Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨceasefire india pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਦਖ਼ਲਸ੍ਰੀਲੰਕਾ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਛੇ ਫੌਜੀਆਂ ਦੀ ਮੌਤਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ
 
ਟੋਰਾਂਟੋ/ਜੀਟੀਏ

ਸਿਟੀ ਤੇ ਸ਼ੈਰੀਡਨ ਕਾਲਜ ਦਰਮਿਆਨ ਸਾਈਨ ਕੀਤੇ ਗਏ ਐਮਓਯੂ ਨਾਲ ਨਵੇਂ ਮੌਕਿਆਂ ਦੇ ਖੁੱਲ੍ਹਣਗੇ ਰਾਹ : ਕ੍ਰੌਂਬੀ

May 18, 2023 11:36 PM

ਮਿਸੀਸਾਗਾ, 18 ਮਈ (ਪੋਸਟ ਬਿਊਰੋ) : ਆਪਣੇ ਚਿਰਾਂ ਤੋਂ ਚੱਲੇ ਆ ਰਹੇ ਨਿੱਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਿਟੀ ਆਫ ਮਿਸੀਸਾਗਾ ਤੇ ਸ਼ੈਰੀਡਨ ਕਾਲਜ ਵੱਲੋਂ ਨਵੇਂ ਐਮਓਯੂ (ਮੈਮੋਰੰਡਮ ਆਫ ਅੰਡਰਸਟੈਂਡਿੰਗ-ਵਰਕਿੰਗ ਟੁਗੈਦਰ)ਉੱਤੇ ਸਾਈਨ ਕੀਤੇ ਹਨ।
ਇਸ ਮੌਕੇ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਇਸ ਸਮਝੌਤੇ ਨਾਲ ਪਹਿਲਾਂ ਤੋਂ ਹੀ ਸਿਟੀ ਆਫ ਮਿਸੀਸਾਗਾ ਤੇ ਸ਼ੈਰੀਡਨ ਕਾਲਜ ਦੇ ਮਜ਼ਬੂਤ ਸਬੰਧਾਂ ਨੂੰ ਹੋਰ ਬਲ ਮਿਲੇਗਾ ਸਗੋਂ ਇਸ ਨਾਲ ਨਵੇਂ ਮੌਕਿਆਂ ਦੇ ਰਾਹ ਖੁੱਲ੍ਹਣਗੇ ਜਿਨ੍ਹਾਂ ਨਾਲ ਕਮਿਊਨਿਟੀ ਦੇ ਬਿਹਤਰ ਭਵਿੱਖ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇਗਾ।ਵਿਦਿਆਰਥੀਆਂ ਨੂੰ ਕਾਫੀ ਕੁੱਝ ਨਵਾਂ ਸਿੱਖਣ ਨੂੰ ਮਿਲੇਗਾ, ਜਿਸ ਨਾਲ ਲੋਕਲ ਆਰਥਿਕ ਲੋੜਾਂ ਨੂੰ ਪੂਰਾ ਕਰਨ ਲਈ ਅਕਾਦਮਿਕ ਪਾਠਕ੍ਰਮ ਨਾਲ ਜੋੜਿਆ ਜਾ ਸਕੇਗਾ। ਇਸ ਦੇ ਨਾਲ ਹੀ ਸਿਟੀ ਵੱਲੋਂ ਨਿਵੇਕਲੇਪਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਆਰਥਿਕ ਵਿਕਾਸ ਦੀਆਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਨੂੰ ਬੂਰ ਪਵੇਗਾ। ਰਲ ਕੇ ਅਸੀਂ ਨਵੇਂ ਨਿਵੇਸ਼ ਨੂੰ ਆਕਰਸਿ਼ਤ ਕਰ ਸਕਾਂਗੇ ਤੇ ਆਪਣੀ ਸਿਟੀ ਦੀ ਸਮਰੱਥਾ ਦੇ ਦਰਸ਼ਨ ਕਰਵਾ ਸਕਾਂਗੇ। ਕ੍ਰੌਂਬੀ ਨੇ ਆਖਿਆ ਕਿ ਇਨ੍ਹਾਂ ਸਾਰੀਆਂ ਗੱਲਾਂ ਨਾਲੋਂ ਵੀ ਪਰੇ ਇਸ ਭਾਈਵਾਲੀ ਵਿੱਚ ਮੁੱਖ ਤੌਰ ਉੱਤੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਨਾਲ ਅਸੀਂ ਨਵੇਂ ਟੇਲੈਂਟ ਦਾ ਨਿਰਮਾਣ ਕਰਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲ ਸਕਣਗੇ ਤੇ ਕਾਰੋਬਾਰਾਂ ਨੂੰ ਵਧੀਆ ਟੇਲੈਂਟ ਮਿਲ ਸਕੇਗਾ।
ਇਹ ਨਵਾਂ ਸਮਝੌਤਾ ਪਹਿਲੀ ਜੂਨ, 2023 ਤੋਂ ਪ੍ਰਭਾਵੀ ਹੋਣ ਜਾ ਰਿਹਾ ਹੈ। ਇਸ ਦੌਰਾਨ ਸ਼ੈਰੀਡਨ ਦੀ ਪ੍ਰੈਜ਼ੀਡੈਂਟ ਤੇ ਵਾਈਸ ਚਾਂਸਲਰ ਡਾ· ਜੈਨੇਟ ਮੌਰੀਸਨ ਨੇ ਆਖਿਆ ਕਿ ਸ਼ੈਰੀਡਨ ਕਾਲਜ ਤੇ ਸਿਟੀ ਆਫ ਮਿਸੀਸਾਗਾ ਦੇ ਸਬੰਧ ਕਾਫੀ ਡੂੰਘੇ ਹਨ। ਸੈ਼ਰੀਡਨ ਕਾਰੋਬਾਰਾਂ, ਸਰਕਾਰਾਂ ਤੇ ਕਮਿਊਨਿਟੀਜ਼ ਦੀ ਲੰਮੇਂ ਸਮੇਂ ਤੋਂ ਨਵੇਕਲੇ ਹੱਲ ਕੱਢਣ ਦੇ ਮਾਮਲੇ ਵਿੱਚ ਮਦਦ ਕਰਦਾ ਰਿਹਾ ਹੈ। ਸਾਡੇ ਪ੍ਰੋਗਰਾਮ ਲੋਕਲ ਅਰਥਚਾਰੇ ਦੀਆਂ ਲੋੜਾਂ ਪੂਰੀਆਂ ਕਰਨ ਦੇ ਹਿਸਾਬ ਨਾਲ ਹੀ ਤਿਆਰ ਕੀਤੇ ਗਏ ਹਨ। ਇਸ ਦੇ ਨਾਲ ਹੀ ਅਸੀਂ ਆਪਣੇ ਵਿਦਿਆਰਥੀਆਂ ਦੀ ਸਫਲਤਾ ਦਾ ਵੀ ਪੂਰਾ ਧਿਆਨ ਰੱਖਦੇ ਹਾਂ।ਉਨ੍ਹਾਂ ਆਖਿਆ ਕਿ ਇੱਕ ਦਹਾਕੇ ਤੋਂ ਵੀ ਲੰਮੇਂ ਸਮੇਂ ਤੋਂ ਸਿਟੀ ਦੇ ਸੈ਼ਰੀਡਨ ਕਾਲਜ ਨਾਲ ਸਬੰਧਾਂ ਨੇ ਅਕਾਦਮਿਕ ਉਚਾਈਆਂ ਛੂਹਣ ਤੇ ਟੈਕਨੋਲਾਜੀਕਲ ਤੇ ਬਿਜ਼ਨਸ ਨਾਲ ਸਬੰਧੀ ਬੁਲੰਦੀਆ ਛੋਹਣ ਵਿੱਚ ਕੋਈ ਕਸਰ ਨਹੀਂ ਛੱਡੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂ ਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰ ਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤ ਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ ਪਾਵਰਸਕੂਲ ਡੇਟਾ ਬਰੀਚ ਵਿੱਚ ਚੋਰੀ ਹੋਈ ਜਾਣਕਾਰੀ ਫਿਰੌਤੀ ਦੇਣ ਦੇ ਬਾਵਜੂਦ ਨਹੀਂ ਕੀਤੀ ਨਸ਼ਟ : ਸਕੂਲ ਬੋਰਡ ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ 18 ਮਈ ਐਤਵਾਰ ਨੂੰ ਮਨਾਈ ਜਾਏਗੀ ਪੁਰਾਣੀਆਂ ਪਾਣੀ ਸਪਲਾਈ ਲਾਈਨਾਂ ਨੂੰ ਬਦਲਣ ਦੇ ਚਲਦੇ ਗਰਮੀਆਂ ਵਿੱਚ ਸ਼ਹਿਰ ਦੇ 3 ਸਟਰੀਟਕਾਰ ਰੂਟ ਹੋਣਗੇ ਡਾਇਵਰਟ ਇਸ ਗਰਮੀਆਂ ਸਸਕੈਚਵਨ ਦੀਆਂ ਸੜਕਾਂ `ਤੇ ਈ-ਸਕੂਟਰ ਨੂੰ ਚਲਾਉਣ ਦੀ ਮਿਲੇਗੀ ਆਗਿਆ ਓਂਟਾਰੀਓ ਦੇ ਇੱਕ ਵਿਅਕਤੀ ਨਾਲ ਜਾਅਲੀ ਬੈਂਕ ਡਰਾਫਟ ਨਾਲ ਇਕ ਲੱਖ ਡਾਲਰ ਦੀ ਠੱਗੀ, ਬੀਮਾ ਕੰਪਨੀ ਨੇ ਪੈਸੇ ਦੁਆਏ ਵਾਪਿਸ