Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਚਾਓ ਦੀ ਲੀਡ ਕਾਇਮ, ਮੇਅਰ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਉਮੀਦਵਾਰ ਅੱਜ ਲੈਣਗੇ ਪਹਿਲੀ ਬਹਿਸ ਵਿੱਚ ਹਿੱਸਾ

May 15, 2023 09:12 AM

ਟੋਰਾਂਟੋ, 15 ਮਈ (ਪੋਸਟ ਬਿਊਰੋ) : ਨਵੇਂ ਸਰਵੇਖਣਾਂ ਅਨੁਸਾਰ ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਓਲੀਵੀਆ ਚਾਓ ਨੇ ਕਾਫੀ ਲੀਡ ਹਾਸਲ ਕਰ ਲਈ ਲੱਗਦੀ ਹੈ। ਦੂਜੇ ਉਮੀਦਵਾਰਾਂ ਨਾਲੋਂ ਉਨ੍ਹਾਂ ਦਾ ਇਹ ਪਾੜਾ ਕਾਫੀ ਵੱਧ ਚੁੱਕਿਆ ਹੈ।ਇਸ ਸਮੇਂ ਚਾਓ ਤੇ ਇਸ ਦੌੜ ਦੇ ਬਾਕੀ ਉਮੀਦਵਾਰ ਇਸ ਅਹੁਦੇ ਲਈ ਅੱਜ ਰਾਤ ਹੋਣ ਵਾਲੀ ਪਹਿਲੀ ਬਹਿਸ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ।
ਸ਼ਨਿੱਚਰਵਾਰ ਨੂੰ ਫੋਰਮ ਰਿਸਰਚ ਵੱਲੋਂ ਕਰਵਾਈ ਗਈ ਪੋਲ ਵਿੱਚ ਸਾਹਮਣੇ ਆਇਆ ਕਿ 36 ਫੀ ਸਦੀ ਤੈਅਸ਼ੁਦਾ ਵੋਟਰਾਂ ਵੱਲੋਂ ਚਾਓ ਦੇ ਸਮਰਥਨ ਵਿੱਚ ਫਤਵਾ ਦੇਣ ਦੀ ਹਮਾਇਤ ਕੀਤੀ ਜਾ ਰਹੀ ਹੈ। ਇਹ ਪਿਛਲੇ ਹਫਤੇ ਦੇ ਅੰਕਾਂ ਨਾਲੋਂ ਤਿੰਨ ਫੀ ਸਦੀ ਵੱਧ ਹੈ। ਇੱਕ ਪ੍ਰੈੱਸ ਰਲੀਜ਼ ਵਿੱਚ ਫੋਰਮ ਰਿਸਰਚ ਨੇ ਆਖਿਆ ਕਿ ਇਹ ਸਰਵੇਖਣ 1029 ਟੋਰਾਂਟੋ ਵਾਸੀਆਂ ਉੱਤੇ ਕੀਤਾ ਗਿਆ। ਪਿਛਲੇ ਵੀਕੈਂਡ ਫੋਰਮ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਚਾਓ ਨੂੰ 14 ਫੀ ਸਦੀ ਤੈਅਸ਼ੁਦਾ ਵੋਟਰਾਂ ਦਾ ਸਾਥ ਹਾਸਲ ਹੋ ਰਿਹਾ ਸੀ ਤੇ ਦੂਜੇ ਸਥਾਨ ਲਈ ਮਾਰਕ ਸਾਂਡਰਸ ਤੇ ਜੋਸ਼ ਮੈਟਲੋਅ ਇੱਕ ਦੂਜੇ ਨੂੰ ਬਰਾਬਰ ਦੀ ਟੱਕਰ ਦੇ ਰਹੇ ਸਨ।
ਇਸ ਤਾਜ਼ਾ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਂਡਰਸ ਦੀ ਹੋਰਨਾਂ ਉਮੀਦਵਾਰਾਂ ਨਾਲੋਂ ਕਾਫੀ ਅੱਗੇ ਲੰਘ ਚੁੱਕੇ ਹਨ ਤੇ ਹੁਣ ਸਥਿਤੀ ਕਾਫੀ ਹੱਦ ਤੱਕ ਸਾਫ ਹੁੰਦੀ ਨਜ਼ਰ ਆ ਰਹੀ ਹੈ। ਉਹ ਦੂਜੇ ਸਥਾਨ ਲਈ ਮੁੱਖ ਦਾਅਵੇਦਾਰ ਬਣ ਚੁੱਕੇ ਹਨ।ਮਾਰਕ ਸਾਂਡਰਸ ਦੇ ਸਮਰਥਨ ਵਿੱਚ 18 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਜੋਸ਼ ਮੈਟਲੋਅ ਤੇ ਮਿਤਜ਼ੀ ਹੰਟਰ 10 ਫੀ ਸਦੀ ਨਾਲ ਤੀਜੇ ਸਥਾਨ ਉੱਤੇ ਬਣੇ ਹੋਏ ਹਨ।
ਫੋਰਮ ਅਨੁਸਾਰ ਇਹ ਪਾਇਆ ਗਿਆ ਹੈ ਕਿ ਟੋਰਾਂਟੋ ਵਾਸੀਆਂ ਲਈ ਮੁੱਖ ਤੇ ਅਹਿਮ ਮੁੱਦਾ ਕਿਫਾਇਤੀ ਘਰ, ਕੌਸਟ ਆਫ ਲਿਵਿੰਗ ਤੇ ਮਹਿੰਗਾਈ ਬਣੇ ਹੋਏ ਹਨ। ਅੱਜ ਹੋਣ ਵਾਲੀ ਬਹਿਸ ਡੇਲੀ ਬ੍ਰੈੱਡ ਫੂਡ ਬੈਂਕ ਵੱਲੋਂ ਹੋਸਟ ਕੀਤੀ ਜਾਵੇਗੀ। ਇਸ ਬਹਿਸ ਵਿੱਚ ਚਾਓ, ਸਾਂਡਰਸ, ਮੈਟਲੋਅ, ਹੰਟਰ, ਬਾਇਲਾਓ ਤੇ ਬ੍ਰੈਡਫੋਰਡ ਨੂੰ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਹੈ ਪਰ ਸਾਂਡਰਸ ਵੱਲੋਂ ਇਸ ਸੱਦੇ ਨੂੰ ਠੁਕਰਾ ਦਿੱਤਾ ਗਿਆ ਹੈ। ਇਹ ਬਹਿਸ ਇਟੋਬੀਕੋ ਵਿੱਚ ਰਾਤੀਂ 7:00 ਵਜੇ ਤੋਂ 9:00 ਵਜੇ ਤੱਕ ਡੇਲੀ ਬ੍ਰੈੱਡ ਫੂਡ ਬੈਕ ਵਿਖੇ ਹੋਵੇਗੀ।

 

 

 
Have something to say? Post your comment