Welcome to Canadian Punjabi Post
Follow us on

22

March 2023
ਬ੍ਰੈਕਿੰਗ ਖ਼ਬਰਾਂ :
ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ : ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਅਗਾਊਂ ਜ਼ਮਾਨਤਪੰਜਾਬ ਦੇ ਮੌਜੂਦਾ ਸਥਿਤੀ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨਅੰਮ੍ਰਿਤਪਾਲ 'ਤੇ ਲਾਇਆ ਐਨ.ਐਸ.ਏ, ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ
 
ਟੋਰਾਂਟੋ/ਜੀਟੀਏ

ਸ. ਸ਼ਰਨਜੀਤ ਸਿੰਘ ਗਿੱਲ ਕੈਨੇਡਾ ਦੇ ਉੱਚ ਐਵਾਰਡ ਲਈ ਫਾਈਨਲਿਸਟ ਬਣੇ

March 11, 2023 02:47 PM

ਸਰੀ, 11 ਮਾਰਚ (ਪੋਸਟ ਬਿਉਰੋ): ਪਿਛਲੇ ਦਿਨੀ ਦਸਤਾਰਧਾਰੀ ਸਿੱਖ ਅਜੈ ਸਿੰਘ ਬੰਗਾ ਵਿਸ਼ਵ ਬੈਂਕ ਦੇ ਮੁਖੀ ਬਣੇ ਹਨ ਇਹ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ। ਹੁਣ ਸਰੀ ਦੀ ਵੇਰੀਕੋ ਸੁਪੀਰੀਅਰ ਮੋਰਟਗੇਜ ਇੰਕ. ਦੇ ਪ੍ਰੈਜ਼ੀਡੈਂਟ ਅਤੇ ਸੀਈਓ, ਸ਼ਰਨਜੀਤ ਸਿੰਘ ਗਿੱਲ 2023 ਕੈਨੇਡੀਅਨ ਮੋਰਟਗੇਜ ਅਵਾਰਡਜ਼ (CMAS) ਦੀ ਬ੍ਰੋਕਰ ਆਫ ਦਿ ਈਅਰ (ਖੇਤਰੀ-ਬ੍ਰਿਟਿਸ਼ ਕੋਲੰਬੀਆ) ਸ਼੍ਰੇਣੀ ਵਿੱਚ ਫਾਈਨਲਿਸਟ ਚੁਣੇ ਗਏ ਹਨ। ਵਰਨਣਯੋਗ ਹੈ ਕਿ ਪੂਰੇ ਬੀ.ਸੀ. ਵਿੱਚੋਂ ਸਿਰਫ਼ ਦਸ ਮੋਰਟਗੇਜ ਬ੍ਰੋਕਰ ਚੁਣੇ ਗਏ ਹਨ ਅਤੇ ਸਾਡੇ ਭਾਈਚਾਰੇ ਵਿੱਚੋਂ ਸਿਰਫ਼ ਸ਼ਰਨਜੀਤ ਸਿੰਘ ਗਿੱਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।ਇਹ ਉੱਤਮਤਾ ਪੁਰਸਕਾਰ ਪ੍ਰਾਪਤ ਕਰਨਾ ਇੱਕ ਅਦੁੱਤੀ ਸਨਮਾਨ ਹੈ। ਇਹ ਸ਼ਸ਼ਰਨਜੀਤ ਸਿੰਘ ਗਿੱਲ ਦੀ ਮਿਹਨਤ ਅਤੇ ਲਗਨ ਦੀ ਪਛਾਣ ਹੈ। ਦਰਅਸਲ, ਇਹ ਸਨਮਾਨ ਤਿੰਨ ਦੇਸ਼ਾਂ-ਭਾਰਤ, ਯੂਕੇ ਅਤੇ ਕੈਨੇਡਾ ਵਿੱਚ ਬੈਂਕਿੰਗ ਵਿੱਚ 54 ਸਾਲਾਂ ਦੇ ਲੰਬੇ, ਸ਼ਾਨਦਾਰ ਕਰੀਅਰ
ਦੀ ਉਪਜ ਹਨ।ਚੇਤੇ ਰਹੇ “ਸ਼ਰਨਜੀਤ ਸਿੰਘ ਗਿੱਲ ਅਤੇ ਉਨਾ ਦੇ ਪੁੱਤਰ ਰਾਜ ਗਿੱਲ ਦੀ ਟੀਮ 2003 ਵਿੱਚ ਐਨਵੀਜ਼ਨ ਕ੍ਰੈਡਿਟ ਯੂਨੀਅਨ ਦੇ ਨਾਲ ਚੋਟੀ ਦੇ ਨਿਰਮਾਤਾ ਬਣ ਗਈ ਅਤੇ ਦੋਵਾਂ ਨੇ ਵਿਅਕਤੀਗਤ ਪੁਰਸਕਾਰ ਪ੍ਰਾਪਤ ਕੀਤੇ ਹਨ। ਸ. ਸ਼ਰਨਜੀਤ ਸਿੰਘ ਗਿੱਲ ਵਿਦਿਆਰਥੀਆਂ ਨੂੰ ਆਪਣਾ ਕਰੀਅਰ ਬਣਾਉਂਣ ਲਈ ਵੀ ਚੰਗੀ ਸਲਾਹ ਦਿੰਦੇ ਹਨ ਅਤੇ ਇਨਾ ਦੇ ਸ਼ਗਿਰਦ ਬਹੁਤ ਸਫਲ ਚੋਟੀ ਦੇ ਬ੍ਰੋਕਰ ਹਨ। ਜਿਸਦੀ ਮਿਸਾਲ ਸੰਨੀ ਬਲ ਹੈ ਜਿਸਨੂੰ 2021 ਵਿੱਚ ਉਭਰਦੇ ਸਿਤਾਰੇ ਵਜੋਂ ਪੁਰਸਕਾਰ ਮਿਲਿਆ।” ਸ਼ਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਹ ਸਭ ਕੁਝ ਅਤੇ ਕਾਮਯਾਬੀਆਂ ਮੇਰੇ ਮਾਤਾ ਪਿਤਾ ਦੀ ਅਸ਼ੀਰਵਾਦ ਅਤੇ ਸਪੁੱਤਨੀ ਦੇ ਸਹਿਯੋਗ ਸਦਕਾ ਹੀ ਪ੍ਰਾਪਤ ਹੋਇਆ ਹੈ।

 
Have something to say? Post your comment