Welcome to Canadian Punjabi Post
Follow us on

16

September 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਪੁਲਿਸ ਵੱਲੋਂ ਬੀਤੇ ਢਾਈ ਸਾਲਾਂ ਦੌਰਾਨ 5856 ਵੱਡੀਆਂ ਮੱਛੀਆਂ ਸਮੇਤ 39840 ਨਸ਼ਾ ਤਸਕਰ ਗ੍ਰਿਫਤਾਰ, 2546 ਕਿਲੋ ਹੈਰੋਇਨ ਬਰਾਮਦਅਨਿੰਦਿਤਾ ਮਿੱਤਰਾ ਨੇ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਵਜੋਂ ਅਹੁਦਾ ਸੰਭਾਲਿਆਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫਬਰੈਂਪਟਨ ਦੇ ਮੌਸਮ `ਤੇ ਇੱਕ ਨਜ਼ਰ, ਅੱਜ ਧੁੱਪ ਨਿਕਲੀ ਰਹੇਗੀਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤਈਟੋਬਿਕੋਕ ਵਿੱਚ ਵਾਹਨ ਪਲਟਣ ਕਾਰਨ 1 ਵਿਅਕਤੀ ਜਖ਼ਮੀ
 
ਅੰਤਰਰਾਸ਼ਟਰੀ

ਗਲਾਸਗੋ 'ਚ "ਮੇਲਾ ਬੀਬੀਆਂ ਦਾ" ਸਫਲਤਾਪੂਰਵਕ ਨੇਪਰੇ ਚੜ੍ਹਿਆ

August 07, 2024 02:19 AM
ਮਰਹੂਮ ਸ਼ਾਇਰਾ ਸਾਵੀ ਤੂਰ ਦੀ ਯਾਦ ਨੂੰ ਤਾਜ਼ਾ ਕੀਤਾ
 
 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ‘ਮੇਲਾ ਬੀਬੀਆਂ ਦਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਯੂਕੇ ਦੀ ਧਰਤੀ ‘ਤੇ ਹੁਣ ਤੱਕ ਦੇ ਪਹਿਲੇ ਈ- ਅਖਬਾਰ ‘ਪੰਜ ਦਰਿਆ’ ਦੀ ਟੀਮ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਸੈਂਕੜਿਆਂ ਦੀ ਤਦਾਦ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੀਆਂ ਪੰਜਾਬਣਾਂ ਅਤੇ ਹਰਿਆਣੇ ਨਾਲ ਸੰਬੰਧਿਤ ਪੰਜਾਬਣਾਂ ਵੱਲੋਂ ਨੱਚ ਨੱਚ ਕੇ ਆਪਣੇ ਚਾਅ ਪੂਰੇ ਕੀਤੇ ਗਏ। ਸਮਾਗਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਦੇ ਸਰਗਰਮ ਸੇਵਾਦਾਰ ਗੁਰਮੇਲ ਸਿੰਘ ਧਾਮੀ ਅਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ।
 
ਗੁਰਮੇਲ ਸਿੰਘ ਧਾਮੀ ਵੱਲੋਂ ਸਮੁੱਚੀ ਟੀਮ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਯੂਕੇ ਦੀ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਸ਼੍ਰੀਮਤੀ ਮਰਿਦੁਲਾ ਚਕਰਬਰਤੀ ਵੱਲੋਂ ਵੀ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਉਹਨਾਂ ਬਾਰੇ ਲੇਖਿਕਾ ਸੁਮਿਤਾ ਰਾਏ ਵੱਲੋਂ ਲਿਖੀ ਅੰਗਰੇਜ਼ੀ ਕਿਤਾਬ ਟੈਕਨੋਕਰੀਏਟ ਟੂ ਹਿਊਮਨਟੇਰੀਅਨ ਨੂੰ ਵੀ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਸੱਭਿਆਚਾਰਿਕ ਪੇਸ਼ਕਾਰੀ ਦੇ ਤੌਰ ‘ਤੇ ਪੰਜਾਬ ਦੀਆਂ ਤੀਆਂ ਦਾ ਭੁਲੇਖਾ ਪਾਉਂਦੇ ਇਸ ਸਮਾਗਮ ਦੌਰਾਨ ਪੰਜਾਬਣਾਂ ਵੱਲੋਂ ਪਾਈਆਂ ਬੋਲੀਆਂ ਨੇ ਮਾਹੌਲ ਨੂੰ ਰੰਗੀਨ ਕਰ ਦਿੱਤਾ। ਸ਼੍ਰੀਮਤੀ ਬਲਜਿੰਦਰ ਕੌਰ ਸਰਾਏ, ਨਿਰਮਲ ਕੌਰ ਗਿੱਲ, ਰੋਜੀ ਬਮਰਾ, ਰਣਜੀਤ ਕੌਰ, ਕਮਲਜੀਤ ਕੌਰ, ਟਵਿੰਕਲ, ਕੁਲਜਿੰਦਰ ਕੌਰ ਸਹੋਤਾ, ਰੇਨੂੰ ਜੌਹਲ, ਸਵਰਨਜੀਤ ਕੌਰ, ਬਲਵਦਰ ਕੌਰ ਬਾਸੀ, ਸੰਤੋਸ਼ ਸੂਰਾ ਆਦਿ ਵੱਲੋਂ ਪਾਈਆਂ ਬੋਲੀਆਂ ਨੇ ਇਸ ਪ੍ਰੋਗਰਾਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।
 
ਇਸ ਸਮੇਂ ਨਵਨੀਤ ਕੌਰ ਵੱਲੋਂ ‘ਅੱਖੀਆਂ ‘ਚ ਤੂੰ ਵੱਸਦਾ’ ਗੀਤ ਗਾ ਕੇ ਖੂਬ ਵਾਹ ਵਾਹ ਬਟੋਰੀ ਗਈ। ਪ੍ਰੋਗਰਾਮ ਦੌਰਾਨ ਮਹਿੰਦੀ ਲਗਾਉਣ, ਕੱਪੜਿਆਂ, ਗਹਿਣਿਆਂ, ਜੁੱਤੀਆਂ ਆਦਿ ਦੇ ਸਟਾਲਾਂ ‘ਤੇ ਵੀ ਰੌਣਕ ਰਹੀ। ਜਿਕਰਯੋਗ ਹੈ ਕਿ ਸਮਾਗਮ ਦੇ ਪ੍ਰਬੰਧਕ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਇਸ ਸਮਾਗਮ ਵਿੱਚ ਹਰ ਕਿਸੇ ਨੂੰ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਨਤੀਜੇ ਵਜੋਂ ਦੂਰੋਂ ਦੂਰੋਂ ਆਈਆਂ ਪੰਜਾਬਣਾਂ ਬਹੁਤ ਹੀ ਅਪਣੱਤ ਨਾਲ ਇਸ ਸਮਾਗਮ ਨੂੰ ਆਪਣਾ ਸਮਜਝ ਕੇ ਜਿੰਮੇਵਾਰੀ ਨਿਭਾ ਰਹੀਆਂ ਪ੍ਰਤੀਤ ਹੋ ਰਹੀਆਂ ਸਨ। ਯੂਰਪੀ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੇਵਾਦਾਰ ਮੋਤਾ ਸਿੰਘ ਸਰਾਏ ਜੀ ਵੱਲੋਂ ਭੇਜੀਆਂ ਪੁਸਤਕਾਂ ਇਸ ਸੱਭਿਆਚਾਰਿਕ ਪ੍ਰੋਗਰਾਮ ਵਿੱਚ ਆਪਣਾ ਸਾਹਿਤਕ ਰੰਗ ਬਿਖੇਰ ਰਹੀਆਂ ਸਨ।
 
ਪੰਜਾਬਣਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਮਨਪਸੰਦ ਪੁਸਤਕਾਂ ਆਪਣੇ ਘਰਾਂ ਨੂੰ ਲਿਜਾਣ ਲਈ ਚੁਣੀਆਂ ਗਈਆਂ। ਗਲਾਸਗੋ ਦੇ ਮੈਰੀਹਿੱਲ ਕਮਿਊਨਿਟੀ ਸੈਂਟਰ ਹਾਲ ਵਿਖੇ ਹੋਇਆ ਇਹ ਪ੍ਰੋਗਰਾਮ ‘ਮੇਲਾ ਬੀਬੀਆਂ ਦਾ’ ਇਕੱਠ, ਪ੍ਰਬੰਧ ਅਤੇ ਅਨੁਸ਼ਾਸਨ ਪੱਖੋਂ ਬਹੁਤ ਸ਼ਾਨਦਾਰ ਰਿਹਾ। ਸਕਾਟਲੈਂਡ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਬਿਨਾਂ ਕਿਸੇ ਪ੍ਰਚਾਰ ਜਾਂ ਵਿਸ਼ੇਸ਼ ਸਰਗਰਮੀ ਦੇ ਮਹਿਜ ਇੱਕ ਹਫ਼ਤੇ ਵਿੱਚ ਹੀ ਇੰਨਾ ਵੱਡਾ ਇਕੱਠ ਕਿਸੇ ਸਮਾਗਮ ਵਿੱਚ ਹੋਇਆ ਹੋਵੇ।
 
ਆਲਮ ਇਹ ਸੀ ਕਿ ਬੇਹੱਦ ਰੁਝੇਵਿਆਂ ਭਰਿਆ ਐਤਵਾਰ ਹੋਣ ਦੇ ਬਾਵਜੂਦ ਵੀ ਪੰਜਾਬਣਾਂ ਨੇ ਆਪਣੇ ਆਪ ਲਈ ਸਮਾਂ ਕੱਢਦਿਆਂ ਟੋਲੀਆਂ ਦੇ ਰੂਪ ਵਿੱਚ ਸ਼ਿਰਕਤ ਕੀਤੀ। ਇਸ ਸਮੇਂ ਸ਼੍ਰੀਮਤੀ ਨਿਰਮਲ ਕੌਰ ਗਿੱਲ, ਕੁਲਜਿੰਦਰ ਕੌਰ ਸਹੋਤਾ ਅਤੇ ਸਵਰਨਜੀਤ ਕੌਰ ਵੱਲੋਂ ਸੰਬੋਧਨ ਦੌਰਾਨ ਸਮੁੱਚੀ ਪ੍ਰਬੰਧਕੀ ਟੀਮ ਤੇ ਪੰਜਾਬਣਾਂ ਦਾ ਇਸ ਸਮਾਗਮ ਨੂੰ ਸਫ਼ਲ ਕਰਨ ਲਈ ਧੰਨਵਾਦ ਕੀਤਾ ਗਿਆ।
 
 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ ਯੂਕਰੇਨ ਨਾਲ ਜੰਗ ਖਤਮ ਹੋਣ ਦੀਆਂ ਸੰਭਾਵਨਾਵਾਂ ਵਧੀਆਂ, ਅਜੀਤ ਡੋਵਾਲ ਨੇ ਰੂਸ ਦੇ ਐੱਨਐੱਸਏ ਨਾਲ ਕੀਤੀ ਮੁਲਾਕਾਤ ਰਾਹੁਲ ਗਾਂਧੀ ਨੇ ਅਮਰੀਕੀ ਡਿਪਲੋਮੈਟ ਡੋਨਾਲਡ ਲੂ ਨਾਲ ਕੀਤੀ ਮੁਲਾਕਾਤ, ਲੂ `ਤੇ ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਤਖ਼ਤਾ ਪਲਟ ਕਰਨ ਦੇ ਹਨ ਦੋਸ਼ ਮਲੇਸ਼ੀਆ ਦੇ ਇਸਲਾਮਿਕ ਵੈਲਫੇਅਰ ਹੋਮਜ਼ 402 ਬੱਚੇ ਕਰਵਾਏ ਰਿਹਾਅ, ਬੱਚਿਆਂ ਤੋਂ ਕਰਵਾਏ ਜਾਂਦੇ ਸਨ ਗਲਤ ਕੰਮ ਗਾਜ਼ਾ ਦੇ ਸਕੂਲ 'ਤੇ ਇਜ਼ਰਾਈਲ ਦਾ ਹਵਾਈ ਹਮਲਾ, 34 ਮਰੇ ਇਟਲੀ ਵਿਚ ਤਿੰਨ ਵਾਹਨਾਂ ਦੀ ਭਿਆਨਕ ਟੱਕਰ ’ਚ 2 ਭਾਰਤੀ ਨੌਜਵਾਨਾਂ ਦੀ ਮੌਤ ਕੀਨੀਆ ਵਿਚ ਅਡਾਨੀ ਸਮੂਹ ਨਾਲ ਸੌਦੇ ਦੇ ਵਿਰੁਧ ਪ੍ਰਦਰਸ਼ਨ, ਹਵਾਈ ਅੱਡੇ ’ਤੇ ਉਡਾਨਾਂ ਦਾ ਰੱਦ ਸਿੰਗਾਪੁਰ ਵਿਚ ਭਾਰਤੀ ਮੂਲ ਦੀ ਲੈਕਚਰਾਰ ਨੂੰ ਮਿਲਿਆ ਸਾਹਿਤਕ ਪੁਰਸਕਾਰ ਟਰੰਪ ਤੇ ਹੈਰਿਸ ਦੀ ਬਹਿਸ ਤੋਂ ਪ੍ਰਭਾਵਿਤ ਹੋ ਕੇ ਗਾਇਕਾ ਟੇਲਰ ਸਵਿਫਟ ਨੇ ਕਮਲਾ ਹੈਰਿਸ ਨੂੰ ਦਿੱਤਾ ਸਮਰਥਨ