Welcome to Canadian Punjabi Post
Follow us on

30

May 2024
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਵਧਾਉਣ ਵਾਲੀ ਪਟੀਸ਼ਨ ਕੀਤੀ ਰੱਦਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓਯੂ.ਐੱਸ. ਨੇ ਕਿਹਾ:ਮਨੁੱਖੀ ਤਸਕਰਾਂ ਨੇ ਬੀ.ਸੀ. ਤੋਂ ਲੋਕਾਂ ਨੂੰ ਸਰਹੱਦ ਪਾਰ ਕਰਨ ਲਈ ਮਾਲ ਗੱਡੀਆਂ ਦੀ ਵਰਤੋਂ ਕੀਤੀ, 2 ਕਾਬੂਓਟਵਾ ਨਦੀ ਤੋਂ ਬਚਾਏ ਜਾਣ ਤੋਂ ਬਾਅਦ ਵਿਅਕਤੀ ਦੀ ਮੌਤਇਕ ਯਾਤਰੀ ਦੇ ਬੁਰੇ ਵਰਤਾਓ ਦੇ ਚਲਦੇ ਕੈਲਗਰੀ ਜਾ ਰਹੀ ਵੈਸਟਜੈੱਟ ਦੀ ਉਡਾਣ ਨੇ ਬੀ.ਸੀ. ਵਿੱਚ ਕੀਤੀ ਐਮਰਜੈਂਸੀ ਲੈਂਡਿੰਗ ਪੈਰਾਮੈਡਿਕਸ ਨੂੰ ਬਹਾਦਰੀ ਦੇ ਮੈਡਲਾਂ ਨਾਲ ਕੀਤਾ ਗਿਆ ਸਨਮਾਨਿਤਰਾਹੁਲ ਗਾਂਧੀ ਨੇ ਲੁਧਿਆਣਾ ਰੈਲੀ ਦੌਰਾਨ 4 ਜੂਨ ਨੂੰ ਦੇਸ਼ `ਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਦਾ ਕੀਤਾ ਦਾਅਵਾਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਚੋਣ ਰੈਲੀ ਲੁਧਿਆਣਾ `ਚ ਭਲਕੇ, ਰਵਨੀਤ ਬਿੱਟੂ ਲਈ ਮੰਗਣਗੇ ਵੋਟਾਂ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਪੀਲ ਰੀਜਨ ਨੂੰ ਭੰਗ ਕਰਨ ਦਾ ਕੀਤਾ ਐਲਾਨ

May 18, 2023 11:40 PM

ਓਨਟਾਰੀਓ, 18 ਮਈ (ਪੋਸਟ ਬਿਊਰੋ) : ਫੋਰਡ ਸਰਕਾਰ ਵੱਲੋ ਪੀਲ ਰੀਜਨ ਨੂੰ ਭੰਗ ਕਰਨ ਦਾ ਐਲਾਨ ਆਖਿਰਕਾਰ ਕਰ ਹੀ ਦਿੱਤਾ ਗਿਆ। ਇਸ ਦੀ ਤਿਆਰੀ ਕਈ ਦਿਨਾਂ ਤੋਂ ਚੱਲ ਰਹੀ ਸੀ। ਹੁਣ 2025 ਤੱਕ ਮਿਸੀਸਾਗਾ, ਬਰੈਂਪਟਨ ਤੇ ਕੇਲਡਨ ਆਜ਼ਾਦ ਸਿਟੀਜ਼ ਬਣ ਜਾਣਗੇ।
ਮਿਊਂਸਪਲ ਅਫੇਅਰਜ਼ ਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਵੱਲੋਂ ਵੀਰਵਾਰ ਦੁਪਹਿਰ ਨੂੰ ਕੁਈਨਜ਼ ਪਾਰਕ ਵਿਖੇ ਇਸ ਸਬੰਧ ਵਿੱਚ ਬਿੱਲ ਪੇਸ਼ ਕੀਤਾ ਗਿਆ, ਜਿਸ ਨੂੰ ਹੇਜ਼ਲ ਮੈਕੈਲੀਅਨ ਐਕਟ ਦਾ ਨਾਂ ਦਿੱਤਾ ਗਿਆ।ਇਹ ਬਿੱਲ ਮਿਸੀਸਾਗਾ ਦੀ ਮਰਹੂਮ ਮੇਅਰ ਦੇ ਨਾਂ ਉੱਤੇ ਇਸ ਲਈ ਰੱਖਿਆ ਗਿਆ ਕਿਉਂਕਿ ਉਨ੍ਹਾਂ ਨੇ ਹੀ ਸਿਟੀ ਨੂੰ ਵੱਖ ਕਰਨ ਦੀ ਲੜਾਈ ਸੁ਼ਰੂ ਕੀਤੀ ਸੀ।ਇਸ ਬਿੱਲ ਨਾਲ ਸਰਕਾਰ ਇਹ ਯਕੀਨੀ ਬਣਾ ਸਕੇਗੀ ਕਿ ਸਿਟੀਜ਼ ਨੂੰ ਵੱਖ ਕਰਨ ਦੀ ਪ੍ਰਕਿਰਿਆ ਜਾਇਜ਼ ਤੇ ਸੰਤੁਲਿਤ ਹੈ। ਇਸ ਕੰਮ ਲਈ ਟਰਾਂਜ਼ੀਸ਼ਨ ਬੋਰਡ ਵੀ ਕਾਇਮ ਕੀਤਾ ਜਾਵੇਗਾ।
ਬਰੈਂਪਟਨ ਵੱਲੋਂ ਰੀਜਨ ਲਈ 40 ਫੀ ਸਦੀ ਟੈਕਸ ਰੈਵਨਿਊ ਮੁਹੱਈਆ ਕਰਵਾਇਆ ਜਾਂਦਾ ਹੈ ਜਦਕਿ ਮਿਸੀਸਾਗਾ 45 ਫੀ ਸਦੀ ਟੈਕਸ ਰੈਵਨਿਊ ਮੁਹੱਈਆ ਕਰਵਾਉਂਦਾ ਹੈ। ਇਹ ਰਕਮ ਸਾਂਝੀਆਂ ਸਹੂਲਤਾਂ ਜਿਵੇਂ ਕਿ ਪੁਲਿਸ, ਵਾਟਰ ਟਰੀਟਮੈਂਟ, ਸੜਕਾਂ, ਗਾਰਬੇਜ ਕੁਲੈਕਸ਼ਨ ਤੇ ਹਾਊਸਿੰਗ ਸਪੋਰਟ ਲਈ ਵਰਤੀ ਜਾਂਦੀ ਹੈ।ਇੱਕ ਵਾਰੀ ਇਨ੍ਹਾਂ ਤਿੰਨਾਂ ਸਿਟੀਜ਼ ਦੇ ਆਜ਼ਾਦ ਹੋ ਜਾਣ ਤੋਂ ਬਾਅਦ ਇਹ ਸੇਵਾਵਾਂ ਵੀ ਸਬੰਧਤ ਮਿਊਂਸਪੈਲਿਟੀਜ਼ ਦੀ ਜਿ਼ੰਮੇਵਾਰੀ ਬਣ ਜਾਣਗੀਆਂ। ਵੀਰਵਾਰ ਨੂੰ ਅਧਿਕਾਰੀਆਂ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਲੋਕਲ ਸੇਵਾਵਾਂ ਇਸ ਵੱਡੀ ਤਬਦੀਲੀ ਦੌਰਾਨ ਬਿਨਾਂ ਕਿਸੇ ਅੜਿੱਕੇ ਦੇ ਚੱਲਦੀਆਂ ਰਹਿਣਗੀਆਂ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
3 ਜੂਨ ਦੀ ਰਾਤ ਨੂੰ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਦਾ ਬਰੈਂਪਟਨ ‘ਚ ਇਕੱਠੇ ਅਨੰਦ ਮਾਣੋ ਪੀਸੀਐੱਚਐੱਸ ਦੇ ਸੀਨੀਅਰਜ਼ ਗਰੁੱਪ ‘ਚ ਦੰਦਾਂ ਦੀ ਸੰਭਾਲ ਤੇ ਲੋੜਵੰਦਾਂ ਨੂੰ ਮੋਬਿਲਿਟੀ ਸਹਾਇਤਾ ਸਾਧਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ‘ਇੰਸਪੀਰੇਸ਼ਨਲ ਸਟੈੱਪਸ-2024’ ਈਵੈਂਟ ਰਿਹਾ ਬੇਹੱਦ ਕਾਮਯਾਬ ‘ਪੀਪਲ ਅਗੇਨਸਟ ਲਿੱਟਰਿੰਗ’ ਨੇ ਮੀਂਹ-ਕਣੀ ਦੌਰਾਨ ਵੀ ਜਾਰੀ ਰੱਖੀ ਆਪਣੀ ਸਫ਼ਾਈ ਮੁਹਿੰਮ ਬੈਲੇਵਿਲ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ 4 ਕਾਬੂ, 500 ਤੋਂ ਵੱਧ ਚਾਰਜ ਲੱਗੇ ਓਸ਼ਾਵਾ ਦੇ ਘਰ ਵਿੱਚ ਇਕ ਗੱਡੀ ਟਕਰਾਈ, ਮਹਿਲਾ ਡਰਾਈਵਰ ਦੀ ਮੌਤ ਓਂਟਾਰੀਓ ਜੋੜੇ ਨੇ ਬਕਿੰਘਮ ਪੈਲੇਸ ਰਾਇਲ ਗਾਰਡਨ ਪਾਰਟੀ ਵਿੱਚ ਕੀਤੀ ਨੁਮਾਇੰਦਗੀ ਐਲੀਸਟਨ ਨਿਵਾਸੀ ਬਾਲ ਪੋਰਨੋਗ੍ਰਾਫੀ ਰੱਖਣ ਦੇ ਦੋਸ਼ `ਚ ਕੀਤਾ ਚਾਰਜ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨੇਵਾਰ ਮੀਟਿੰਗ ‘ਚ ਸੁਰਜੀਤ ਪਾਤਰ ਨੂੰ ਦਿੱਤੀ ਗਈ ਭਰਪੂਰ ਸ਼ਰਧਾਂਜਲੀ 26 ਮਈ ਨੂੰ ਬਰੈਂਪਟਨ ‘ਚ ਹੋਣ ਵਾਲੇ ‘ਇੰਸਪੀਰੇਸ਼ਨਲ ਸਟੈੱਪਸ 2024’ ਈਵੈਂਟ ਦੀਆਂ ਤਿਆਰੀਆਂ ਮੁਕੰਮਲ