Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਚਾਓ ਦੀ ਸਰਦਾਰੀ ਅਜੇ ਵੀ ਕਾਇਮ

May 21, 2023 11:37 PM

ਟੋਰਾਂਟੋ, 21 ਮਈ (ਪੋਸਟ ਬਿਊਰੋ) : ਸ਼ਨਿੱਚਰਵਾਰ ਨੂੰ ਜਾਰੀ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਟੋਰਾਂਟੋ ਦੇ ਮੇਅਰ ਦੇ ਅਹੁਦੇ ਲਈ ਜਾਰੀ ਦੌੜ ਵਿੱਚ ਅਜੇ ਵੀ ਸੱਭ ਤੋਂ ਮੂਹਰੇ ਓਲੀਵੀਆ ਚਾਓ ਹੀ ਚੱਲ ਰਹੀ ਹੈ। ਹੋਰਨਾਂ ਉਮੀਦਵਾਰਾਂ ਨਾਲੋਂ ਅਜੇ ਵੀ ਚਾਓ ਨੂੰ ਕਾਫੀ ਜਿ਼ਆਦਾ ਵੋਟਰਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ।
ਲਾਇਜ਼ਨ ਸਟਰੈਟੇਜੀਜ਼ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਕਿ ਚਾਓ ਨੂੰ ਇਸ ਸਮੇਂ ਤੈਅਸ਼ੁਦਾ ਵੋਟਰਾਂ ਦਾ 29 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਚਾਓ ਸਾਰੇ ਇਲਾਕਿਆਂ ਵਿੱਚ ਹੀ ਅੱਗੇ ਚੱਲ ਰਹੀ ਹੈ। ਮੇਨਸਟਰੀਟ ਰਿਸਰਚ ਤੇ ਫੋਰਮ ਰਿਸਰਚ ਵੱਲੋਂ ਵੀ ਜਿਹੜੇ ਸਰਵੇਖਣ ਕਰਵਾਏ ਗਏ ਹਨ ਉਨ੍ਹਾਂ ਦੇ ਵੀ ਨਤੀਜੇ ਇਸ ਨਾਲ ਮੇਲ ਖਾਂਦੇ ਹਨ। ਲਾਇਜ਼ਨ ਸਟਰੈਟੇਜੀਜ਼ ਦੇ ਪ੍ਰਿੰਸੀਪਲ ਡੇਵਿਡ ਵੈਲੈਨਟਿਨ ਨੇ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਚਾਓ 17 ਫੀ ਸਦੀ ਸਮਰਥਨ ਨਾਲ ਦੂਜੇ ਸਥਾਨ ਉੱਤੇ ਚੱਲ ਰਹੇ ਮਾਰਕ ਸਾਂਡਰਸ ਤੋਂ ਵੀ ਕਾਫੀ ਅੱਗੇ ਹੈ। ਤੀਜੇ ਸਥਾਨ ਉੱਤੇ 15 ਫੀ ਸਦੀ ਸਮਰਥਨ ਨਾਲ ਮਿਤਜ਼ੀ ਹੰਟਰ ਚੱਲ ਰਹੀ ਹੈ।
ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੈਟਲੋਅ ਦੇ ਸਮਰਥਕਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ। ਪਿਛਲੇ ਹਫਤੇ ਉਹ 15 ਫੀ ਸਦੀ ਸਮਰਥਨ ਨਾਲ ਤੀਜੇ ਸਥਾਨ ਉੱਤੇ ਸੀ ਜਦਕਿ ਇਸ ਵਾਰੀ 11 ਫੀ ਸਦੀ ਸਮਰਥਕਾਂ ਨਾਲ ਉਹ ਤੀਜੇ ਸਥਾਨ ਉੱਤੇ ਚਲੇ ਗਏ ਹਨ। ਬ੍ਰੈਡ ਬ੍ਰੈੱਡਫੋਰਡ ਨੂੰ ਸਿਰਫ 10 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ ਤੇ ਉਹ ਪੰਜਵੇ ਸਥਾਨ ਉੱਤੇ ਹੈ ਜਦਕਿ ਐਨਾ ਬਾਇਲਾਓ ਅੱਠ ਫੀ ਸਦੀ ਸਮਰਥਕਾਂ ਨਾਲ ਸੱਭ ਤੋਂ ਪਿੱਛੇ ਚੱਲ ਰਹੀ ਹੈ।

 

 

 
Have something to say? Post your comment