Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਜੈੱਟ ਸਕੀ ਹਾਦਸੇ ਵਿੱਚ 2 ਜ਼ਖ਼ਮੀ

May 22, 2023 10:49 PM

ਟੋਰਾਂਟੋ, 22 ਮਈ (ਪੋਸਟ ਬਿਊਰੋ) : ਹੰਬਰ ਬੇਅ ਪਾਰਕ ਨੇੜੇ ਪਾਣੀ ਵਿੱਚ ਂਜੈੱਟ ਸਕੀ ਨੂੰ ਪੇਸ਼ ਆਏ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਟੋਰਾਂਟੋ ਫਾਇਰ ਸਰਵਿਸਿਜ਼ (ਟੀਐਫਐਸ) ਨੂੰ ਸੋਮਵਾਰ ਨੂੰ ਦੁਪਹਿਰੇ 12:00 ਵਜੇ ਮਰੀਨ ਰੈਸਕਿਊ ਯੂਨਿਟ ਦੀ ਮਦਦ ਲਈ ਸੱਦਿਆ ਗਿਆ। ਇਸ ਤੋਂ ਪਹਿਲਾਂ ਇਹ ਰਿਪੋਰਟਾਂ ਮਿਲ ਰਹੀਆਂ ਸਨ ਕਿ ਪਾਣੀ ਵਿੱਚ ਜੈੱਟ ਸਕੀ ਇੱਕਲੀ ਖੜ੍ਹੀ ਹੈ ਤੇ ਉਸ ਨੂੰ ਚਲਾ ਰਹੇ ਦੋ ਵਿਅਕਤੀ ਪਾਣੀ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ। ਕ੍ਰਿਊ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਵਿਅਕਤੀ ਤਾਂ ਪਾਣੀ ਵਿੱਚੋਂ ਬਾਹਰ ਆ ਚੁੱਕਿਆ ਸੀ। ਦੂਜੇ ਵਿਅਕਤੀ ਦੀ ਭਾਲ ਲਈ ਟੀਐਫਐਸ ਨੇ ਟੋਰਾਂਟੋ ਪੁਲਿਸ ਦੀ ਮਰੀਨ ਯੂਨਿਟ ਦੀ ਮਦਦ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਦੂਜਾ ਵਿਅਕਤੀ ਬਿਨਾਂ ਸਾਹ ਸਤ ਦੇ ਮਿਲਿਆ।
ਪੈਰਾਮੈਡਿਕਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਪਰ ਉਹ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਇਸ ਘਟਨਾ ਤੇ ਦੋਵਾਂ ਵਿਅਕਤੀਆਂ ਦਰਮਿਆਨ ਕੀ ਰਿਸ਼ਤਾ ਹੈ ਇਸ ਬਾਰੇ ਅਜੇ ਕੋਈ ਹੋਰ ਜਾਣਕਾਰੀ ਹਾਸਲ ਨਹੀਂ ਹੋ ਸਕੀ।

 

 

 
Have something to say? Post your comment