Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਟੋਰਾਂਟੋ/ਜੀਟੀਏ

ਟੈੱਡ ਸ਼ੂ ਵੀ ਸ਼ਾਮਲ ਹੋਏ ਓਨਟਾਰੀਓ ਲਿਬਰਲ ਲੀਡਰਸਿ਼ਪ ਦੌੜ ਵਿੱਚ

May 25, 2023 11:02 PM

ਓਨਟਾਰੀਓ, 25 ਮਈ (ਪੋਸਟ ਬਿਊਰੋ) : ਓਨਟਾਰੀਓ ਲਿਬਰਲ ਪਾਰਟੀ ਦਾ ਅਗਲਾ ਆਗੂ ਬਣਨ ਲਈ ਦੂਜੇ ਉਮੀਦਵਾਰ ਨੇ ਵੀ ਚੋਣ ਪਿੜ ਵਿੱਚ ਪੈਰ ਰੱਖ ਦਿੱਤਾ ਹੈ।
ਇਲੈਕਸ਼ਨਜ਼ ਓਨਟਾਰੀਓ ਅਨੁਸਾਰ ਕਿੰਗਸਟਨ ਐਂਡ ਦ ਆਈਲੈਂਡਜ਼ ਤੋਂ ਐਮਪੀਪੀ ਟੈੱਡ ਸ਼ੂ ਨੇ 20 ਮਈ ਨੂੰ ਲੀਡਰਸਿ਼ਪ ਉਮੀਦਵਾਰ ਵਜੋਂ ਰਸਮੀ ਤੌਰ ਉੱਤੇ ਆਪਣਾ ਨਾਂ ਰਜਿਸਟਰ ਕਰਵਾਇਆ।ਹਾਲਾਂਕਿ ਸ਼ੂ ਨੇ ਅਜੇ ਜਨਤਕ ਤੌਰ ਉੱਤੇ ਆਪਣੀ ਉਮੀਦਵਾਰੀ ਦਾ ਐਲਾਨ ਨਹੀਂ ਕੀਤਾ ਹੈ ਪਰ ਉਨ੍ਹਾਂ ਬੁੱਧਵਾਰ ਨੂੰ ਟਵੀਟ ਕਰਕੇ ਇਹ ਜ਼ਰੂਰ ਆਖਿਆ ਕਿ ਉਹ ਐਤਵਾਰ ਨੂੰ ਸਪੈਸ਼ਲ ਐਲਾਨ ਕਰਨਗੇ। ਮੀਡੀਆ ਰਲੀਜ਼ ਵਿੱਚ ਉਨ੍ਹਾਂ ਆਖਿਆ ਕਿ ਡੱਗ ਫੋਰਡ ਸਰਕਾਰ ਹੇਠ ਪੰਜ ਸਾਲ ਬਿਤਾਉਣ ਤੋਂ ਬਾਅਦ ਹੁਣ ਓਨਟਾਰੀਓ ਵਿੱਚ ਨਵੀਂ ਸ਼ੁਰੂਆਤ ਦਾ ਸਮਾਂ ਆ ਚੁੱਕਿਆ ਹੈ।
ਸਾਨੂੰ ਹੈਲਥ ਕੇਅਰ, ਹਾਊਸਿੰਗ ਤੇ ਕੌਸਟ ਆਫ ਲਿਵਿੰਗ ਨਾਲ ਸਿੱਝਣ ਲਈ ਨਵੀਂ ਸ਼ੁਰੂਆਤ ਦੀ ਲੋੜ ਹੈ। ਇਸ ਦੇ ਨਾਲ ਹੀ ਸਾਨੂੰ 21ਵੀਂ ਸਦੀ ਦੇ ਅਰਥਚਾਰੇ ਵਿੱਚ ਨਿਵੇਸ਼ ਕਰਨ ਦੀ ਵੀ ਲੋੜ ਹੈ ਤਾਂ ਕਿ ਅਸੀਂ ਆਪਣੇ ਆਲੇ ਦੁਆਲੇ ਤੇ ਵਾਤਾਵਰਣ ਦੀ ਹਿਫਾਜ਼ਤ ਕਰ ਸਕੀਏ। ਸ਼ੂ ਤੋਂ ਪਹਿਲਾਂ ਹੁਣ ਤੱਕ ਬੀਚਿਜ਼ ਈਸਟ ਯੌਰਕ ਤੋਂ ਐਮਪੀ ਨਥਾਨੀਅਲ ਅਰਸਕਿਨ ਸਮਿੱਥ ਨੇ ਹੀ ਇਸ ਅਹੁਦੇ ਲਈ ਉਮੀਦਵਾਰ ਵਜੋਂ ਆਪਣਾ ਨਾਂ ਰਜਿਸਟਰ ਕਰਵਾਇਆ ਹੈ।
ਇਸ ਹਫਤੇ ਦੇ ਸ਼ੁਰੂ ਵਿੱਚ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਵੀ ਇਸ ਦੌੜ ਵਿੱਚ ਹਿੱਸਾ ਲੈਣ ਦਾ ਸੰਕੇਤ ਦਿੱਤਾ। ਇਸ ਵਾਸਤੇ ਉਨ੍ਹਾਂ ਵੱਲੋਂ ਐਕਸਪਲੋਰੇਟਰੀ ਕਮੇਟੀ ਵੀ ਕਾਇਮ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਫੈਡਰਲ ਐਮਪੀ ਤੇ ਸਾਬਕਾ ਪ੍ਰੋਵਿੰਸ਼ੀਅਲ ਕੈਬਨਿਟ ਮੰਤਰੀ ਯਾਸਿਰ ਨਕਵੀ, ਡੌਨ ਵੈਲੀ ਵੈਸਟ ਤੋਂ ਐਮਪੀਪੀ ਸਟੈਫਨੀ ਬੋਅਮੈਨ ਤੇ ਡੌਨ ਵੈਲੀ ਈਸਟ ਤੋਂ ਐਮਪੀਪੀ ਆਦਿਲ ਸ਼ਾਮਜੀ ਵੀ ਇਸ ਅਹੁਦੇ ਲਈ ਆਪਣੇ ਪਰ ਤੋਲ ਰਹੇ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਅਤੇ ਔਰਤ ਦੀ ਪੁਲਿਸ ਨੇ ਕੀਤੀ ਪਹਿਚਾਣ ਮਿਸਿਸਾਗਾ `ਚ ਲਾਪਤਾ 3 ਸਾਲਾ ਬੱਚੇ ਦੀ ਭਾਲ ਲਈ ਪੁਲਿਸ ਨੇ ਮੰਗੀ ਮਦਦ ਇਟੋਬੀਕੋਕ ਵਿੱਚ 3 ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਪੀਲ ਪੁਲਿਸ ਨੇ 18 ਮੁਲਜ਼ਮ ਕੀਤੇ ਗ੍ਰਿਫਤਾਰ, 1.2 ਮਿਲੀਅਨ ਡਾਲਰ ਦੇ ਚੋਰੀ ਕੀਤੇ ਵਾਹਨ ਅਤੇ ਹਥਿਆਰ ਬਰਾਮਦ ਹੈਮਿਲਟਨ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ 1 ਵਿਅਕਤੀ ਦੀ ਮੌਤ, 3 ਜਖ਼ਮੀ ਨਾਰਥ ਯਾਰਕ `ਚ ਟੋਰਾਂਟੋ ਪੁਲਿਸ ਕਰੂਜਰ ਅਤੇ ਏਟੀਵੀ ਵਿਚਕਾਰ ਹੋਏ ਹਾਦਸੇ ਦੀ ਐੱਸ.ਆਈ.ਯੂ. ਕਰ ਰਹੀ ਜਾਂਚ ਟੋਰਾਂਟੋ ਦੀ ਔਰਤ `ਤੇ ਮਾਲਿਸ਼ ਦੌਰਾਨ ਤਸਵੀਰਾਂ ਲੈਣ ਤੋਂ ਬਾਅਦ ਗੁਪਤ ਰੂਪ ਤੋਂ ਦੇਖਣ ਦਾ ਦੋਸ਼ 10 ਹਜ਼ਾਰ ਕਰਮਚਾਰੀ ਕੰਮ `ਤੇ ਪਰਤੇ, ਮੰਗਲਵਾਰ ਨੂੰ ਦੁਕਾਨਾਂ ਦੁਬਾਰਾ ਖੁੱਲ੍ਹਣਗੀਆਂ : LCBO ਟੋਰਾਂਟੋ ਸ਼ਹਿਰ ਵਿੱਚ ਵਾਹਨ ਦੀ ਟੱਕਰ ਨਾਲ ਪੈਦਲ ਜਾ ਰਹੀ ਔਰਤ ਦੀ ਮੌਤ ਓਸ਼ਵਾ ਵਿੱਚ ਘਰ `ਤੇ ਹਮਲਾ ਕਰਨ ਵਾਲੇ 2 ਟੀਨੇਜ਼ਰ ਤੇ 2 ਬਾਲਿਗ ਗ੍ਰਿਫ਼ਤਾਰ