Welcome to Canadian Punjabi Post
Follow us on

08

June 2023
ਬ੍ਰੈਕਿੰਗ ਖ਼ਬਰਾਂ :
ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੇ ਭੱਤੇ ਵਧਾਉਣ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸੌਣੀ ਫ਼ਸਲਾਂ ਦੇ ਐੱਮ ਐੱਸ ਪੀ ਵਿਚ ਕੀਤਾ ਵਾਧਾ ਨਿਗੂਣਾ ਕਰਾਰ ਦਿੱਤਾਵਿੱਤੀ ਸਾਲ 2022-23 ਦੌਰਾਨ ਪੰਜਾਬ ਵੱਲੋਂ ਨਾਬਾਰਡ ਤੋਂ ਸਹਾਇਤਾ ਪ੍ਰਾਪਤ ਪੇਂਡੂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਤਹਿਤ 800 ਕਰੋੜ ਰੁਪਏ ਦੀ ਰਿਕਾਰਡ ਵਰਤੋਂਰਾਜਪਾਲ ਵੱਲੋਂ ਸਰਹੱਦੀ ਸੁਰੱਖਿਆ, ਘੁਸਪੈਠ ਅਤੇ ਡਰੋਨ ਰਾਹੀਂ ਨਸਿ਼ਆਂ ਦੀ ਤਸਕਰੀ ਦਾ ਜਾਇਜ਼ਾ ਲੈਣ ਲਈ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਦੌਰਾਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਲਈ ਫਸਲਾਂ ਦਾ ਸਹੀ ਮੁੱਲ ਮਿਲਣਾ ਜਰੂਰੀ: ਸਪੀਕਰ ਸੰਧਵਾਂਐੱਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ: ਕੈਨੇਡਾ ਤੋਂ ਜ਼ਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੇਵਾਂਗੇਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ਹਰਿਆਣਾ ਵਿੱਚ ਕਿਸਾਨਾਂ ਤੇ ਭਾਰੀ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਜੱਥੇਬੰਦੀ ਨੇ ਪੰਜਾਬ ਦੇ 14 ਜਿਲ੍ਹਿਆਂ ਵਿੱਚ 85 ਜਗ੍ਹਾ `ਤੇ ਫੂਕੇ ਖੱਟੜ ਅਤੇ ਮੋਦੀ ਸਰਕਾਰ ਦੇ ਪੁਤਲੇ
 
ਟੋਰਾਂਟੋ/ਜੀਟੀਏ

ਗੁਰਦੀਪ ਭੁੱਲਰ ਦੀ ਬਿਨਾਂ ਵਾਰਤਲਾਪ ਤੋਂ ਲਘੂ ਫਿਲਮ ‘ਦਾ-ਬੈਲ’ ਦੀ ਹੋਈ ਸਕ੍ਰੀਨਿੰਗ

March 30, 2023 06:11 AM

  

*ਬਿਨਾਂ ਵਾਰਤਲਾਪ ਤੋਂ ਲਘੂ ਫਿਲਮ ‘ਦਾ-ਬੈਲ’ ਜ਼ੋਖਿਮ ਭਰਿਆ ਪਰ ਸਫਲ ਤਜ਼ਰਬਾ : ਸੰਜੀਵਨ ਸਿੰਘ
*ਪੰਜਾਬੀ ਫਿਲਮਕਾਰਾਂ ਵਿਚ ਨਵੇਂ ਤਜ਼ਰਬੇ ਅਤੇ ਵਿਸ਼ਿਆਂ ਨੂੰ ਹੱਥ ਪਾਉਣ ਦੀ ਦਲੇਰੀ ਦੀ ਘਾਟ : ਮਲਕੀਤ ਰੌਣੀ


ਸਰੀ, ਕਨੈਡਾ ਰਹਿੰਦੇ ਨਾਟਕਰਮੀ, ਗਾਇਕ ਤੇ ਫਿਲਮਕਾਰ ਗੁਰਦੀਪ ਭੁੱਲਰ ਵੱਲੋਂ ਪੰਦਰਾਂ ਮਿੰਟ ਦੀ ਬਿਨਾਂ ਵਾਰਤਲਾਪ ਤੋਂ ਲਘੂ ਫਿਲਮ ‘ਦਾ-ਬੈਲ’ ਬਣਾ ਕੇ ਪੰਜਾਬੀ ਫਿਲਮ ਦੇ ਖੇਤਰ ਇਕ ਨਵੀਂ ਪਿਰਤ ਪਾਉਣ ਦਾ ਯਤਨ ਕੀਤਾ ਹੈ।ਇਹ ਲਘੂ ਫਿਲਮ ਇਕ ਖਿਡਾਰੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਪਣੀ ਖੇਡਣ ਦੀ ਸਮੱਰਥਾ ਵਧਾਉਣ ਇਕ ਡਰੱਗ ਦਾ ਸਹਾਰਾ ਲੈਂਦਾ ਹੈ। ਭਾਵੇਂ ਉਸ ਵੱਲੋਂ ਲਈ ਡਰੱਗ ਉਸ ਨੂੰ ਅੰਤਰਰਾਸ਼ਰੀ ਪ੍ਰਸਿੱਧੀ ਤਾਂ ਦਵਾ ਦਿੰਦੀ ਹੈ ਪਰ ਉਸ ਦੀ ਵਿਆਹੁਤਾ ਜ਼ਿੰਦਗੀ ਤਬਾਹ ਕਰਨ ਦਾ ਕਾਰਣ ਵੀ ਬਣਦੀ ਹੈ।‘ਦਾ-ਬੈਲ’ ਵਿਚ ਪੰਜਾਬੀ ਰੰਗਮੰਚ ਤੇ ਫਿਲਮਾਂ ਦੀ ਮੰਝੀ ਹੋਈ ਅਭਿਨੇਤਰੀ ਰਮਨ ਢਿੱਲੋਂ, ਹਰਵਿੰਦਰ ਔਜਲਾ ਅਤੇ ਜਗਮੀਤ ਕੌਰ ਨੇ ਬਿਨਾਂ ਵਾਰਤਾਲਾਪ ਬੋਲੇ ਫਿਲਮ ਦੇ ਵਿਸ਼ੇ ਅਤੇ ਮਕਸਦ ਨੂੰ ਸਫਲਤਾ ਨਾਲ ਦਰਸ਼ਕਾਂ ਤੱਕ ਪਹੁੰਚਾਇਆ।ਗੁਰਦੀਪ ਭੁੱਲਰ ਇਸ ਤੋਂ ਪਹਿਲਾਂ ਪੰਜਾਬੀ ਟੈਲੀ ਫਿਲਮਾਂ ‘ਕੰਮੋ’ ਅਤੇ ‘ਤਿਲਕਣ’ ਬਣਾਉਣ ਤੋਂ ਇਲਾਵਾ ਕੇਨੈਡਾ ਅਤੇ ਭਾਰਤ ਵਿਚ ਕੇਨੈਡੀਅਨ ਪੰਜਾਬੀ ਦੇ ਮਸਲੇ ਉਭਾਰਦੇ ਕਈ ਨਾਟਕਾਂ ਦਾ ਮੰਚਣ ਵੀ ਗੁਰਦੀਪ ਆਰਟ ਅਕਾਦਮੀ, ਸਰੀ ਵੱਲੋਂ ਕਰ ਚੁੱਕੇ ਹਨ।
ਇਸ ਮੌਕੇ ਹਾਜ਼ਿਰ ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਗੁਰਦੀਪ ਭੁੱਲਰ ਹੋਰਾਂ ਵੱਲੋਂ ਲਘੂ ਫਿਲਮ ‘ਦਾ-ਬੈਲ’ ਰਾਹੀਂ ਬਿਨਾਂ ਵਾਰਤਲਾਪ ਤੋਂ ਜ਼ੋਖਿਮ ਭਰਿਆ ਪਰ ਸਫਲ ਤਜ਼ਰਬਾ ਕੀਤਾ ਹੈ।ਚਰਚਿੱਤ ਰੰਗਕਰਮੀ ਅਤੇ ਪੰਜਾਬੀ ਫਿਲਮਾਂ ਦੇ ਅਭਿਨੇਤਾ ਮਲਕੀਤ ਰੌਣੀ ਕੇ ਕਿਹਾ ਕਿ ਪੰਜਾਬੀ ਫਿਲਮਾਂ ਦੇ ਰਾਸ਼ਟਰੀ ਫਿਲਮਾਂ ਦਾ ਮੁਕਬਲਾ ਨਾ ਕਰ ਸਕਣ ਦਾ ਕਾਰਣ ਨਿਰਮਾਤਾ-ਨਿਰਦੇਸ਼ਕਾਂ ਵਿਚ ਗੁਰਦੀਪ ਭੁੱਲਰ ਵਾਂਗ ਨਵੇਂ ਤਜ਼ਰਬੇ ਅਤੇ ਵਿਸ਼ਿਆਂ ਨੂੰ ਹੱਥ ਪਾਉਣ ਦੀ ਦਲੇਰੀ ਦੀ ਘਾਟ ਹੈ। ਸਬਦੀਸ਼ ਨੇ ਕਿਹਾ ਕਿ ਚੁੱਪ ਵੀ ਬਹੁੱਤ ਕੁੱਝ ਕਹਿਣ ਦੇ ਸਮੱਰਥ ਹੁੰਦੀ ਹੈ।ਇਸ ਮੌਕੇ ਗੁਰਦੀਪ ਭੁੱਲਰ ਤੋਂ ਇਲਵਾ ਰਮਨ ਢਿੱਲੋਂ, ਅਮਰੀਕ ਤੇਜਾ, ਜਰਨੈਲ ਹੁਸ਼ਿਆਰਪੁਰੀ, ਜਸਬਰੀ ਢਿਲੋਂ, ਕਮਲ ਸ਼ਰਮਾ, ਜਸਵੰਤ ਟੋਨੀ ਮਨੀਸ਼ ਕਲਿਆਂਣ ਵੀ ਸ਼ਾਮਿਲ ਸਨ।ਲਘੂ ਫਿਲਮ ‘ਦੀ ਬੈਲ’ ਦੀ ਸਕਰਨਿੰਗ ਸੁਚੇਤਕ ਸਕੂਲ ਆਫ ਐਕਿਟੰਗ ਵਿਖੇ ਹੋਈ।

 

 
Have something to say? Post your comment