Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਸਕੂਲ ਯੂਨੀਫੌਰਮਜ਼ ਵਿੱਚ ਪਾਇਆ ਗਿਆ ਜ਼ਹਿਰੀਲਾ ਕੈਮੀਕਲ

September 22, 2022 12:12 AM

ਟੋਰਾਂਟੋ, 21 ਸਤੰਬਰ (ਪੋਸਟ ਬਿਊਰੋ) : ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਪੂਰੇ ਨੌਰਥ ਅਮਰੀਕਾ ਵਿੱਚ ਬੱਚਿਆਂ ਦੀਆਂ ਸਕੂਲ ਯੂਨੀਫੌਰਮਜ਼ ਤੇ ਹੋਰ ਕੱਪੜਿਆਂ ਵਿੱਚ ਜ਼ਹਿਰੀਲਾ ਕੈਮੀਕਲ ਪਾਇਆ ਗਿਆ ਹੈ।ਇਹ ਕੈਮੀਕਲ ਬੱਚਿਆਂ ਦੀਆਂ ਸਕੂਲ ਯੂਨੀਫੌਰਮਜ਼ ਨੂੰ ਦਾਗ ਧੱਬਿਆਂ ਤੋਂ ਬਚਾਉਣ ਲਈ ਕੱਪੜਿਆਂ ਵਿੱਚ ਪਾਇਆ ਜਾਂਦਾ ਹੈ। ਇੱਕ ਅਧਿਐਨਕਰਤਾ ਨੇ ਆਖਿਆ ਕਿ ਬੱਚਿਆ ਦੀ ਸਿਹਤ ਨੂੰ ਛਿੱਕੇ ਟੰਗ ਕੇ ਕਾਰੋਬਾਰ ਚਮਕਾਇਆ ਜਾ ਰਿਹਾ ਹੈ।
ਯੂਨੀਵਰਸਿਟੀ ਆਫ ਟੋਰਾਂਟੋ ਦੀ ਐਨਵਾਇਰਮੈਂਟਲ ਸਾਇੰਸਿਜ਼ ਪੋ੍ਰਫੈਸਰ ਮਿਰੀਅਮ ਡਾਇਮੰਡ ਨੇ ਆਖਿਆ ਕਿ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਣਾ ਇਸ ਨਾਲੋਂ ਕਿਤੇ ਜ਼ਰੂਰੀ ਹੈ ਕਿ ਉਨ੍ਹਾਂ ਦੇ ਕੱਪੜੇ ਦਾਗ ਮੁਕਤ ਰਹਿਣ। ਐਨਵਾਇਰਮੈਂਟਲ ਐਂਡ ਸਾਇੰਸ ਟੈਕਨੋਲਾਜੀ ਜਰਨਲ ਵਿੱਚ ਛਪੇ ਇਸ ਅਧਿਐਨ ਵਿੱਚ ਡਾਇਮੰਡ ਤੇ ਨੌਰਥ ਅਮਰੀਕਾ ਦੇ ਹੋਰਨਾਂ ਖੋਜਾਰਥੀਆਂ ਨੇ ਬੱਚਿਆਂ ਦੀਆਂ ਸਕੂਲ ਯੂਨੀਫੌਰਮਜ਼ ਤੇ ਹੋਰਨਾਂ ਕੱਪੜਿਆਂ ਵਿੱਚ ਪੌਲੀਫਲੂਓਰੋਆਕਿਲ ਸਬਸਟਾਂਸਿਜ਼ (ਪੀਐਫਏਐਸ) ਦੀ ਵੱਡੀ ਮਾਤਰਾ ਪਾਈ। ਇਨ੍ਹਾਂ ਨੂੰ ਫੌਰੈਵਰ ਕੈਮੀਕਲਜ਼ ਵੀ ਆਖਿਆ ਜਾਂਦਾ ਹੈ। ਇਸ ਕੈਮੀਕਲ ਦੀ ਵਰਤੋਂ ਬੱਚਿਆਂ ਦੀਆਂ ਸਕੂਲ ਯੂਨੀਫੌਰਮਜ਼ ਤੋਂ ਇਲਾਵਾ ਸਨੋਅ ਸੂਟਸ, ਮਿਟਨਜ਼, ਬਿੱਬਾਂ ਤੇ ਹੈਟਜ਼ ਵਿੱਚ ਹੁੰਦੀ ਹੈ ਤੇ ਇਹ ਕੱਪੜੇ ਕੈਨੇਡਾ ਤੇ ਅਮਰੀਕਾ ਵਿੱਚ ਵੱਡੀ ਪੱਧਰ ਉੱਤੇ ਵਿਕਦੇ ਹਨ।
ਇਹ ਵੀ ਆਖਿਆ ਗਿਆ ਕਿ ਇਨ੍ਹਾਂ ਕੈਮੀਕਲਜ਼ ਨੂੰ ਟੁੱਟਣ ਤੇ ਖ਼ਤਮ ਹੋਣ ਵਿੱਚ ਕਈ ਸਾਲ ਲੱਗ ਜਾਂਦੇ ਹਨ ਤੇ ਇਹ ਮਿੱਟੀ ਤੇ ਪਾਣੀ ਨੂੰ ਗੰਧਲਾ ਕਰਕੇ ਐਨਵਾਇਰਮੈਂਟ ਨੂੰ ਪ੍ਰਦੂਸਿ਼ਤ ਕਰਦੇ ਹਨ। ਜੇ ਇਨਸਾਨ ਵੱਲੋਂ ਇਸ ਨੂੰ ਖਾ ਲਿਆ ਜਾਂਦਾ ਹੈ ਤਾਂ ਉਹ ਉਸ ਲਈ ਜ਼ਹਿਰੀਲਾ ਸਾਬਤ ਹੋ ਸਕਦਾ ਹੈ।
ਅਧਿਐਨ ਵਿੱਚ ਪਾਇਆ ਗਿਆ ਕਿ ਵੱਖ ਵੱਖ ਤਰ੍ਹਾਂ ਦੇ 72 ਉਤਪਾਦਾਂ ਦੀ ਕੀਤੀ ਗਈ ਜਾਂਚ ਵਿੱਚ ਇਹ ਕੈਮੀਕਲ 65 ਫੀ ਸਦੀ ਪਾਇਆ ਗਿਆ ਜਦਕਿ ਸਕੂਲ ਯੂਨੀਫੌਰਮਜ਼, ਜੋ ਕਿ 100 ਫੀ ਸਦੀ ਕੌਟਨ ਤੋਂ ਬਣੀਆਂ ਹੁੰਦੀਆਂ ਹਨ ਤੇ ਉਨ੍ਹਾਂ ਵਿੱਚ ਮਾਮੂਲੀ ਸਿੰਥੈਟਿਕ ਵੀ ਪਾਇਆ ਜਾਂਦਾ ਹੈ, ਵਿੱਚ ਇਸ ਕੈਮੀਕਲ ਦੀ ਮਾਤਰਾ ਸੱਭ ਤੋਂ ਵੱਧ ਪਾਈ ਗਈ।

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ