ਵਾਸਿ਼ੰਗਟਨ, 3 ਦਸੰਬਰ (ਪੋਸਟ ਬਿਊਰੋ): ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਤੋਂ ਬਾਅਦ ਲਾਗੂ ਕੀਤੀ ਗਈ ਅਸਥਾਈ ਜੰਗਬੰਦੀ ਖਤਮ ਹੋ ਗਈ ਹੈ। ਇਸ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਗਾਜ਼ਾ 'ਤੇ ਫਿਰ ਤੋਂ ਤੇਜ਼ ਹਮਲੇ ਸ਼ੁਰੂ ਕਰ ਦਿੱਤੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਯੁੱਧ ਵਿਚ ਹੁਣ ਤੱਕ 15 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੰਗਬੰਦੀ ਤੋਂ ਬਾਅਦ ਦੁਬਾਰਾ ਜੰਗ ਸ਼ੁਰੂ ਹੋਣ 'ਤੇ ਅਮਰੀਕਾ ਨੇ ਚਿੰਤਾ ਜ਼ਾਹਿਰ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਵੀ ਇਜ਼ਰਾਈਲ ਪਹੁੰਚੇ, ਪਰ ਕੁਝ ਨਹੀਂ ਹੋਇਆ। ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਾਜ਼ਾ 'ਚ ਬੇਕਸੂਰ ਨਾਗਰਿਕਾਂ ਦੇ ਮਾਰੇ ਜਾਣ 'ਤੇ ਚਿੰਤਾ ਪ੍ਰਗਟਾਈ ਹੈ। ਅਮਰੀਕਾ ਦਾ ਕਹਿਣਾ ਹੈ ਕਿ ਜੰਗ ਵਿੱਚ ਕਈ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ਨੀਵਾਰ ਨੂੰ ਦੁਬਈ ਵਿਚ ਪ੍ਰੈੱਸ ਕਾਨਫਰੰਸ ਵਿਚ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਨੇ ਜੰਗ ਦੇ ਮੁੱਦੇ 'ਤੇ ਡੂੰਘਾਈ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਆਪਣਾ ਬਚਾਅ ਕਿਵੇਂ ਕਰਦਾ ਹੈ ਇਹ ਮਾਇਨੇ ਰੱਖਦਾ ਹੈ। ਅਮਰੀਕਾ ਦਾ ਸਟੈਂਡ ਸਪੱਸ਼ਟ ਹੈ। ਸਾਡਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਬੇਕਸੂਰ ਫਲਸਤੀਨੀ ਮਾਰੇ ਜਾ ਰਹੇ ਹਨ। ਨਾਗਰਿਕਾਂ ਦੇ ਦੁੱਖਾਂ ਦਾ ਪੱਧਰ ਅਤੇ ਗਾਜ਼ਾ ਤੋਂ ਆਉਣ ਵਾਲੀਆਂ ਤਸਵੀਰਾਂ ਵਿਨਾਸ਼ਕਾਰੀ ਹਨ। ਇਹ ਦਿਲ ਤੋੜਨ ਵਾਲਾ ਹੈ। ਸਾਡਾ ਮੰਨਣਾ ਹੈ ਕਿ ਇਜ਼ਰਾਈਲ ਨੂੰ ਨਿਰਦੋਸ਼ ਲੋਕਾਂ ਦੀ ਸੁਰੱਖਿਆ ਲਈ ਹੋਰ ਕੁਝ ਕਰਨਾ ਚਾਹੀਦਾ ਹੈ।