ਬਰੈਂਪਟਨ, 13 ਮਈ (ਪੋਸਟ ਬਿਊਰੋ): 1974 ਤੋਂ ਸਿਟੀ ਆਫ਼ ਬਰੈਂਪਟਨ ਆਪਣੇ ਸ਼ਹਿਰੀਆਂ ਦੇ ਉਨ੍ਹਾਂ ਸ਼ਾਨਦਾਰ ਨਾਗਰਿਕਾਂ ਨੂੰ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਲੋਕ ਸੇਵਾਵਾਂ ਅਤੇ ਖੇਡ ਸੇਵਾਵਾਂ ਬਿਨ੍ਹਾਂ ਪੈਸਿਆਂ ਕਰਕੇ ਮੀਲ ਪੱਥਰ ਗੱਡੇ ਹੋਣ। ਇਸ ਸਾਲ ਹਰਨੇਕ ਸਿੰਘ ਰਾਏ ਨੂੰ ਲੰਬੀ ਸਰਵਿਸ, ਪੈਂਤੀ ਸਾਲ ਤੋਂ ਉੱਪਰ ਦਾ ਐਕਸੀਲੈਂਸ ਅਵਾਰਡ 8 ਮਈ ਨੂੰ ਦਿੱਤਾ ਗਿਆ ਜੋਕਿ ਸਭ ਤੋਂ ਉੱਚਾ ਹੈ। ਇਹ ਇਨਾਮ ਰੋਜ਼ ਥੀਏਟਰ ਬਰੈਂਪਟਨ ਵਿੱਚ ਮੇਅਰ ਪੈਟਰਿਕ ਬਰਾਊਨ ਵੱਲੋਂ ਕਈ ਕੌਂਸਲਰ ਤੇ ਸੈਂਕੜੇ ਨਾਗਰਿਕਾਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ।ਹਰਨੇਕ ਰਾਏ ਪਾਵਰਲਿਫਟਿੰਗ, ਵੋਟ ਟ੍ਰੇਨਿੰਗ, ਤਰਜ਼ਮਾ ਨਸਿ਼ਆਂ ਬਾਰੇ ਜਾਗਰੂਕਤਾ ਮਾਨਸਿਕ ਤਨਾਅ ਬਾਰੇ ਮੁਫ਼ਤ ਜਾਣਕਾਰੀ ਦਹਾਕਿਆਂ ਤੋਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਾਰੇ ਦੋਸਤਾਂ, ਰਿਸ਼ਤੇਦਾਰਾਂ, ਆਪਣੇ ਪਰਿਵਾਰ, ਬਰੈਂਪਟਨ ਸ਼ਹਿਰ ਅਤੇ ਆਪਣੀ ਪਤਨੀ ਜਸਵੀਰ ਕੌਰ ਰਾਏ ਦੇ ਧੰਨਵਾਦੀ ਹਨ।