Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਟੋਰਾਂਟੋ/ਜੀਟੀਏ

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਹਿਰਾਂ ਦੀ ਉਮੀਦ ਤੋਂ ਵੀ ਘੱਟ ਲੱਗੇ ਕੋਵਿਡ-19 ਦੇ ਟੀਕੇ

September 22, 2022 09:22 AM

ਓਨਟਾਰੀਓ, 22 ਸਤੰਬਰ (ਪੋਸਟ ਬਿਊਰੋ) : ਓਨਟਾਰੀਓ ਵਿੱਚ ਕੋਵਿਡ-19 ਖਿਲਾਫ ਵੈਕਸੀਨੇਸ਼ਨ ਕਰਵਾਉਣ ਵਾਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਉਸ ਅੰਕੜੇ ਨਾਲੋਂ ਵੀ ਘੱਟ ਹੈ ਜਿਸ ਘੱਟ ਗਿਣਤੀ ਦੀ ਮਾਹਿਰਾਂ ਨੂੰ ਉਮੀਦ ਸੀ।
ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੇ ਸ਼ੌਟਸ ਦੋ ਮਹੀਨੇ ਤੋਂ ਉਪਲਬਧ ਹਨ ਪਰ ਹੁਣ ਤੱਕ ਇਸ ਉਮਰ ਵਰਗ ਦੇ ਸਿਰਫ ਛੇ ਫੀ ਸਦੀ ਬੱਚਿਆਂ ਵੱਲੋਂ ਹੀ ਪਹਿਲੀ ਡੋਜ਼ ਲਵਾਈ ਗਈ ਹੈ। ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਦਾ ਕਹਿਣਾ ਹੈ ਕਿ ਜਿੰਨੇ ਬੱਚਿਆਂ ਵੱਲੋਂ ਇਸ ਅਰਸੇ ਦੌਰਾਨ ਟੀਕੇ ਲਵਾਉਣ ਦੀ ਉਮੀਦ ਸੀ ਇਹ ਅੰਕੜੇ ਉਸ ਨਾਲੋਂ ਕਿਤੇ ਘੱਟ ਹਨ।
ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਛੇ ਤੋਂ ਚਾਰ ਸਾਲ ਉਮਰ ਵਰਗ ਦੇ ਬੱਚਿਆਂ ਨੂੰ ਮਾਪੇ ਵੱਧ ਤੋਂ ਵੱਧ ਇਹ ਟੀਕੇ ਲਵਾਉਣ।ਯੂਨੀਵਰਸਿਟੀ ਆਫ ਓਟਵਾ ਵਿੱਚ ਹੈਲਥ ਸਾਇੰਸਿਜ਼ ਦੀ ਫੈਕਲਟੀ ਨਾਲ ਸਬੰਧਤ ਐਪਿਡੇਮੌਲੋਜਿਸਟ ਤੇ ਐਸੋਸਿਏਟ ਪੋ੍ਰਫੈਸਰ ਰੇਅਵਤ ਦਿਓਨੰਦਨ ਨੇ ਆਖਿਆ ਕਿ ਸਾਨੂੰ ਇਹ ਡਰ ਤਾਂ ਸੀ ਕਿ ਇਹ ਅੰਕੜੇ ਘੱਟ ਹੋਣਗੇ ਪਰ ਐਨੇ ਘੱਟ ਹੋਣਗੇ ਇਹ ਨਹੀਂ ਸੀ ਪਤਾ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ ਮਹਾਂਮਾਰੀ ਮੁੱਕ ਚੁੱਕੀ ਹੈ ਤੇ ਜੇ ਬੱਚਿਆਂ ਨੂੰ ਕੋਵਿਡ-19 ਹੁੰਦਾ ਵੀ ਹੈ ਤਾਂ ਉਹ ਬਹੁਤਾ ਬਿਮਾਰ ਨਹੀਂ ਪੈਂਦੇ।

 

 

Have something to say? Post your comment