Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਅੰਤਰਰਾਸ਼ਟਰੀ

ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ

April 11, 2024 12:40 PM

ਹਨੋਈ, 11 ਅਪ੍ਰੈਲ (ਪੋਸਟ ਬਿਊਰੋ): ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਟਰੂਆਂਗ ਮਾਇ ਲੈਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਸ 'ਤੇ 11 ਸਾਲਾਂ 'ਚ ਸਾਈਗਨ ਕਮਰਸ਼ੀਅਲ ਬੈਂਕ (ਐੱਸ.ਸੀ.ਬੀ.) ਨੂੰ 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਲੈਨ ਪ੍ਰਾਪਰਟੀ ਡਿਵੈਲਪਰ ਕੰਪਨੀ 'ਵਾਨ ਥਿੰਹ ਫੈਟ' ਦੀ ਚੇਅਰਵੂਮੈਨ ਹੈ। ਉਸ ਨੂੰ 2022 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਧੋਖਾਧੜੀ ਦੇ ਨਾਲ-ਨਾਲ ਉਸ 'ਤੇ ਬੈਂਕਿੰਗ ਨਿਯਮਾਂ ਦੀ ਉਲੰਘਣਾ ਅਤੇ ਰਿਸ਼ਵਤਖੋਰੀ ਦਾ ਵੀ ਦੋਸ਼ ਹੈ।
ਬ੍ਰਿਟਿਸ਼ ਮੀਡੀਆ ਦਿ ਗਾਰਡੀਅਨ ਮੁਤਾਬਕ ਲੈਨ ਤੋਂ ਇਲਾਵਾ 85 ਹੋਰ ਲੋਕਾਂ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਵਿਚ ਸਾਬਕਾ ਕੇਂਦਰੀ ਬੈਂਕਰ, ਸਾਬਕਾ ਸਰਕਾਰੀ ਅਧਿਕਾਰੀ ਅਤੇ ਕੁਝ ਸਾਬਕਾ ਐੱਸਸੀਬੀ ਅਧਿਕਾਰੀ ਸ਼ਾਮਿਲ ਹਨ। ਇਸ ਮਾਮਲੇ ਦੀ ਸੁਣਵਾਈ 5 ਹਫ਼ਤਿਆਂ ਤੋਂ ਚੱਲ ਰਹੀ ਸੀ। ਲੈਨ ਖਿਲਾਫ ਕੇਸ ਲੜ ਰਹੇ ਵਕੀਲਾਂ ਨੇ ਅਦਾਲਤ ਤੋਂ ਸਖਤ ਕਾਰਵਾਈ ਦੇ ਨਾਲ-ਨਾਲ ਲੈਨ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।
2012 ਤੋਂ 2022 ਤੱਕ, ਪ੍ਰਾਪਰਟੀ ਟਾਈਕੂਨ ਟਰੂਆਂਗ ਮਾਇ ਲੈਨ ਨੇ ਆਪਣੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਸਾਈਗਨ ਕਮਰਸ਼ੀਅਲ ਬੈਂਕ ਤੋਂ ਗੈਰ-ਕਾਨੂੰਨੀ ਤੌਰ 'ਤੇ ਲੋਨ ਪ੍ਰਾਪਤ ਕਰਨ ਲਈ ਆਪਣੀ ਸ਼ਕਤੀ ਦੀ ਵਰਤੋਂ ਕੀਤੀ। ਕੁਝ ਪੈਸੇ ਆਪਣੇ ਕੋਲ ਰੱਖੇ ਅਤੇ ਧੋਖਾਧੜੀ 'ਤੇ ਪਰਦਾ ਪਾਉਣ ਲਈ ਆਡਿਟ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ। ਇਸ ਕਾਰਣ ਬੈਂਕ ਨੂੰ ਭਾਰੀ ਨੁਕਸਾਨ ਹੋਇਆ ਹੈ।
ਵੀਅਤਨਾਮੀ ਮੀਡੀਆ 'ਵੀਐਨ ਐਕਸਪ੍ਰੈੱਸ ਇੰਟਰਨੈਸ਼ਨਲ' ਅਨੁਸਾਰ, 2012 ਤੋਂ 2022 ਤੱਕ, ਲੈਨ ਅਤੇ ਉਸਦੇ ਸਾਥੀਆਂ ਨੇ ਇਸ ਸਮੇਂ ਦੌਰਾਨ 3.66 ਲੱਖ ਕਰੋੜ ਰੁਪਏ ਤੋਂ ਵੱਧ ਦੇ 2,500 ਕਰਜ਼ੇ ਲਏ, ਜੋਕਿ ਸਾਈਗਨ ਕਮਰਸ਼ੀਅਲ ਬੈਂਕ (ਐੱਸਸੀਬੀ) ਦੇ ਕੁੱਲ ਕਰਜਿ਼ਆਂ ਦਾ 93% ਸੀ। ਲੈਨ 'ਤੇ ਬੈਂਕ ਨੂੰ 2.25 ਲੱਖ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤ ਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਪਹਿਲਾਂ ਹੋਏ ਸਮਝੌਤਿਆਂ ਦਾ ਹੋਏ ਸਨਮਾਨ ਕਿਵੇਂ ਫੈਲ ਰਹੀ ਹੈ ਜ਼ਹਿਰੀਲੀ ਕਾਰਬਨ ਡਾਈਅਕਸਾਈਡ, ਨਾਸਾ ਨੇ ਸੁਪਰ ਕੰਪਿਊਟਰ ਰਾਹੀਂ ਤਿਆਰ ਮਾਡਲ ਨਾਲ ਦੱਸਿਆ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਛੱਡਣ 'ਤੇ ਬਾਇਡਨ ਨੇ ਕਿਹਾ- ਨਵੀਂ ਪੀੜ੍ਹੀ ਨੂੰ ਸੌਂਪੀ ਮਸ਼ਾਲ ਨੇਤਨਯਾਹੂ ਅਮਰੀਕਾ ਵਿਚ ਕਿਹਾ: ਹਮਾਸ ਨੇ ਔਰਤਾਂ ਨਾਲ ਬਲਾਤਕਾਰ ਕੀਤਾ, ਬੱਚਿਆਂ ਨੂੰ ਸਾੜਿਆ ਅਮਰੀਕਾ ਦੀ ਆਪਣੇ ਨਾਗਰਿਕਾਂ ਲਈ ਜੰਮੂ-ਕਸ਼ਮੀਰ ਅਤੇ ਮਨੀਪੁਰ ਨਾ ਜਾਣ ਲਈ ਕੀਤੀ ਐਡਵਾਇਜ਼ਰੀ ਜਾਰੀ ਸੈਕਰਾਮੈਂਟੋ `ਚ ਹੋਈਆਂ ਸੀਨੀਅਰ ਖੇਡਾਂ ਵਿੱਚ ਲਿਆ ਪੰਜਾਬੀਆਂ ਨੇ ਹਿੱਸਾ ਅਮਰੀਕਾ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਕੇ ਜਮੀਨ 'ਤੇ ਡਿੱਗਾ, ਪਾਇਲਟ ਦੀ ਮੌਤ