ਨਵੀਂ ਦਿੱਲੀ, 18 ਅਗਸਤ (ਪੋਸਟ ਬਿਊਰੋ): ਇੱਕ ਵਾਰ ਫਿਰ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਕਈ ਵਾਰ ਇਹ ਝੂਠੇ ਕਾਲ ਨਿਕਲੇ ਹਨ। ਦਿੱਲੀ ਪਬਲਿਕ ਸਕੂਲ (ਡੀਪੀਐੱਸ) ਦਵਾਰਕਾ ਨੂੰ ਸੋਮਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਕਾਲ ਆਇਆ। ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਦੋ ਸਕੂਲਾਂ ਅਤੇ ਇੱਕ ਕਾਲਜ ਨੂੰ ਧਮਕੀ ਭਰੇ ਈਮੇਲ ਮਿਲੇ ਹਨ।
ਜਿਸ ਤੋਂ ਬਾਅਦ ਸਕੂਲ ਦੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਰਚ ਆਪ੍ਰੇਸ਼ਨ ਜਾਰੀ ਹੈ। ਬੰਬ ਦੀ ਜਾਣਕਾਰੀ ਮਿਲਦੇ ਹੀ ਪੁਲਿਸ, ਬੰਬ ਸਕੁਐਡ ਅਤੇ ਫਾਇਰ ਡਿਪਾਰਟਮੈਂਟ ਦੀ ਟੀਮ ਮੌਕੇ `ਤੇ ਪਹੁੰਚ ਗਈ ਹੈ। ਦਿੱਲੀ ਫਾਇਰ ਸਰਵਿਸਿਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੰਟਰੋਲ ਰੂਮ ਨੂੰ ਅੱਜ ਸਵੇਰੇ 7:24 ਵਜੇ ਇਹ ਜਾਣਕਾਰੀ ਮਿਲੀ।
ਸਕੂਲਾਂ ਤੋਂ ਇਲਾਵਾ, ਦਿੱਲੀ ਦੇ ਆਈਪੀ ਕਾਲਜ ਫਾਰ ਵੂਮੈਨ, ਹਿੰਦੂ ਕਾਲਜ ਅਤੇ ਸ਼੍ਰੀ ਰਾਮ ਕਾਲਜ ਆਫ਼ ਕਾਮਰਸ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪਰ ਤਲਾਸ਼ੀ ਤੋਂ ਬਾਅਦ, ਸਾਰੀਆਂ ਧਮਕੀਆਂ ਝੂਠੀਆਂ ਨਿਕਲੀਆਂ।
18 ਜੁਲਾਈ ਨੂੰ, ਦਿੱਲੀ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦਵਾਰਕਾ ਵਿੱਚ ਸੇਂਟ ਥਾਮਸ ਸਕੂਲ, ਵਸੰਤ ਕੁੰਜ ਵਿੱਚ ਵਸੰਤ ਵੈਲੀ ਸਕੂਲ, ਹੌਜ਼ ਖਾਸ ਵਿੱਚ ਮਦਰਜ਼ ਇੰਟਰਨੈਸ਼ਨਲ ਸਕੂਲ, ਪੱਛਮੀ ਵਿਹਾਰ ਵਿੱਚ ਰਿਚਮੰਡ ਗਲੋਬਲ ਸਕੂਲ ਅਤੇ ਲੋਧੀ ਅਸਟੇਟ ਵਿੱਚ ਸਰਦਾਰ ਪਟੇਲ ਵਿਦਿਆਲਿਆ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪਿਛਲੇ ਤਿੰਨ ਦਿਨਾਂ ਵਿੱਚ, ਲਗਭਗ 10 ਸਕੂਲਾਂ ਅਤੇ ਇੱਕ ਕਾਲਜ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ।