ਦੀਵਾਰਾਂ ਬਣਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦਲੜਾਕੂ ਜਹਾਜ਼ ਮਿਗ-21 ਹੁਣ ਭਾਰਤੀ ਹਵਾਈ ਫੌਜ ਦਾ ਹਿੱਸਾ ਨਹੀਂ ਰਹੇਗਾ, ਹੋਵੇਗੀ ਵਿਦਾਈਪੀਅਰੇ ਐਗੋਸਟਿਨੀ, ਫੇਰੇਂਕ ਕਰੂਜ਼ ਅਤੇ ਐਨੀ ਹੁਈਲੀਅਰ ਨੂੰ ਨੋਬਲਐਲਨ ਮਸਕ ਦੀ ਪਹਿਲੀ ਪਤਨੀ ਜਸਟਿਨ ਮਸਕ ਦੇ ਇੱਕ ਲੇਖ ਵਿਚ ਖੁਲਾਸਾ: ਐਲਨ ਮਸਕ ਨੇ ਜਸਟਿਨ ਨੂੰ ਕਿਹਾ ਸੀ- 'ਜੇ ਤੂੰ ਮੇਰੀ ਕਰਮਚਾਰੀ ਹੁੰਦੀ ਤਾਂ ਮੈਂ ਤੈਨੂੰ ਨੌਕਰੀ ਤੋਂ ਕੱਢ ਦਿੰਦਾ'ਅਮਰੀਕਾ ਦੇ ਸੰਸਦ ਮੈਂਬਰ ਡੱਗ ਲਾਰਸਨ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਜਹਾਜ਼ ਹਾਦਸੇ ਵਿਚ ਮੌਤਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਦੁਬਾਰਾ ਨਾਮਜ਼ਦ ਕੀਤਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਲਖੀਮਪੁਰ ਖੀਰੀ ਕਤਲ ਕਾਂਡ ਲਈ ਪੂਰੇ ਇਨਸਾਫ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨਤਾਂਤਰਿਕ ਦੇ ਕਹਿਣ 'ਤੇ ਗੁਆਂਢੀ ਨੇ 4 ਸਾਲਾ ਬੱਚੇ ਦਾ ਗਲਾ ਵੱਢ ਕੇ ਕੀਤਾ ਕਤਲ
 
ਟੋਰਾਂਟੋ/ਜੀਟੀਏ

ਅਮਰੀਕੀ ਡਰਾਈਵਰ ਕੋਲੋਂ ਮਿਲੀ 181 ਕਿੱਲੋ ਮੈਰੀਯੁਆਨਾ ਤੇ 6 ਲੱਖ ਦੀ ਨਕਦੀ

June 05, 2023 11:29 PM

ਓਨਟਾਰੀਓ, 5 ਜੂਨ (ਪੋਸਟ ਬਿਊਰੋ) : ਗਲਤ ਮੋੜ ਲੈਣ ਉਪਰੰਤ ਕੈਨੇਡੀਅਨ ਬਾਰਡਰ ਨੂੰ ਪਾਰ ਕਰਨ ਲਈ ਲਾਈਨ ਵਿੱਚ ਲੱਗਣ ਵਾਲੇ ਇੱਕ ਅਮਰੀਕੀ ਡਰਾਈਵਰ ਨੂੰ ਆਰਸੀਐਮਪੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ ਹਜ਼ਾਰਾਂ ਡਾਲਰ ਦੀ ਕੀਮਤ ਦੀ ਮੈਰੀਯੁਆਨਾ ਤੇ ਵੱਡੀ ਮਾਤਰਾ ਵਿੱਚ ਨਕਦੀ ਵੀ ਬਰਾਮਦ ਹੋਈ ਹੈ।
ਆਰਸੀਐਮਪੀ ਅਨੁਸਾਰ ਸੁ਼ੱਕਰਵਾਰ ਨੂੰ ਇਹ 60 ਸਾਲਾ ਡਰਾਈਵਰ ਜੀਪੀਐਸ ਨਾਲ ਤਾਲਮੇਲ ਬਿਠਾ ਕੇ ਅੱਗੇ ਵੱਧ ਰਿਹਾ ਸੀ ਕਿ ਅਚਾਨਕ ਗਲਤ ਮੋੜ ਲੈ ਕੇ ਬਾਰਡਰ ਪਾਰ ਕਰਨ ਲਈ ਨਾਇਗਰਾ ਫਾਲਜ਼, ਓਨਟਾਰੀਓ ਵਿੱਚ ਰੇਨਬੋਅ ਬ੍ਰਿੱਜ ਦੇ ਪੋਰਟ ਆਫ ਐਂਟਰੀ ਵਾਲੀ ਲਾਈਨ ਵਿੱਚ ਆ ਲੱਗਿਆ।ਇੱਥੇ ਚੱਤੋ ਪਹਿਰ ਨਿਗਰਾਨੀ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤਾਇਨਾਤ ਰਹਿੰਦੀ ਹੈ।ਜਦੋਂ ਡਰਾਈਵਰ ਦੀ ਜਾਂਚ ਕੀਤੀ ਗਈ ਤਾਂ ਉਸ ਕੋਲ ਕੋਈ ਪਾਸਪੋਰਟ ਨਹੀਂ ਸੀ, ਇਸ ਲਈ ਉਸ ਨੂੰ ਦੂਜੀ ਜਾਂਚ ਲਈ ਭੇਜਿਆ ਗਿਆ।
ਇੱਕ ਪ੍ਰੈੱਸ ਰਲੀਜ਼ ਵਿੱਚ ਆਰਸੀਐਮਪੀ ਨੇ ਦੱਸਿਆ ਕਿ ਜਾਂਚ ਦੌਰਾਨ ਡਰਾਈਵਰ ਕੋਲੋਂ ਸੀਬੀਐਸਏ ਦੇ ਅਧਿਕਾਰੀਆਂ ਨੂੰ 181 ਕਿੱਲੋ ਮੈਰੀਯੁਆਨਾ (ਜਿਸ ਦੀ ਕੀਮਤ 362,000 ਕੈਨੇਡੀਅਨ ਡਾਲਰ ਤੋਂ 724,000 ਕੈਨੇਡੀਅਨ ਡਾਲਰ ਦਰਮਿਆਨ ਸੀ) ਤੇ 600,000 ਅਮਰੀਕੀ ਡਾਲਰ ਨਕਦ ਫੜ੍ਹੇ ਗਏ।
ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਕੋਲੋਂ ਨਕਦੀ ਤੇ ਮੈਰੀਯੁਆਨਾ ਜ਼ਬਤ ਕਰ ਲਈ ਗਈ।ਇਹ ਚੀਜ਼ਾਂ ਗੱਡੀ ਵਿੱਚ ਵੱਖ ਵੱਖ ਥਾਂਵਾਂ ਉੱਤੇ ਲਕੋਈਆਂ ਗਈਆਂ ਸਨ। ਮੈਰੀਯੁਆਨਾ ਨੂੰ ਵੈਕਿਊਮ ਪੈਕ ਕਰਕੇ ਕਈ ਡੱਬਿਆਂ ਵਿੱਚ ਗੱਡੀ ਵਿੱਚ ਵੱਖ ਵੱਖ ਥਾਂਵਾਂ ਉੱਤੇ ਰੱਖਿਆ ਗਿਆ ਸੀ। ਇਸੇ ਤਰ੍ਹਾਂ ਨਕਦੀ ਵੀ ਕਈ ਵੱਖ ਵੱਖ ਬੰਡਲ ਬਣਾ ਕੇ ਸੇਫ, ਸੂਟਕੇਸ ਤੇ ਪੈਲੀਕਨ ਕੇਸ ਵਿੱਚ ਰੱਖੀ ਹੋਈ ਸੀ।ਇਸ ਸਬੰਧ ਵਿੱਚ ਟਸਟਿਨ, ਕੈਲੇਫੋਰਨੀਆ ਦੇ ਐਂਡਰਿਊ ਲੀ ਟੌਪਨਬਰਗ ਨੂੰ ਵੰਡਣ ਦੇ ਇਰਾਦੇ ਨਾਲ ਮੈਰੀਯੁਆਨਾ ਰੱਖਣ, ਕੈਨਾਬਿਸ ਐਕਟ ਦੇ ਉਲਟ 181 ਕਿੱਲੋ ਕੈਨਾਬਿਸ ਰੱਖਣ, 5000 ਡਾਲਰ ਤੋਂ ਵੱਧ ਮੁੱਲ ਦੀ ਜੁਰਮ ਨਾਲ ਕਮਾਈ ਗਈ ਨਕਦੀ ਰੱਖਣ ਲਈ ਚਾਰਜ ਕੀਤਾ ਗਿਆ ਹੈ।
ਇਸ ਉੱਤੇ ਫੈਡਰਲ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਆਖਿਆ ਕਿ ਕੈਨੇਡੀਅਨਜ਼ ਦੀ ਸੇਫਟੀ ਤੇ ਸਕਿਊਰਿਟੀ ਸਾਡੀ ਸਰਕਾਰ ਦੀ ਮੁੱਖ ਤਰਜੀਹ ਹੈ। ਇਸ ਲਈ ਸੀਬੀਐਸਏ ਤੇ ਆਰਸੀਐਮਪੀ ਵੱਲੋਂ ਮੁਸਤੈਦੀ ਨਾਲ ਕੀਤੇ ਜਾ ਰਹੇ ਕੰਮ ਦੀ ਉਨ੍ਹਾਂ ਸ਼ਲਾਘਾ ਵੀ ਕੀਤੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
‘ਸੀਆਈਬੀਸੀ ਰੱਨ ਫ਼ਾਰ ਦ ਕਿਓਰ’ ਵਿਚ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਲਿਆ ਹਿੱਸਾ ਬੋਨੀਗਲਿਨ ਫ਼ਾਰਮ ਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ ਸਹ਼ੀਦ ਭਗਤ ਸਿੰਘ ਦਾ 116ਵਾਂ ਜਨਮ-ਦਿਹਾੜਾ ਡਫ਼ਰਨ-ਕੈਲੇਡਨ `ਚ ਲਿਬਰਲ ਪਾਰਟੀ ਨੂੰ ਮਿਲਿਆ ਲੋਕਾਂ ਦਾ ਭਰਪੂਰ ਹੁੰਗਾਰਾ ਜਾਂਚ ਦੌਰਾਨ ਪੁਲਿਸ ਨੂੰ ਮਿਲੀਆਂ ਚੋਰੀ ਦੀਆਂ 25 ਗੱਡੀਆਂ, 2 ਗ੍ਰਿਫਤਾਰ ਚਾਰ ਗੱਡੀਆਂ ਦੀ ਟੱਕਰ ਵਿੱਚ ਇੱਕ ਜ਼ਖ਼ਮੀ ਪੀਅਰਸਨ ਏਅਰਪੋਰਟ ਨੇੜੇ ਹੋਏ ਹਾਦਸੇ ਵਿੱਚ ਇੱਕ ਹਲਾਕ 4 ਸਾਲਾ ਲੜਕੇ ਨੂੰ ਅਗਵਾ ਕਰਨ ਦੀ ਕੋਸਿ਼ਸ਼ ਕਰਨ ਵਾਲੀ ਮਹਿਲਾ ਨੂੰ ਕੀਤਾ ਗਿਆ ਚਾਰਜ ਚਾਕੂ ਲੈ ਕੇ ਬਜ਼ੁਰਗ ਮਹਿਲਾ ਦੇ ਘਰ ਦਾਖਲ ਹੋਇਆ ਵਿਅਕਤੀ ਕਾਰ ਲੈ ਕੇ ਹੋਇਆ ਫਰਾਰ ਛੁਰੇਬਾਜ਼ੀ ਵਿੱਚ ਇੱਕ ਜ਼ਖ਼ਮੀ, ਇੱਕ ਗ੍ਰਿਫਤਾਰ ਟੋਰਾਂਟੋ ਦੀਆਂ 5 ਰਿਹਾਇਸ਼ੀ ਬਿਲਡਿੰਗਾਂ ਦੇ 500 ਕਿਰਾਏਦਾਰਾਂ ਨੇ ਕੀਤੀ ਹੜਤਾਲ, ਨਹੀਂ ਦੇ ਰਹੇ ਕਿਰਾਇਆ