Welcome to Canadian Punjabi Post
Follow us on

24

February 2024
ਬ੍ਰੈਕਿੰਗ ਖ਼ਬਰਾਂ :
ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਸੀ ਨੌਕਰੀ 'ਤੇ, ਲੱਗਾ ਸੱਤ ਸਾਲਾਂ ਦੀ ਪਾਬੰਦੀਖਨੌਰੀ ਸਰਹੱਦ 'ਤੇ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀਡੇਰਾ ਸੱਚਖੰਡ ਬੱਲਾਂ ਦੇ ਮਹਾਰਾਜ ਨਿਰੰਜਨ ਦਾਸ ਜੀ ਦੀ ਸਿਹਤ ਵਿਗੜੀ, ਡਾਕਟਰਾਂ ਅਨੁਸਾਰ ਹੁਣ ਠੀਕਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਸਿੱਖ ਪੁਲਿਸ ਅਫਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਭਾਜਪਾ ਲੀਡਰਸ਼ਿਪ ਦੀ ਕੀਤੀ ਸਖ਼ਤ ਅਲੋਚਨਾਨਗਰ ਨਿਗਮ ਮੁਲਾਜ਼ਮਾਂ ਦੇ ਨਾਮ 'ਤੇ 30 ਹਜ਼ਾਰ ਦੀ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਵੱਲੋਂ ਕਾਬੂਮੰਤਰੀ ਬਲਬੀਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲਪ੍ਰਧਾਨ ਮੰਤਰੀ ਨਰੰਦਰ ਮੋਦੀ ਨੇ ਜੰਮੂ ਵਿੱਚ 32000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
 
ਅੰਤਰਰਾਸ਼ਟਰੀ

ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਦੀ ਲਾਹੌਰ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ

December 03, 2023 02:05 PM

ਨਵੀਂ ਦਿੱਲੀ, 3 ਦਸੰਬਰ (ਪੋਸਟ ਬਿਊਰੋ): ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਬ ਮਨਾਉਣ ਲਈ ਪਾਕਿਸਤਾਨ ਗਏ ਇੱਕ ਭਾਰਤੀ ਸਿੱਖ ਸ਼ਰਧਾਲੂ ਦੀ ਉੱਥੇ ਮੌਤ ਹੋ ਗਈ। ਇਹ ਹਾਦਸਾ ਲਾਹੌਰ ਵਿੱਚ ਵਾਪਰਿਆ। ਸਿੱਖ ਸ਼ਰਧਾਲੂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪਾਕਿਸਤਾਨੀ ਅਧਿਕਾਰੀਆਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਲਿਆਂਦਾ ਜਾਵੇਗਾ।
ਮ੍ਰਿਤਕ ਦੀ ਪਹਿਚਾਣ ਹਰਿਆਣਾ ਦੇ ਕੁਰੂਕਸ਼ੇਤਰ ਜਿ਼ਲੇ੍ਹ ਦੇ ਪਿੰਡ ਕਹੜਾ ਨੈਸੀ ਨਿਵਾਸੀ ਪ੍ਰੀਤਮ ਸਿੰਘ ਵਜੋਂ ਹੋਈ ਹੈ। ਪ੍ਰੀਤਮ ਸਿੰਘ ਦੀ ਉਮਰ ਲਗਭਗ 60 ਸਾਲ ਸੀ।
ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚ ਪਾਕਿਸਤਾਨ ਗਏ ਪਿੰਡ ਸਲਪਾਣੀ ਕਲਾਂ ਦੇ ਸਰਪੰਚ ਮੇਵਾ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਉਨ੍ਹਾਂ ਦਾ ਜੱਥਾ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਠਹਿਰਿਆ ਹੋਇਆ ਹੈ। ਸ਼ਨੀਵਾਰ ਸ਼ਾਮ ਨੂੰ ਏਮਨਾਬਾਦ ਦੇ ਗੁਰਦੁਆਰਾ ਰੋਡੀ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼ਾਮ 6 ਵਜੇ ਸਮੂਹ ਸੰਗਤਾਂ ਗੁਰਦੁਆਰਾ ਡੇਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸੇ ਦੌਰਾਨ ਅਚਾਨਕ ਪ੍ਰੀਤਮ ਸਿੰਘ ਦੀ ਤਬੀਅਤ ਵਿਗੜ ਗਈ ਅਤੇ ਕੁਝ ਹੀ ਪਲਾਂ ਵਿੱਚ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪਹੁੰਚੇ ਪਾਕਿਸਤਾਨੀ ਡਾਕਟਰਾਂ ਨੇ ਜਾਂਚ ਤੋਂ ਬਾਅਦ ਦਿਲ ਦਾ ਦੌਰਾ ਪੈਣ ਨੂੰ ਮੌਤ ਦਾ ਕਾਰਨ ਦੱਸਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੌਂਕਰੀਟ ਨਾਲ ਭਰੇ ਕੰਟੇਨਰ ਤੇ ਸੂਟਕੇਸ ਵਿੱਚੋਂ ਮਿਲੀਆਂ ਦੋ ਲਾਪਤਾ ਬੱਚਿਆਂ ਦੀਆਂ ਲਾਸ਼ਾਂ ਸੀਰੀਆ 'ਚ ਇਜ਼ਰਾਇਲੀ ਫੌਜ ਦੇ ਘਾਤਕ ਹਮਲੇ ਵਿਚ 2 ਲੋਕਾਂ ਦੀ ਮੌਤ ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਸੀ ਨੌਕਰੀ 'ਤੇ, ਲੱਗਾ ਸੱਤ ਸਾਲਾਂ ਦੀ ਪਾਬੰਦੀ ਚੀਨ 'ਚ ਰੇਤੀਲੇ ਤੂਫਾਨ ਦੀ ਮਚਾਈ ਤਬਾਹੀ,ਵਿਜ਼ੀਬਿਲਟੀ ਵੀ ਹੋਈ ਘੱਟ ਪੁਤਿਨ ਨੇ ਕਿਮ ਜੋਂਗ ਨੂੰ ਗਿਫ਼ਟ ਕੀਤੀ 4 ਕਰੋੜ ਦੀ ਲਗਜ਼ਰੀ ਕਾਰ ਹਿਜਾਬ ਪਾ ਕੇ ਖੇਡਣ ਵਾਲੀ ਰਹੀਮੀ ਉਲੰਪਿਕ 'ਚ ਕਰੇਗੀ ਆਸਟ੍ਰੇਲੀਆ ਦੀ ਨੁਮਾਇੰਦਗੀ ਪਾਕਿਸਤਾਨ ਵਿਚ ਅੰਡਰਵਰਲਡ ਡਾਨ ਆਮਿਰ ਬਲਾਜ਼ ਟੀਪੂ ਨੂੰ ਵਿਆਹ ਸਮਾਗਮ 'ਚ ਮਾਰੀ ਗੋਲੀ, ਹੋਈ ਮੌਤ ਪਾਸਪੋਰਟ ਰੈਂਕਿੰਗ ਜਾਰੀ: ਭਾਰਤ 85ਵੇਂ ਸਥਾਨ 'ਤੇ, ਜਾਪਾਨ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਅਤੇ ਜਰਮਨੀ ਦਾ ਪਾਸਪੋਰਟ ਸਭਤੋਂ ਸ਼ਕਤੀਸ਼ਾਲੀ ਤਾਲਿਬਾਨ ਸਰਕਾਰ ਦਾ ਨਵਾਂ ਹੁਕਮ: ਜਿਉਂਦੇ ਬੰਦਿਆਂ ਅਤੇ ਜਾਨਵਰਾਂ ਦੀ ਫੋਟੋ ਖਿੱਚਣ `ਤੇ ਪਾਬੰਦੀ ਯੂਕਰੇਨ ਨੇ ਰੂਸ ਦੇ ਸ਼ਹਿਰ ਬੇਲਗੋਰੋਡ 'ਤੇ ਕੀਤਾ ਵੱਡਾ ਹਮਲਾ, 5 ਦੀ ਮੌਤ