ਚੁਰੂ, 9 ਜੁਲਾਈ (ਪੋਸਟ ਬਿਊਰੋ): ਰਾਜਸਥਾਨ ਦੇ ਚੁਰੂ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਇੱਕ ਜੈਗੁਆਰ ਲੜਾਕੂ ਜਹਾਜ਼ ਹੈ। ਇਸ ਹਵਾਈ ਜਹਾਜ਼ ਹਾਦਸੇ ‘ਚ 2 ਜਣਿਆਂ ਦੀ ਮੌਤ ਹੋ ਗਈ ਹੈ। ਲੜਾਕੂ ਜਹਾਜ਼ ਦ ਮਲਬਾ ਮੌਕੇ ‘ਤੇ ਖਿੰਡਿਆ ਹੋਇਆ ਹੈ।
ਇਸ ਸੰਬੰਧੀ ਚੁਰੂ ਦੇ ਐਸਪੀ ਜੈ ਯਾਦਵ ਨੇ ਕਿਹਾ ਕਿ ਰਾਜਲਦੇਸਰ ਥਾਣਾ ਖੇਤਰ ਦੇ ਭਾਨੂਡਾ ਪਿੰਡ ‘ਚ ਇੱਕ ਜਹਾਜ਼ ਹਾਦਸਾ ਹੋਇਆ ਹੈ। ਇਸ ਹਾਦਸੇ ‘ਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਰਾਜਲਦੇਸਰ ਪੁਲਿਸ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਮਲਬੇ ਦੇ ਨੇੜੇ ਇੱਕ ਲਾਸ਼ ਦੇ ਟੁਕੜੇ ਮਿਲੇ ਹਨ।