Welcome to Canadian Punjabi Post
Follow us on

25

August 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਸੀਪੀ ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਦੇ ਉਮੀਦਵਾਰ ਵਜੋਂ ਕੀਤਾ ਨਾਮਜ਼ਦਗੀ ਪੱਤਰ ਦਾਖਲ

August 20, 2025 09:24 AM

ਨਵੀਂ ਦਿੱਲੀ, 20 ਅਗਸਤ (ਪੋਸਟ ਬਿਊਰੋ): ਉਪ ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੇ ਨਾਲ-ਨਾਲ ਭਾਜਪਾ ਅਤੇ ਐਨਡੀਏ ਦੇ ਕਈ ਆਗੂ ਰਾਧਾਕ੍ਰਿਸ਼ਨਨ ਨਾਲ ਮੌਜੂਦ ਸਨ।
ਜਾਣਕਾਰੀ ਮੁਤਾਬਕ ਪੀਐਮ ਮੋਦੀ ਨੇ ਰਿਟਰਨਿੰਗ ਅਫਸਰ ਨੂੰ ਨਾਮਜ਼ਦਗੀ ਪੱਤਰਾਂ ਦੇ 4 ਸੈੱਟ ਜਮ੍ਹਾਂ ਕਰਵਾਏ ਹਨ। ਨਾਮਜ਼ਦਗੀ ਪੱਤਰਾਂ ਦੇ ਇਨ੍ਹਾਂ ਚਾਰ ਸੈੱਟਾਂ ‘ਚ ਪੀਐਮ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਡੀਯੂ ਨੇਤਾ ਰਾਜੀਵ ਰੰਜਨ ਸਿੰਘ ਮੁੱਖ ਪ੍ਰਸਤਾਵਕ ਹਨ।
ਤਾਮਿਲਨਾਡੂ ‘ਚ ਜਨਮੇ, ਸੀਪੀ ਰਾਧਾਕ੍ਰਿਸ਼ਨਨ ਗੌਂਡਰ-ਕੋਂਗੂ ਵੇਲਾਰ ਯਾਨੀ ਕਿ ਓਬੀਸੀ ਭਾਈਚਾਰੇ ਤੋਂ ਆਉਂਦੇ ਹਨ। ਉਹ ਤਾਮਿਲਨਾਡੂ ਤੋਂ ਉਪ ਰਾਸ਼ਟਰਪਤੀ ਬਣਨ ਵਾਲੇ ਤੀਜੇ ਆਗੂ ਹੋਣਗੇ। ਉਹ 1998 ‘ਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਅਤੇ 2023 ‘ਚ ਝਾਰਖੰਡ ਦੇ ਰਾਜਪਾਲ ਬਣੇ ਸਨ। 67 ਸਾਲਾ ਸੀਪੀ ਰਾਧਾਕ੍ਰਿਸ਼ਨਨ ਇਸ ਸਮੇਂ ਮਹਾਰਾਸ਼ਟਰ ਦੇ ਰਾਜਪਾਲ ਹਨ।
ਝਾਰਖੰਡ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ, ਰਾਧਾਕ੍ਰਿਸ਼ਨਨ ਨੇ ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਦਾ ਵਾਧੂ ਚਾਰਜ ਵੀ ਸੰਭਾਲਿਆ। ਸੀਪੀ ਰਾਧਾਕ੍ਰਿਸ਼ਨਨ ਨੇ ਵਪਾਰ ਪ੍ਰਸ਼ਾਸਨ ‘ਚ ਗ੍ਰੈਜੂਏਸ਼ਨ ਕੀਤੀ ਹੈ।
ਇਸ ਤੋਂ ਪਹਿਲਾਂ, ਸੀਪੀ ਰਾਧਾਕ੍ਰਿਸ਼ਨਨ ਨੇ ਸੰਸਦ ਭਵਨ ‘ਚ ਉਪ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਕਿਰੇਨ ਰਿਜੀਜੂ, ਅਰਜੁਨ ਰਾਮ ਮੇਘਵਾਲ, ਧਰਮਿੰਦਰ ਪ੍ਰਧਾਨ, ਰਾਮ ਮੋਹਨ ਨਾਇਡੂ ਕਿੰਜਾਰਾਪੂ, ਐਲ ਮੁਰੂਗਨ ਅਤੇ ਭਾਜਪਾ ਆਗੂ ਵਿਨੋਦ ਤਾਵੜੇ ਦੀ ਮੌਜੂਦਗੀ ‘ਚ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ `ਚ ਕੀਤੇ 3 ਬਿੱਲ ਪੇਸ਼, ਕਾਂਗਰਸ ਤੇ ਸਪਾ ਨੇ ਕੀਤਾ ਵਿਰੋਧ ਵੋਟ ਅਧਿਕਾਰ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ ਤੇ ਚੋਣ ਕਮਿਸ਼ਨ `ਤੇ ਲਗਾਏ ਗੰਭੀਰ ਦੋਸ਼ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਹਰਿਆਣਾ `ਚ 2 ਦਿਨ ਲਈ ਇੰਟਰਨੈੱਟ ਸੇਵਾਵਾਂ ਬੰਦ ਵਿਰੋਧੀ ਧਿਰ ਨੇ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਸੇਵਾਮੁਕਤ ਜਸਟਿਸ ਰੈੱਡੀ ਨੂੰ ਆਪਣਾ ਉਮੀਦਵਾਰ ਐਲਾਨਿਆ ਖਜੂਰਾਹੋ ਵਿੱਚ ਹੋਸਟਲ ਵਿੱਚ ਮਿਲੀ ਦੂਜੀ ਜਮਾਤ ਦੇ ਵਿਦਿਆਰਥੀ ਦੀ ਲਾਸ਼, ਸਰੀਰ 'ਤੇ ਮਿਲੇ ਨੀਲੇ ਨਿਸ਼ਾਨ ਮਿੰਨਤਾਂ ਕਰਨ 'ਤੇ ਵੀ ਕਿਸੇ ਨੇ ਮਦਦ ਨਹੀਂ ਕੀਤੀ ਤਾਂ, ਮੋਟਰਸਾਈਕਲ 'ਤੇ ਲੈ ਗਿਆ ਪਤਨੀ ਦੀ ਲਾਸ਼ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਨੂੰ ਦੁਬਾਰਾ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਗੁਜਰਾਤ `ਚ 50 ਫੁੱਟ ਉੱਚਾ ਝੂਲਾ ਟੁੱਟ ਕੇ ਡਿੱਗਿਆ, 7 ਜ਼ਖਮੀ ਭਾਜਪਾ ਨੇ ਉਪ-ਰਾਸ਼ਟਰਪਤੀ ਅਹੁਦੇ ਲਈ ਸੀਪੀ ਰਾਧਾਕ੍ਰਿਸ਼ਨਨ ਨੂੰ ਉਮੀਦਵਾਰ ਐਲਾਨਿਆ