Welcome to Canadian Punjabi Post
Follow us on

20

April 2025
 
ਭਾਰਤ

ਸੁਪਰੀਮ ਕੋਰਟ ਨੇ ਕਿਹਾ: ਪੈਕ ਕੀਤੇ ਫੂਡ 'ਤੇ ਚਿਤਾਵਨੀ ਲੇਬਲ ਦਿੱਤਾ ਜਾਵੇ

April 10, 2025 05:27 AM

ਨਵੀਂ ਦਿੱਲੀ, 10 ਅਪ੍ਰੈਲ (ਪੋਸਟ ਬਿਊਰੋ): ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਤਿੰਨ ਮਹੀਨਿਆਂ ਦੇ ਅੰਦਰ ਪੈਕ ਕੀਤੇ ਭੋਜਨ 'ਤੇ ਚਿਤਾਵਨੀ ਲੇਬਲਿੰਗ ਸੰਬੰਧੀ ਨਵੇਂ ਨਿਯਮ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।
ਅਦਾਲਤ ਨੇ ਇਹ ਹੁਕਮ ਇੱਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤਾ। ਇਸ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਹਰ ਪੈਕ ਕੀਤੇ ਭੋਜਨ ਪਦਾਰਥ ਦੇ ਸਾਹਮਣੇ ਇੱਕ ਸਪੱਸ਼ਟ ਚਿਤਾਵਨੀ ਦਿੱਤੀ ਜਾਵੇ। ਇਸ ਨਾਲ ਲੋਕਾਂ ਨੂੰ ਪਤਾ ਲੱਗੇਗਾ ਕਿ ਉਸ ਚੀਜ਼ ਵਿੱਚ ਕਿੰਨੀ ਖੰਡ, ਨਮਕ ਜਾਂ ਹਾਨੀਕਾਰਕ ਫੈਟ ਹੈ।
ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਮੁੱਦੇ 'ਤੇ 14 ਹਜ਼ਾਰ ਤੋਂ ਵੱਧ ਸੁਝਾਅ ਅਤੇ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਇਸ ਲਈ ਇੱਕ ਮਾਹਰ ਕਮੇਟੀ ਬਣਾਈ ਗਈ ਹੈ ਜੋ ਇਨ੍ਹਾਂ ਸੁਝਾਵਾਂ ਦੇ ਆਧਾਰ 'ਤੇ ਇੱਕ ਰਿਪੋਰਟ ਤਿਆਰ ਕਰੇਗੀ।
ਅਦਾਲਤ ਨੇ ਹੁਕਮ ਦਿੱਤਾ ਕਿ ਇਹ ਕਮੇਟੀ ਜਲਦੀ ਤੋਂ ਜਲਦੀ ਰਿਪੋਰਟ ਤਿਆਰ ਕਰੇ ਤਾਂ ਜੋ ਉਸ ਆਧਾਰ 'ਤੇ ਾਂੰੰੳੀ ਲੇਬਲਿੰਗ ਨਿਯਮਾਂ ਵਿੱਚ ਸੋਧ ਕੀਤੀ ਜਾ ਸਕੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਹਰਿਆਣਾ ਵਿੱਚ ਰੀਲ ਨੂੰ ਲੈ ਕੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ ਗੁਜਰਾਤ ਵਿੱਚ ਬੱਸ ਤੇ ਰਿਕਸ਼ਾ ਦੀ ਟੱਕਰ ਵਿੱਚ 6 ਲੋਕਾਂ ਦੀ ਮੌਤ ਮੇਰਠ ਵਿਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਫਿਰ 10 ਵਾਰ ਸੱਪ ਤੋਂ ਡੰਗ ਮਰਵਾਇਆ ਉਪ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਪ੍ਰਗਟਾਈ ਨਾਰਾਜ਼ਗੀ, ਕਿਹਾ- ਅਦਾਲਤਾਂ ਰਾਸ਼ਟਰਪਤੀ ਨੂੰ ਹੁਕਮ ਨਹੀਂ ਦੇ ਸਕਦੀਆਂ ਸੀ.ਬੀ.ਆਈ. ਵੱਲੋਂ ਵਿਦੇਸ਼ੀ ਫੰਡਿੰਗ ਮਾਮਲੇ ਵਿੱਚ ‘ਆਪ’ ਆਗੂ ਦੁਰਗੇਸ਼ ਪਾਠਕ ਦੇ ਘਰ ਛਾਪਾ ਦਿੱਲੀ ਵਿੱਚ ਲੈਂਡਿੰਗ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈੱਸ ਦੇ ਪਾਇਲਟ ਦੀ ਮੌਤ ਨਵੇਂ ਵਕਫ਼ ਕਾਨੂੰਨ ਨੂੰ ਲੈ ਕੇ ਬੰਗਾਲ ਵਿੱਚ ਹਿੰਸਾ ਦੇ ਮਾਮਲੇ `ਚ 22 ਗ੍ਰਿਫ਼ਤਾਰ ਵਿਵਾਦਤ ਜਗ੍ਹਾ 'ਤੇ ਭਾਈਚਾਰਕ ਝੰਡਾ ਲਹਿਰਾਉਣ ਕਾਰਨ ਮਨੀਪੁਰ ਵਿੱਚ ਫਿਰ ਪੈਦਾ ਹੋਇਆ ਤਣਾਅ, 17 ਅਪ੍ਰੈਲ ਤੱਕ ਲੱਗਾ ਕਰਫਿਊ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ, ਨਿਵੇਸ਼ਕਾਂ ਨੂੰ ਵੱਡਾ ਝਟਕਾ ਬਿਹਾਰ ਵਿੱਚ ਰਾਹੁਲ ਗਾਂਧੀ ਨੇ ਕੱਢੀ ਪੈਦਲ ਯਾਤਰਾ, ਸਰਗਰਮੀਆਂ ਹੋਈਆਂ ਤੇਜ਼