ਮੈਕਸੀਕੋ, 28 ਮਾਰਚ (ਪੋਸਟ ਬਿਊਰੋ): ਅਮਰੀਕਾ ਦੀ ਸਰਹੱਦ ਨੇੜੇ ਉੱਤਰੀ ਮੈਕਸੀਕੋ ਦੇ ਇੱਕ ਪ੍ਰਵਾਸੀ ਸੈਂਟਰ ਵਿੱਚ ਅੱਗ ਲੱਗ ਗਈ। ਇਹ ਘਟਨਾ ਸੋਮਵਾਰ ਦੇਰ ਰਾਤ ਟੈਕਸਾਸ ਦੇ ਐਲ ਪਾਸੋ ਤੋਂ ਪਾਰ ਸਿਉਦਾਦ ਜੁਆਰੇਜ਼ ਦੇ ਇੱਕ ਪ੍ਰਵਾਸੀ ਸੈਂਟਰ ਵਿੱਚ ਵਾਪਰੀ ਦੱਸੀ ਜਾਂਦੀ ਹੈ। ਰਿਪੋਰਟਾਂ ਮੁਤਾਬਕ ਇਸ ਘਟਨਾ ‘ਚ 40 ਦੇ ਕਰੀਬ ਪ੍ਰਵਾਸੀਆਂ ਦੀ ਮੌਤ ਦੀ ਖ਼ਬਰ ਹੈ ਅਤੇ 30 ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਇਹ ਗਿਣਤੀ ਹੋਰ ਵੀ ਵਧ ਸਕਦੀ ਹੈ।
ਸਿਉਦਾਦ ਜੁਆਰੇਜ਼ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਕਰਾਸਿੰਗ ਪੁਆਇੰਟ ਹੈ। ਇੱਥੇ ਸਥਿਤ ਕੇਂਦਰ ਸੰਯੁਕਤ ਰਾਜ ਵਿੱਚ ਸ਼ਰਣ ਮੰਗਣ ਵਾਲਿਆਂ ਨੂੰ ਉਨ੍ਹਾਂ ਦੀਆਂ ਬੇਨਤੀਆਂ `ਤੇ ਫੈਸਲਾ ਹੋਣ ਤੱਕ ਰੱਖਦੇ ਹਨ।