Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਹੈਮਿਲਟਨ ਸੈਂਟਰ ਲਈ ਅੱਜ ਹੋਵੇਗੀ ਜਿ਼ਮਨੀ ਚੋਣ

March 16, 2023 09:00 AM

ਹੈਮਿਲਟਨ, 16 ਮਾਰਚ (ਪੋਸਟ ਬਿਊਰੋ) : ਐਂਡਰੀਆ ਹੌਰਵਥ ਦੀ ਥਾਂ ਉੱਤੇ ਆਪਣਾ ਨਵਾਂ ਪ੍ਰੋਵਿੰਸ਼ੀਅਲ ਨੁਮਾਇੰਦਾ ਚੁਣਨ ਲਈ ਹੈਮਿਲਟਨ ਸੈਂਟਰ ਦੇ ਵਾਸੀ ਅੱਜ ਜਿ਼ਮਨੀ ਚੋਣਾਂ ਵਿੱਚ ਹਿੱਸਾ ਲੈਣਗੇ।
ਹੈਮਿਲਟਨ ਸੈਂਟਰ ਤੋਂ ਓਨਟਾਰੀਓ ਦੀ ਸਾਬਕਾ ਐਨਡੀਪੀ ਆਗੂ ਐਂਡਰੀਆ ਹੌਰਵਥ 2004 ਤੋਂ ਹੀ ਇਸ ਸੀਟ ਉੱਤੇ ਕਾਬਜ ਸੀ ਤੇ ਹਮੇਸ਼ਾਂ ਵੱਡੇ ਫਰਕ ਨਾਲ ਜਿੱਤਦੀ ਵੀ ਰਹੀ।ਪਰ ਪਿਛਲੇ ਸਾਲ ਪਾਰਟੀ ਨੂੰ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਹੌਰਵਥ ਨੇ ਲੀਡਰ ਵਜੋਂ ਆਪਣੇ ਅਹੁਦੇ ਤੋਂ ਕਿਨਾਰਾ ਕਰ ਲਿਆ ਤੇ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ। ਅੱਜ ਹੋਣ ਜਾ ਰਹੀਆਂ ਜਿ਼ਮਨੀ ਚੋਣਾਂ ਵਿੱਚ ਐਨਡੀਪੀ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ ਹੈ।
ਸਾਰਾਹ ਜਾਮਾ ਓਨਟਾਰੀਓ ਦੇ ਡਿਸਐਬਿਲਿਟੀ ਜਸਟਿਸ ਨੈੱਟਵਰਕ ਦੀ ਐਗਜ਼ੈਕਟਿਵ ਡਾਇਰੈਕਟਰ ਤੇ ਸਹਿ-ਬਾਨੀ ਹੈ। ਇਸ ਦੇ ਨਾਲ ਹੀ ਉਨ੍ਹਾਂ ਹੈਮਿਲਟਨ ਐਨਕੈਂਪਮੈਂਟ ਸਪੋਰਟ ਨੈੱਟਵਰਕ ਦੀ ਸਥਾਪਨਾ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ ਤੇ ਇਸ ਦੀ ਵੀ ਉਹ ਸਹਿ-ਬਾਨੀ ਹੈ। ਇਸ ਦੇ ਨਾਲ ਹੀ ਉਹ ਕਮਿਊਨਿਟੀ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀ ਰਹਿੰਦੀ ਹੈ।
ਇਸ ਸੀਟ ਤੋਂ ਲਿਬਰਲ ਉਮੀਦਵਾਰ ਡੇਅਰਡਰੇ ਪਾਈਕ ਵੀ ਆਪਣੀ ਜਿੱਤ ਦੀ ਆਸ ਲਾਈ ਬੈਠੇ ਹਨ। ਉਹ 2018 ਵਿੱਚ ਇਸ ਹਲਕੇ ਤੋਂ ਖੜ੍ਹੇ ਹੋਏ ਸਨ ਤੇ ਉਨ੍ਹਾਂ ਨੂੰ ਆਸ ਹੈ ਕਿ ਹੌਰਵਥ ਦੇ ਇਸ ਸੀਟ ਤੋਂ ਨਾ ਲੜਨ ਨਾਲ ਮੁਕਾਬਲਾ ਕਾਫੀ ਟੱਕਰ ਦਾ ਹੋ ਗਿਆ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਪੀਟਰ ਵੇਜ਼ਨਰ, ਗ੍ਰੀਨ ਪਾਰਟੀ ਦੀ ਉਮੀਦਵਾਰ ਲੁਸੀਆ ਲੈਨਾਨਤੁਓਨੋ ਤੇ ਛੇ ਹੋਰ ਉਮੀਦਵਾਰ ਵੀ ਇਸ ਸੀਟ ਲਈ ਮੈਦਾਨ ਵਿੱਚ ਹਨ।

 

 

 
Have something to say? Post your comment