Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਗੱਲਬਾਤ ਕਿਸੇ ਤਣ-ਪੱਤਣ ਨਾ ਲੱਗਣ ਉੱਤੇ ਮੁੜ ਹੜਤਾਲ ਕਰਨਗੇ ਓਨਟਾਰੀਓ ਦੇ ਐਜੂਕੇਸ਼ਨ ਵਰਕਰਜ਼

November 16, 2022 10:05 PM

ਓਨਟਾਰੀਓ, 16 ਨਵੰਬਰ (ਪੋਸਟ ਬਿਊਰੋ) : 55,000 ਓਨਟਾਰੀਓ ਐਜੂਕੇਸ਼ਨ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਮੁੜ ਹੜਤਾਲ ਉੱਤੇ ਜਾਣ ਲਈ ਪੰਜ ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਸੋਮਵਾਰ ਤੋਂ ਸਕੂਲ ਬੰਦ ਹੋ ਸਕਦੇ ਹਨ।
ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ (ਕੂਪ) ਨੇ ਦੱਸਿਆ ਕਿ ਕਈ ਘੰਟਿਆਂ ਤੱਕ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਨਾਲ ਕੋਈ ਡੀਲ ਸਿਰੇ ਨਹੀਂ ਚੜ੍ਹ ਸਕੀ ਹੈ ਤੇ ਇੱਕ ਵਾਰੀ ਫਿਰ ਗੱਲਬਾਤ ਟੁੱਟ ਗਈ ਹੈ। ਕੂਪ ਦੀ ਓਨਟਾਰੀਓ ਸਕੂਲ ਬੋਰਡ ਕਾਊਂਸਲ ਆਫ ਯੂਨੀਅਨਜ਼ ਦੀ ਪ੍ਰੈਜ਼ੀਡੈਂਟ ਲੌਰਾ ਵਾਲਟਨ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਉਨ੍ਹਾਂ ਵੱਲੋਂ ਫੋਰਡ ਸਰਕਾਰ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਜਿਨਾਂ ਵੀ ਸਮਾਂ ਸਾਡੇ ਕੋਲ ਹੈ ਉਸ ਦਾ ਲਾਹਾ ਲੈਂਦਿਆਂ ਹੋਇਆਂ ਡੀਲ ਸਿਰੇ ਚੜ੍ਹਾਉਂਦੇ ਹਾਂ। ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਇਸ ਦੌਰਾਨ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਸਰਕਾਰ ਯੂਨੀਅਨ ਦੇ ਗੈਰ ਲੋੜੀਂਦੇ ਹੜਤਾਲ ਦੇ ਫੈਸਲੇ ਤੋਂ ਬਹੁਤ ਨਿਰਾਸ਼ ਹੈ।
ਕੁਈਨਜ਼ ਪਾਰਕ ਵਿਖੇ ਸੱਦੀ ਅਚਨਚੇਤੀ ਪ੍ਰੈੱਸ ਕਾਨਫਰੰਸ ਵਿੱਚ ਲਿਚੇ ਨੇ ਆਖਿਆ ਕਿ ਅਸੀਂ ਵਿਸ਼ਵਾਸ ਕਰਕੇ ਦੁਬਾਰਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਅਸੀਂ ਚਾਹੁੰਦੇ ਹਾਂ ਕਿ ਘੱਟ ਆਮਦਨ ਵਾਲੇ ਵਰਕਰਜ਼ ਨੂੰ ਵੀ ਫਾਇਦਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਹਰਜਾ ਨਾ ਹੋਵੇ। ਪਰ ਇੱਕ ਵਾਰੀ ਫਿਰ ਯੂਨੀਅਨ ਨੇ ਪ੍ਰੋਵਿੰਸ ਨੂੰ ਹੜਤਾਲ ਲਈ ਪੰਜ ਦਿਨਾਂ ਦਾ ਨੋਟਿਸ ਦੇ ਦਿੱਤਾ ਹੈ।ਇਹ ਵੀ ਪਤਾ ਲੱਗਿਆ ਹੈ ਕਿ ਕੂਪ ਦੇ ਐਜੂਕੇਸ਼ਨ ਵਰਕਰ ਅਜੇ ਵੀ ਕਾਨੂੰਨੀ ਤੌਰ ਉੱਤੇ ਹੜਤਾਲ ਕਰਨ ਦੀ ਸਥਿਤੀ ਵਿੱਚ ਹਨ।
ਬੰਦ ਦਰਵਾਜਿ਼ਆਂ ਪਿੱਛੇ ਦੋਵਾਂ ਧਿਰਾਂ ਦਰਮਿਆਨ ਕੀ ਗੱਲਬਾਤ ਹੋਈ ਇਸ ਬਾਰੇ ਕੋਈ ਵੀ ਮੂੰਹ ਨਹੀਂ ਖੋਲ੍ਹ ਰਿਹਾ। ਪਰ ਲਿਚੇ ਨੇ ਆਖਿਆ ਕਿ ਸਰਕਾਰ ਵੱਲੋਂ ਯੂਨੀਅਨ ਨੂੰ ਕਈ ਤਰ੍ਹਾਂ ਦੀਆਂ ਸੋਧੀਆਂ ਹੋਈਆਂ ਪੇਸ਼ਕਸ਼ਾਂ ਕੀਤੀਆਂ ਗਈਆਂ।

 

 

 
Have something to say? Post your comment