-ਅਨੀਤਾ ਅਨੰਦ ਵਿਦੇਸ਼ ਮੰਤਰੀ, ਮੈਲੇਨੀ ਜੋਲੀ ਉਦਯੋਗ ਮੰਤਰੀ ਅਤੇ ਡੇਵਿਡ ਮੈਕਗਿੰਟੀ ਰੱਖਿਆ ਮੰਤਰੀ ਬਣਾਏ
ਓਟਵਾ, 13 ਮਈ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ (13 ਮਈ) ਨੂੰ ਓਟਵਾ ਦੇ ਰਿਡੋ ਹਾਲ ਵਿਖੇ ਇੱਕ ਸਹੁੰ ਚੁੱਕ ਸਮਾਰੋਹ ਵਿੱਚ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਇਹ ਉਨ੍ਹਾਂ ਦੇ ਪਹਿਲੇ ਪੂਰੇ ਕਾਰਜਕਾਲ ਦੀ ਸ਼ੁਰੂਆਤ ਹੈ।
ਨਵੀਂ ਕੈਬਨਿਟ ਵਿੱਚ 28 ਮੰਤਰੀ ਅਤੇ 10 ਰਾਜ ਸਕੱਤਰ ਹਨ। ਇਸ ਵਿੱਚ 24 ਨਵੇਂ ਮੰਤਰੀ ਹਨ, ਜਿਨ੍ਹਾਂ ਵਿੱਚੋਂ 13 ਪਹਿਲੀ ਵਾਰ ਸੰਸਦ ਮੈਂਬਰ ਹਨ। ਮੰਤਰੀ ਮੰਡਲ ਵਿੱਚ 11 ਔਰਤਾਂ ਅਤੇ 13 ਪੁਰਸ਼ ਮੰਤਰੀ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ:
ਅਨੀਤਾ ਅਨੰਦ - ਵਿਦੇਸ਼ ਮੰਤਰੀ
ਕ੍ਰਿਸਟੀਆ ਫ਼੍ਰੀਲੈਂਡ - ਟ੍ਰਾਂਸਪੋਰਟ ਮੰਤਰੀ
ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ - ਵਿੱਤ ਮੰਤਰੀ ਅਤੇ ਨੈਸ਼ਨਲ ਰੈਵਨਿਊ ਮੰਤਰੀ
ਡੌਮਿਨਿਕ ਲੇਬਲਾਂ - ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰੈਜ਼ੀਡੈਂਟ; ਕੈਨੇਡਾ-ਅਮਰੀਕਾ ਵਪਾਰ ਲਈ ਜ਼ਿੰਮੇਵਾਰ ਮੰਤਰੀ; ਅੰਤਰ-ਸੂਬਾਈ ਵਪਾਰ ਅਤੇ ਇੱਕ ਕੈਨੇਡੀਅਨ ਆਰਥਿਕਤਾ ਲਈ ਜ਼ਿੰਮੇਵਾਰ ਮੰਤਰੀ
ਗੈਰੀ ਅਨੰਦਾਸੰਗਾਰੀ, ਲੋਕ ਸੁਰੱਖਿਆ ਮੰਤਰੀ
ਡੇਵਿਡ ਮੈਕਗਿੰਟੀ - ਰੱਖਿਆ ਮੰਤਰੀ
ਮੈਲੇਨੀ ਜੋਲੀ - ਉਦਯੋਗ ਮੰਤਰੀ; ਕਿਊਬੈਕ ਖੇਤਰਾਂ ਲਈ ਕੈਨੇਡਾ ਦੇ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ
ਸ਼ੌਨ ਫ਼੍ਰੇਜ਼ਰ - ਨਿਆਂ ਮੰਤਰੀ ਅਤੇ ਅਟੌਰਨੀ ਜਨਰਲ ਔਫ਼ ਕੈਨੇਡਾ
ਲੀਨਾ ਮੈਟਲੀਜ ਡਾਇਬ - ਇਮੀਗ੍ਰੇਸ਼ਨ ਮੰਤਰੀ
ਸ਼ਫ਼ਕਤ ਅਲੀ, ਖ਼ਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ
ਰਬੈਕਾ ਐਲਟੀ - ਕ੍ਰਾਂਊਨ-ਇੰਡੀਜੀਨਸ ਮੰਤਰੀ
ਰਬੈਕਾ ਚਾਰਟਰੈਂਡ - ਉੱਤਰੀ ਅਤੇ ਆਰਕਟਿਕ ਮਾਮਲਿਆਂ ਲਈ ਮੰਤਰੀ
ਜੂਲੀ ਡੈਬਰੂਸਿਨ - ਵਾਤਾਵਰਣ ਮੰਤਰੀ
ਸਟੀਵਨ ਗਿਲਬੌ - ਅਧਿਕਾਰਤ ਭਾਸ਼ਾਵਾਂ ਲਈ ਮੰਤਰੀ ਅਤੇ ਕੈਨੇਡੀਅਨ ਸੱਭਿਆਚਾਰ ਮੰਤਰੀ
ਮੈਂਡੀ ਗਲ - ਮੂਲਨਿਵਾਸੀ ਸੇਵਾਵਾਂ ਮੰਤਰੀ
ਪੈਟੀ ਹਾਈਡੂ - ਰੁਜ਼ਗਾਰ ਅਤੇ ਪਰਿਵਾਰ ਮੰਤਰੀ; ਉੱਤਰੀ ਓਨਟੇਰਿਓ ਲਈ ਫ਼ੈਡਰਲ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ
ਟਿਮ ਹੌਜਸਨ - ਊਰਜਾ ਅਤੇ ਕੁਦਰਤੀ ਸਰੋਤ ਮੰਤਰੀ
ਜੋਏਲ ਲਾਈਟ ਬਾਊਂਡ - ਗਵਰਨਮੈਂਟ ਟ੍ਰਾਂਸਫ਼ਰਮੇਸ਼ਨ, ਪਬਲਿਕ ਵਰਕਸ ਅਤੇ ਪ੍ਰਕਿਓਰਮੈਂਟ ਮੰਤਰੀ
ਹੀਥ ਮੈਕਡੌਨਲਡ - ਖੇਤੀਬਾੜੀ ਮੰਤਰੀ
ਸਟੀਵਨ ਮੈਕਿਨਨ - ਗਵਰਨਮੈਂਟ ਹਾਊਸ ਲੀਡਰ
ਜਿਲ ਮੈਕਨਾਈਟ - ਵੈਟਰਨ ਅਫੇਅਰਜ਼ ਮੰਤਰੀ ਅਤੇ ਸਹਾਇਕ ਰੱਖਿਆ ਮੰਤਰੀ
ਮਾਰਜਰੀ ਮਿਸ਼ੈਲ - ਸਿਹਤ ਮੰਤਰੀ
ਈਲੀਆਨੌਰ ਓਲਸਜ਼ੂਸਕੀ - ਐਮਰਜੈਂਸੀ ਪ੍ਰਬੰਧਨ ਮੰਤਰੀ; ਪ੍ਰੇਰੀਜ਼ ਵਿਚ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ
ਗ੍ਰੈਗਰ ਰੌਬਰਟਸਨ - ਹਾਊਸਿੰਗ ਮੰਤਰੀ; ਪੈਸਿਫ਼ਿਕ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ
ਮਨਿੰਦਰ ਸਿੱਧੂ - ਅੰਤਰਰਾਸ਼ਟਰੀ ਵਪਾਰ ਮੰਤਰੀ
ਈਵੈਨ ਸੋਲੋਮਨ - ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਨੋਵੇਸ਼ਨ ਮੰਤਰੀ; ਦੱਖਣੀ ਓਨਟੇਰਿਓ ਲਈ ਫ਼ੈਡਰਲ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ
ਜੋਐਨ ਥੌਮਪਸਨ - ਮੱਛੀ ਪਾਲਣ ਮੰਤਰੀ
ਰੇਚੀ ਵੈਲਡਜ਼ - ਮਹਿਲਾ ਅਤੇ ਲਿੰਗ ਬਰਾਬਰਤਾ ਮੰਤਰੀ; ਛੋਟੇ ਕਾਰੋਬਾਰ ਅਤੇ ਟੂਰਿਜ਼ਮ ਲਈ ਸਟੇਟ ਸਕੱਤਰ
ਸਟੇਟ ਸਕੱਤਰ (Secretaries of State)
ਬਕਲੇ ਬੇਲੈਂਜਰ, ਸਟੇਟ ਸਕੱਤਰ (ਪੇਂਡੂ ਵਿਕਾਸ)
ਸਟੀਫਨ ਫੁਹਰ, ਸਟੇਟ ਸਕੱਤਰ (ਰੱਖਿਆ ਖਰੀਦ)
ਐਨਾ ਗੇਨੀ, ਸਟੇਟ ਸਕੱਤਰ (ਬੱਚੇ ਅਤੇ ਨੌਜਵਾਨ)
ਵੇਨ ਲੌਂਗ, ਸਟੇਟ ਸਕੱਤਰ (ਕੈਨੇਡਾ ਰੈਵੇਨਿਊ ਏਜੰਸੀ ਅਤੇ ਵਿੱਤੀ ਸੰਸਥਾਵਾਂ)
ਸਟੈਫਨੀ ਮੈਕਲੀਨ, ਸਟੇਟ ਸਕੱਤਰ (ਸੀਨੀਅਰਜ਼)
ਨੇਟਹੈਲੀ ਪ੍ਰੋਵੋਸਟ, ਸਟੇਟ ਸਕੱਤਰ (ਕੁਦਰਤ)
ਰੂਬੀ ਸਹੋਤਾ, ਸਟੇਟ ਸਕੱਤਰ (ਅਪਰਾਧ ਰੋਕਥਾਮ)
ਰਣਦੀਪ ਸਰਾਏ, ਸਟੇਟ ਸਕੱਤਰ (ਅੰਤਰਰਾਸ਼ਟਰੀ ਵਿਕਾਸ)
ਐਡਮ ਵੈਨ ਕੋਵਰਡੇਨ, ਸਟੇਟ ਸਕੱਤਰ (ਖੇਡ)
ਜੌਨ ਜ਼ੈਰੂਸੇਲੀ, ਸਟੇਟ ਸਕੱਤਰ (ਲੇਬਰ)
ਕਾਰਨੀ ਨੇ ਸਟੇਟ ਸਕੱਤਰਾਂ ਦਾ ਅਹੁਦਾ ਵਾਪਸ ਲਿਆਂਦਾ ਹੈ। ਅਤੀਤ ਵਿਚ ਇਨ੍ਹਾਂ ਅਹੁਦਿਆਂ ਨੂੰ ਕਈ ਵਾਰ ਜੂਨੀਅਰ ਮੰਤਰੀ ਕਿਹਾ ਜਾਂਦਾ ਰਿਹਾ ਹੈ। ਉਹ ਕੈਬਨਿਟ ਦੇ ਮੈਂਬਰ ਨਹੀਂ ਹਨ, ਪਰ ਜਦੋਂ ਉਨ੍ਹਾਂ ਦੀਆਂ ਜਿ਼ੰਮੇਵਾਰੀਆਂ ਨਾਲ ਸਬੰਧਤ ਮਾਮਲਿਆਂ 'ਤੇ ਚਰਚਾ ਕੀਤੀ ਜਾ ਰਹੀ ਹੋਵੇ ਜਾਂ ਜੇ ਉਨ੍ਹਾਂ ਦੀ ਮੁਹਾਰਤ ਦੀ ਲੋੜ ਹੋਵੇ ਤਾਂ ਉਨ੍ਹਾਂ ਨੂੰ ਕੈਬਨਿਟ ਜਾਂ ਕੈਬਨਿਟ ਕਮੇਟੀ ਦੀਆਂ ਮੀਟਿੰਗਾਂ ਵਿੱਚ ਸੱਦਾ ਦਿੱਤਾ ਜਾ ਸਕਦਾ ਹੈ।
ਇਸ ਭੂਮਿਕਾ ਨੂੰ ਇੱਕ ਕੈਬਿਨੇਟ ਮੰਤਰੀ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਕੋਲ ਘੱਟ ਸਟਾਫ ਹੁੰਦਾ ਹੈ
ਕਾਰਨੀ ਨੇ ਜਸਟਿਨ ਟ੍ਰੂਡੋ ਦੁਆਰਾ ਪਹਿਲਾਂ ਲਿਆਂਦੇ ਗਏ ਲਿੰਗ ਸਮਾਨਤਾ ਨਿਯਮ 'ਤੇ ਕਾਇਮ ਰਹਿਣ ਦੇ ਆਪਣੇ ਵਾਅਦੇ ਨੂੰ ਨਿਭਾਇਆ ਹੈ ਅਤੇ ਕੈਬਨਿਟ ਵਿੱਚ ਔਰਤਾਂ ਅਤੇ ਮਰਦਾਂ ਦੀ ਬਰਾਬਰ ਗਿਣਤੀ ਬਣਾਈ ਰੱਖੀ।
ਇਸਦੇ ਨਾਲ ਹੀ ਕਈ ਮੰਤਰੀਆਂ ਦੇ ਮਹਿਕਮੇ ਬਰਕਰਾਰ ਰੱਖੇ ਗਏ। ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਵਿੱਤ ਮੰਤਰੀ ਵੱਜੋਂ ਬਰਕਰਾਰ ਰਹੇ। ਕ੍ਰਿਸਟੀਆ ਫ਼੍ਰੀਲੈਂਡ ਵੀ ਟ੍ਰਾਂਸਪੋਰਟ ਮੰਤਰੀ ਦਾ ਅਹੁਦਾ ਜਾਰੀ ਰੱਖ ਰਹੇ ਹਨ। ਸਟੀਵਨ ਗਿਲਬੌ ਅਧਿਕਾਰਤ ਭਾਸ਼ਾਵਾਂ ਲਈ ਮੰਤਰੀ ਅਤੇ ਕੈਨੇਡੀਅਨ ਸ਼ਨਾਖ਼ਤ ਅਤੇ ਸੱਭਿਆਚਾਰ ਮੰਤਰੀ ਵੱਜੋਂ ਬਰਕਰਾਰ ਹਨ।
ਡੌਮਿਨਿਕ ਲੇਬਲਾਂ ਪਿਛਲੇ ਅੰਤਰਰਾਸ਼ਟਰੀ ਵਪਾਰ ਮੰਤਰਾਲੇ ਨਾਲੋਂ ਵਧੇਰੇ ਫ਼ੋਕਸ ਨਾਲ ਕੈਨੇਡਾ-ਅਮਰੀਕਾ ਵਪਾਰ ਦੇਖ ਰਹੇ ਹਨ। ਉਹ ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰੈਜ਼ੀਡੈਂਟ ਵੱਜੋਂ ਬਰਕਰਾਰ ਹਨ।ਜੋਐਨ ਥੌਮਪਸਨ ਫ਼ਿਸ਼ਰੀਜ਼ (ਮੱਛੀ ਪਾਲਣ) ਮੰਤਰਾਲੇ ‘ਤੇ ਬਰਕਰਾਰ ਰਹੇ।
ਸਹੁੰ ਚੁੱਕ ਸਮਾਗਮ ਤੋਂ ਬਾਅਦ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੈਨੇਡਾ ਦੇ ਆਰਥਿਕ ਪੁਨਰ ਨਿਰਮਾਣ, ਰਾਸ਼ਟਰੀ ਏਕਤਾ ਅਤੇ ਵਿਸ਼ਵ ਪੱਧਰ 'ਤੇ ਪ੍ਰਭਾਵਸ਼ਾਲੀ ਅਗਵਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕੈਨੇਡਾ ਲਈ ਇੱਕ ਨਵੀਂ ਦਿਸ਼ਾ ਵਿੱਚ ਕੰਮ ਕਰੇਗੀ, ਨਾਗਰਿਕਾਂ ਦੀ ਭਲਾਈ ਅਤੇ ਦੇਸ਼ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਏਗੀ।