Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਕਾਰਜੈਕਿੰਗ ਦੇ ਮਾਮਲੇ ਵਿੱਚ 6 ਗ੍ਰਿਫਤਾਰ

January 30, 2023 10:51 PM

ਟੋਰਾਂਟੋ, 30 ਜਨਵਰੀ (ਪੋਸਟ ਬਿਊਰੋ) : ਇੱਕ ਮਹਿਲਾ ਤੋਂ ਕਾਰ ਖੋਹਣ, ਉਸ ਨੂੰ ਲੁੱਟਣ ਤੇ ਗੱਡੀ ਵਿੱਚੋਂ ਬਾਹਰ ਸੁੱਟਣ ਦੇ ਮਾਮਲੇ ਦੀ ਜਾਂਚ ਦੌਰਾਨ ਟੋਰਾਂਟੋ ਪੁਲਿਸ ਵੱਲੋਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਵਿਅਕਤੀ ਬ੍ਰਿਟਿਸ਼ ਕੋਲੰਬੀਆ ਨਾਲ ਵੀ ਸਬੰਧਤ ਹੈ।
15 ਜਨਵਰੀ, ਐਤਵਾਰ ਨੂੰ ਪੁਲਿਸ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਦੇ ਚੋਰੀ ਨਾਲ ਗੱਡੀ ਵਿੱਚ ਦਾਖਲ ਹੋਣ ਦੀਆਂ ਖਬਰਾਂ ਦੇ ਕੇ ਟੋਰਾਂਟੋ ਦੇ ਉੱਤਰ ਵਿੱਚ ਐਗਲਿੰਟਨ ਐਵਨਿਊ ਈਸਟ ਤੇ ਮਾਊਂਟ ਪਲੈਜ਼ੈਂਟ ਰੋਡ ਇਲਾਕੇ ਵਿੱਚ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮਹਿਲਾ ਆਪਣੇ ਜਾਣਕਾਰ ਵਿਅਕਤੀ ਨੂੰ ਮਿਲਣ ਗਈ ਤੇ ਉਹ ਉਸ ਦੀ ਗੱਡੀ ਵਿੱਚ ਜਾ ਬੈਠੀ। ਕਾਰ ਵਿੱਚ ਬੈਠਦਿਆਂ ਸਾਰ ਹੀ ਆਪਣਾ ਮੂੰਹ ਸਿਰ ਲਪੇਟੀ ਬੈਠੇ ਦੋ ਵਿਅਕਤੀਆਂ ਨੇ ਮਹਿਲਾ ਉੱਤੇ ਗੰਨ ਤਾਣ ਦਿੱਤੀ ਤੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਹੀ ਬੈਠਣ ਲਈ ਆਖਿਆ। ਫਿਰ ਤਿੰਨ ਵਿਅਕਤੀਆਂ ਨੇ ਮਹਿਲਾ ਦਾ ਫੋਨ ਤੇ ਉਸ ਦੀਆਂ ਚਾਬੀਆਂ ਚੋਰੀ ਕਰ ਲਈਆਂ।
ਫਿਰ ਇਹ ਸਾਰੇ ਵਿਅਕਤੀ ਉਸ ਮਹਿਲਾ ਨੂੰ ਲੈ ਕੇ ਉਸ ਦੇ ਘਰ ਚਲੇ ਗਏ ਤੇ ਉਨ੍ਹਾਂ ਉਸ ਨੂੰ ਲੁੱਟ ਲਿਆ। ਪੁਲਿਸ ਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਲੁਟੇਰਿਆਂ ਨੇ ਮਹਿਲਾ ਨੂੰ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਤੇ ਆਪ ਫਰਾਰ ਹੋ ਗਏ। ਟੋਰਾਂਟੋ ਪੁਲਿਸ ਅਧਿਕਾਰੀ ਇਸ ਡਾਕੇ ਵਿੱਚ ਵਰਤੀ ਗਈ ਗੱਡੀ ਦੀ ਪਛਾਣ ਕਰਨ ਵਿੱਚ ਕਾਮਯਾਬ ਰਹੇ ਤੇ ਉਨ੍ਹਾਂ ਨੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਟਰੈਕ ਕਰ ਲਿਆ। 17 ਜਨਵਰੀ ਨੂੰ ਜਾਂਚਕਾਰਾਂ ਨੇ ਐਡੀਲੇਡ ਸਟਰੀਟ ਵੈਸਟ ਤੇ ਪੀਟਰ ਸਟਰੀਟ ਏਰੀਆ ਵਿੱਚ ਸ਼ੱਕੀ ਗੱਡੀ ਨੂੰ ਲੋਕੇਟ ਕਰ ਲਿਆ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਨ੍ਹਾਂ ਦੀ ਪਛਾਣ ਮਿਸੀਸਾਗਾ ਦੇ 26 ਸਾਲਾ ਓਮਰ ਬੇਕਰੀ, ਬਰਨਾਬੀ, ਬੀਸੀ ਦੇ 30 ਸਾਲਾ ਡੈਨੀਅਲ ਓਫਰੀ ਤੇ ਟੋਰਾਂਟੋ ਦੇ 32 ਸਾਲਾ ਜੁਗਰਾਜ ਰੰਧਾਵਾ ਵਜੋਂ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਹਥਿਆਰਾਂ ਦੀ ਮਦਦ ਨਾਲ ਡਾਕਾ ਮਾਰਨ, ਅਗਵਾਕਾਂਡ ਨੂੰ ਅੰਜਾਮ ਦੇਣ ਸਮੇਤ ਕਈ ਹੋਰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਾਂਚ ਦੌਰਾਨ ਪੁਲਿਸ ਨੇ ਚਾਰ ਸਰਚ ਵਾਰੰਟ ਕਢਵਾਏ, ਕਈ ਭਰੀਆਂ ਹੋਈਆਂ ਹੈਂਡਗੰਨਜ਼ (ਜਿਨ੍ਹਾਂ ਦਾ ਮੁੱਲ 150,000 ਡਾਲਰ ਦੇ ਨੇੜੇ ਤੇੜੇ ਹੈ), 8 ਕਿੱਲੋ ਤੋਂ ਵੱਧ ਦੇ ਨਸ਼ੀਲੇ ਪਦਾਰਥ ਜਿਨ੍ਹਾਂ ਵਿੱਚ ਫੈਂਟਾਨਿਲ, ਕੋਕੀਨ, ਹੈਰੋਈਨ ਤੇ ਕ੍ਰਿਸਟਲ ਮੈੱਥ ਸ਼ਾਮਲ ਹਨ, ਬਰਾਮਦ ਕੀਤੇ ਹਨ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨਸਿ਼ਆਂ ਦੀ ਬਾਜ਼ਾਰ ਵਿੱਚ ਕੀਮਤ 1·3 ਮਿਲੀਅਨ ਡਾਲਰ ਹੈ।
ਇਨ੍ਹਾਂ ਤੋਂ ਇਲਾਵਾ ਪੁਲਿਸ ਵੱਲੋਂ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ। ਇਨ੍ਹਾਂ ਵਿੱਚ ਮਿਸੀਸਾਗਾ ਦੇ 22 ਸਾਲਾ ਨਾਇਮਾ ਕਾਨਾਮੁਗਾਇਰ, ਟੋਰਾਂਟੋ ਦਾ 26 ਸਾਲਾ ਅਬੀਰਿਜਕ ਉਨਲ ਤੇ ਐਜੈਕਸ, ਓਨਟਾਰੀਓ ਦਾ 26 ਸਾਲਾ ਅਲੀ ਜਾਬਾਲ੍ਹਾ ਸ਼ਾਮਲ ਹਨ। ਇਨ੍ਹਾਂ ਉੱਤੇ 45 ਚਾਰਜਿਜ਼ ਲਾਏ ਗਏ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ