Welcome to Canadian Punjabi Post
Follow us on

19

August 2022
ਭਾਰਤ

ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਨ ਦੇ ਬਿੱਲ ਉੱਤੇ ਰਾਸ਼ਟਰਪਤੀ ਵੱਲੋਂ ਮੋਹਰ

December 02, 2021 11:22 AM

ਨਵੀਂ ਦਿੱਲੀ, 1 ਦਸੰਬਰ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਉੱਤੇਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਸਖਤ ਕਰ ਦਿੱਤੇ ਹਨ।
ਅੱਜ ਬੁੱਧਵਾਰ ਸ਼ਾਮ ਇਸ ਸੰਬੰਧ ਵਿੱਚਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਲੋਕਸਭਾ ਤੇ ਰਾਜ ਸਭਾ ਤੋਂ ਖੇਤੀ ਕਾਨੂੰਨ ਵਾਪਸੀ ਬਿੱਲ ਸੋਮਵਾਰ ਨੂੰ ਪਾਸ ਹੋ ਗਏ ਸਨ।ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧਕਿਸਾਨ ਪਿਛਲੇ 1 ਸਾਲ ਤੋਂ ਦਿੱਲੀ ਬਾਰਡਰ ਉੱਤੇ ਧਰਨਾ ਲਾਈ ਬੈਠੇ ਸਨ। ਸਰਕਾਰ ਦੇ ਬਿੱਲਾਂ ਦੀ ਵਾਪਸੀਤੋਂ ਬਾਅਦ ਵੀ ਕਿਸਾਨ ਅਜੇ ਧਰਨਾ ਖਤਮ ਕਰਨ ਨੂੰ ਤਿਆਰ ਨਹੀਂ।ਉਨ੍ਹਾਂ ਦੇ ਸੰਗਠਨਾਂ ਨੇ 4 ਦਸੰਬਰ ਨੂੰ ਅਗਲੀ ਬੈਠਕ ਬੁਲਾਈ ਹੈ, ਜਿਸ ਵਿੱਚ ਸਾਰੀ ਭਵਿੱਖ ਦੀ ਰਣਨੀਤੀ ਉੱਤੇ ਚਰਚਾ ਹੋਵੇਗੀ।
ਇਸ ਦੌਰਾਨ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਬਾਰੇ ਸਾਲ ਤੋਂ ਵੱਧ ਚੱਲੇ ਕਿਸਾਨ ਅੰਦੋਲਨ ਦੌਰਾਨ ਕਿੰਨੇ ਕਿਸਾਨਾਂ ਦੀ ਮੌਤ ਹੋਈ, ਇਸ ਬਾਰੇ ਪੁੱਛੇ ਜਾਣ ਉੱਤੇਕੇਂਦਰ ਸਰਕਾਰ ਨੇ ਕਿਹਾ ਕਿ ਏਦਾਂ ਦਾ ਕੋਈ ਅੰਕੜਾ ਉਸ ਕੋਲ ਨਹੀਂ, ਇਸ ਲਈ ਮੁਆਵਜ਼ਾ ਦੇਣ ਦਾ ਸਵਾਲ ਨਹੀਂ ਉਠਦਾ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚਪਾਰਲੀਮੈਂਟ ਮੈਂਬਰਾਂ ਦੇ ਇਕ ਗਰੁੱਪ ਵੱਲੋਂ ਪੁੱਛਣ ਉੱਤੇ ਕਿਹਾ ਕਿਕਿ ਇਸ ਤਰ੍ਹਾਂ ਦਾ ਕੋਈ ਰਿਕਾਰਡ ਕੇਂਦਰ ਸਰਕਾਰ ਕੋਲ ਨਹੀਂ।ਪਾਰਲੀਮੈਂਟ ਮੈਂਬਰ ਅੰਦੋਲਨ ਦੇ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਹੋਏ ਕੇਸ ਦੀ ਗਿਣਤੀ ਵੀ ਜਾਣਨਾ ਚਾਹੁੰਦੇ ਸਨ, ਪਰ ਸਰਕਾਰ ਨੇ ਇਸ ਨੂੰ ਰਾਜਾਂ ਦਾ ਵਿਸ਼ਾ ਕਹਿ ਦਿੱਤਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ