ਨਵੀਂ ਦਿੱਲੀ, 5 ਮਾਰਚ (ਪੋਸਟ ਬਿਊਰੋ): ਕੇਂਦਰ ਨੇ ਕੇਦਾਰਨਾਥ ਧਾਮ ਅਤੇ ਹੇਮਕੁੰਡ ਸਾਹਿਬ ਲਈ ਰੋਪਵੇਅ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਵੇਲੇ 8-9 ਘੰਟਿਆਂ ਵਿੱਚ ਪੂਰੀ ਹੋਣ ਵਾਲੀ ਯਾਤਰਾ ਨੂੰ ਘਟਾ ਕੇ 36 ਮਿੰਟ ਕਰ ਦਿੱਤਾ ਜਾਵੇਗਾ। ਇਸ ਵਿੱਚ 36 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ।
ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ ਤਹਿਤ, ਉੱਤਰਾਖੰਡ ਵਿੱਚ ਸੋਨਪ੍ਰਯਾਗ ਤੋਂ ਕੇਦਾਰਨਾਥ (12.9 ਕਿਲੋਮੀਟਰ) ਅਤੇ ਗੋਵਿੰਦਘਾਟ ਤੋਂ ਹੇਮਕੁੰਡ ਸਾਹਿਬ ਜੀ (12.4 ਕਿਲੋਮੀਟਰ) ਤੱਕ ਇੱਕ ਰੋਪਵੇਅ ਬਣਾਇਆ ਜਾਵੇਗਾ। ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਇਸਦਾ ਨਿਰਮਾਣ ਕਰੇਗਾ।
ਭਗਵਾਨ ਸਿ਼ਵ ਦਾ ਮੰਦਰ ਕੇਦਾਰਨਾਥ ਵਿੱਚ ਹੈ। ਇਹ ਸਮੁੰਦਰ ਤਲ ਤੋਂ 3,584 ਮੀਟਰ ਦੀ ਉਚਾਈ 'ਤੇ ਹੈ। ਮੰਦਾਕਿਨੀ ਨਦੀ ਇੱਥੇ ਹੈ। ਕੇਦਾਰਨਾਥ ਧਾਮ ਭਗਵਾਨ ਸਿ਼ਵ ਦੇ 12 ਜੋਤੀਲਿੰਗਾਂ ਵਿੱਚੋਂ ਇੱਕ ਹੈ।