-ਅਮਰੀਕੀ ਕੌਂਸਲੇਟ ਜਨਰਲ ਨੇ ਸਟਾਫ ਅਤੇ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਥਾਂਵਾਂ `ਤੇ ਜਾਣ ਲਈ ਕਿਹਾ
ਨਵੀਂ ਦਿੱਲੀ, 8 ਮਈ (ਪੋਸਟ ਬਿਊਰੋ): ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਚਲਦੇ ਭਾਰਤ ਨੇ ਝਨਾਬ ਨਦੀ `ਤੇ ਬਣੇ ਸਲਾਲ ਡੈਮ ਦੇ ਤਿੰਨ ਦਰਵਾਜ਼ੇ ਖੋਲ੍ਹ ਦਿੱਤੇ ਹਨ। ਭਾਰਤ ਨੇ ਰਾਮਬਨ `ਚ ਝਨਾਬ ਨਦੀ `ਤੇ ਬਣੇ ਬਗਲਿਹਾਰ ਪਣਬਿਜਲੀ ਪ੍ਰੋਜੈਕਟ ਡੈਮ ਦੇ ਦੋ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਇਸਦੇ ਨਾਲ ਹੀ ਲਾਹੌਰ ਅਤੇ ਇਸ ਦੇ ਆਲੇ-ਦੁਆਲੇ ਡਰੋਨ ਧਮਾਕਿਆਂ ਅਤੇ ਸੰਭਾਵਿਤ ਹਵਾਈ ਖੇਤਰ `ਚ ਘੁਸਪੈਠ ਦੀਆਂ ਰਿਪੋਰਟਾਂ ਦੇ ਕਾਰਨ ਲਾਹੌਰ `ਚ ਅਮਰੀਕੀ ਕੌਂਸਲੇਟ ਜਨਰਲ ਨੇ ਪਾਕਿਸਤਾਨ `ਚ ਰਹਿਣ ਵਾਲੇ ਸਾਰੇ ਸਟਾਫ ਅਤੇ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਥਾਂਵਾਂ `ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਕੌਂਸਲੇਟ ਨੂੰ ਇਹ ਵੀ ਰਿਪੋਰਟਾਂ ਮਿਲੀਆਂ ਹਨ ਕਿ ਅਧਿਕਾਰੀ ਲਾਹੌਰ ਦੇ ਮੁੱਖ ਹਵਾਈ ਅੱਡੇ ਦੇ ਨਾਲ ਲੱਗਦੇ ਕੁਝ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਸਕਦਾ ਹੈ।
ਅਮਰੀਕੀ ਦੂਤਾਵਾਸ ਨੇ ਕਿਹਾ ਕਿ ਜਿਹੜੇ ਅਮਰੀਕੀ ਨਾਗਰਿਕ ਆਪਣੇ ਆਪ ਨੂੰ ਟਕਰਾਅ ਵਾਲੇ ਖੇਤਰ `ਚ ਪਾਉਂਦੇ ਹਨ, ਉਨ੍ਹਾਂ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਢੰਗ ਨਾਲ ਉੱਥੋਂ ਨਿਕਲ ਜਾਣਾ ਚਾਹੀਦਾ ਹੈ। ਜੇਕਰ ਜਾਣਾ ਸੁਰੱਖਿਅਤ ਨਹੀਂ ਹੈ, ਤਾਂ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ `ਤੇ ਰਹਿਣਾ ਚਾਹੀਦਾ ਹੈ।