ਟੋਰਾਂਟੋ, 13 ਮਈ (ਪੋਸਟ ਬਿਊਰੋ): ਟੋਰਾਂਟੋ ਦੇ ਡਾਊਨਟਾਊਨ ਕੋਰ ਵਿੱਚ ਰਾਤ ਭਰ ਤਿੰਨ ਘਰਾਂ ਨੂੰ ਅੱਗ ਲੱਗਣ ਕਾਰਨ ਕਰੂ ਮੌਕੇ 'ਤੇ ਮੌਜੂਦ ਹਨ ਅਤੇ ਇੱਕ ਫਾਇਰ ਫਾਈਟਰ ਨੂੰ ਜ਼ਖਮੀ ਹਾਲਤ `ਚ ਹਸਪਤਾਲ ਪਹੁੰਚਾਇਆ ਗਿਆ।
ਟੋਰਾਂਟੋ ਫਾਇਰ ਸਰਵਿਸਿਜ਼ ਨੂੰ ਪਹਿਲਾਂ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਸੀ, ਜੋਕਿ ਸੋਮਵਾਰ ਰਾਤ ਲਗਭਗ 10:45 ਵਜੇ ਰਿਚਮੰਡ ਸਟਰੀਟ ਵੈਸਟ ਦੇ ਨੇੜੇ ਬਾਥਰਸਟ ਸਟਰੀਟ 'ਤੇ ਇੱਕ ਘਰ ਵਿੱਚ ਲੱਗੀ ਸੀ।
ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਬਾਲਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਫਾਇਰ ਸਰਵਿਸਿਜ਼ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਮਰੀਜ਼ ਇੱਕ ਫਾਇਰ ਫਾਈਟਰ ਸੀ ਜਿਸਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਅੱਗ ਬੁਝਾ ਦਿੱਤੀ ਗਈ ਹੈ ਪਰ ਹੌਟ ਸਪਾਟਸ ਨੂੰ ਬੁਝਾਉਣ ਲਈ ਕਰਮਚਾਰੀ ਮੌਕੇ 'ਤੇ ਮੌਜੂਦ ਹਨ।ਬਾਥਰਸਟ ਸਟਰੀਟ ਦੀਆਂ ਦੱਖਣ ਵੱਲ ਜਾਣ ਵਾਲੀਆਂ ਲੇਨਾਂ ਅੱਜ ਸਵੇਰੇ ਦੁਬਾਰਾ ਖੁੱਲ੍ਹ ਗਈਆਂ ਹਨ ਪਰ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਅੱਜ ਸਵੇਰੇ ਬੰਦ ਹਨ।