ਨਵੀਂ ਦਿੱਲੀ, 2 ਅਕਤੂਬਰ (ਪੋਸਟ ਬਿਊਰੋ): ਬਿਹਾਰ ਦੇ ਮੁਜ਼ੱਫਰਪੁਰ ਜਿ਼ਲ੍ਹੇ ਦੇ ਔਰਾਈ ਵਿੱਚ ਬੁੱਧਵਾਰ ਨੂੰ ਹਵਾਈ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਪਾਣੀ ਵਿੱਚ ਡਿੱਗ ਗਿਆ। ਜਹਾਜ਼ ਵਿੱਚ 3 ਸੈਨਿਕ ਅਤੇ 2 ਪਾਇਲਟ ਸਵਾਰ ਸਨ, ਸਾਰੇ ਸੁਰੱਖਿਅਤ ਹਨ।
ਹੈਲੀਕਾਪਟਰ ਸੀਤਾਮੜੀ ਤੋਂ ਹੜ੍ਹ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਸੀ। ਹਵਾਈ ਫੌਜ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਨੇਪਾਲ 'ਚ ਭਾਰੀ ਮੀਂਹ ਕਾਰਨ ਬਿਹਾਰ ਦੀਆਂ ਕਈ ਨਦੀਆਂ 'ਚ ਪਾਣੀ ਭਰ ਗਿਆ ਹੈ। 16 ਜਿ਼ਲ੍ਹਿਆਂ ਦੀ ਕਰੀਬ 10 ਲੱਖ ਆਬਾਦੀ ਹੜ੍ਹਾਂ ਤੋਂ ਪ੍ਰਭਾਵਿਤ ਹੈ। ਪੂਰਨੀਆ, ਸਹਿਰਸਾ, ਸੁਪੌਲ, ਦਰਭੰਗਾ ਵਿਚ ਸਥਿਤੀ ਬਹੁਤ ਖਰਾਬ ਹੈ।