Welcome to Canadian Punjabi Post
Follow us on

05

November 2024
ਬ੍ਰੈਕਿੰਗ ਖ਼ਬਰਾਂ :
ਸੀਡੀਸੀਪੀ ਨੇ ਦੰਦਾਂ ਦੀ ਸੰਭਾਲ ਦਾਇੱਕ ਮਿਲੀਅਨ ਲੋਕਾਂ ਤੱਕ ਪਹੁੰਚ ਕਰਕੇ ਆਪਣਾ ਟੀਚਾ ਪੂਰਾ ਕੀਤਾ : ਸੋਨੀਆ ਸਿੱਧੂਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗਪੁਸ਼ਪਾ-2 ਦਾ ਟ੍ਰੇਲਰ 15 ਨਵੰਬਰ ਨੂੰ ਪਟਨਾ 'ਚ ਹੋਵੇਗਾ ਲਾਂਚ ਹੋਵੇਗਾ, 5 ਦਸੰਬਰ ਨੂੰ ਹੋਵੇਗੀ ਰਿਲੀਜ਼ਪੈਦਲ ਸਕੂਲ ਜਾ ਰਹੇ ਪ੍ਰਿੰਸੀਪਲ ਦੇ ਸਿਰ ਵਿਚ ਮੋਟਰਸਾਈਕਲ `ਤੇ ਸਵਾਰ ਬਦਮਾਸ਼ਾਂ ਨੇ ਮਾਰੀ ਗੋਲੀ, ਮੌਤਸੁਪਰੀਮ ਕੋਰਟ ਨੇ ਕਿਹਾ: ਸਰਕਾਰਾਂ ਸਾਰੀਆਂ ਨਿੱਜੀ ਜਾਇਦਾਦਾਂ 'ਤੇ ਕਬਜ਼ਾ ਨਹੀਂ ਕਰ ਸਕਦੀਆਂਭਾਰਤ ਵਿੱਚ ਕਮਲਾ ਹੈਰਿਸ ਦੇ ਪਿੰਡ ਵਿੱਚ ਚੱਲ ਰਹੀ ਵਿਸ਼ੇਸ਼ ਪੂਜਾਮੁੱਖ ਮੰਤਰੀ ਵੱਲੋਂ ਕੈਨੇਡਾ ਵਿੱਚ ਹਿੰਸਾ ਤੇ ਨਫ਼ਰਤ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀਪੰਜਾਬ ਪੁਲਿਸ ਵੱਲੋਂ ਸ਼ਿਵ ਸੈਨਾ ਆਗੂਆਂ 'ਤੇ ਪੈਟਰੋਲ ਬੰਬ ਹਮਲਿਆਂ ਵਿੱਚ ਸ਼ਾਮਲ ਚਾਰ ਵਿਅਕਤੀ ਗ੍ਰਿਫਤਾਰ, ਬੀਕੇਆਈ ਹਮਾਇਤ ਪ੍ਰਾਪਤ ਵਿਦੇਸ਼ੀ ਹੈਂਡਲਰ ਸਨ ਮਾਸਟਰਮਾਈਂਡ
 
ਭਾਰਤ

ਰੈਸਕਿਊ ਆਪਰੇਸ਼ਨ ਦੌਰਾਨ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਿਆ, ਪ੍ਰਧਾਨ ਮੰਤੀ ਮੋਦੀ ਨੇ ਸਿਹਤ ਸੰਬੰਧੀ ਲਈ ਜਾਣਕਾਰੀ, ਦਿੱਤੀਆਂ ਸ਼ੁੱਭਕਾਮਨਾਵਾਂ

November 29, 2023 12:37 AM

ਉੱਤਰਕਾਸ਼ੀ, 28 ਨਵੰਬਰ (ਪੋਸਟ ਬਿਊਰੋ): ਰੈਸਕਿਊ ਆਪਰੇਸ਼ਨ ਦੌਰਾਨ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਉਹ 16 ਦਿਨਾਂ ਤੋਂ ਸਿਲਕਿਆਰਾ ਸੁਰੰਗ 'ਚ ਫਸੇ ਹੋਏ ਸਨ। ਆਗਰ ਮਸ਼ੀਨ ਦਾ ਬਲੇਡ ਟੁੱਟਣ ਮਗਰੋਂ ਰੈਸਕਿਊ ਆਪਰੇਸ਼ਨ 'ਚ ਮੁਸ਼ਕਿਲ ਆਈ, ਜਿਸ ਤੋਂ ਬਾਅਦ ਹੁਣ ਭਾਰਤੀ ਫ਼ੌਜ ਨੇ ਖ਼ੁਦ ਮੋਰਚਾ ਸੰਭਾਲਿਆ ਸੀ। ਦੱਸਣਯੋਗ ਹੈ ਕਿ ਚਾਰਧਾਮ ਯਾਤਰਾ ਮਾਰਗ 'ਤੇ ਬਣ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ, ਜਿਸ ਨਾਲ ਇਸ 'ਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਅੱਜ ਪੂਰੇ 16 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਮਜ਼ਦੂਰਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾਵੇਗਾ, ਜਿਸ ਲਈ ਗ੍ਰੀਨ ਕੋਰੀਡੋਰ ਤਿਆਰ ਕੀਤਾ ਗਿਆ ਹੈ। ਰੈਸਕਿਊ ਟੀਮਾਂ ਨੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਕੱਪੜੇ ਅਤੇ ਬੈਗ ਤਿਆਰ ਰੱਖਣ ਲਈ ਕਿਹਾ ਹੈ। ਉੱਤਰਕਾਸ਼ੀ ਦੇ ਚਿਨਿਆਲੀਸੌੜ ਕਸਬੇ 'ਚ ਚਿਨੂਕ ਤਾਇਨਾਤ ਕੀਤੇ ਗਏ ਹਨ। ਇਹ ਇਸ ਐਮਰਜੈਂਸੀ ਸਥਿਤੀ ਲਈ ਹੈ, ਕਿ ਜੇਕਰ ਕਿਸੇ ਮਜ਼ਦੂਰ ਦੀ ਸਿਹਤ ਜ਼ਿਆਦਾ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਜਲਦੀ ਹੀ ਦੇਹਰਾਦੂਨ ਅਤੇ ਰਿਸ਼ੀਕੇਸ਼ 'ਚ ਬਿਹਤਰ ਵਿਵਸਥਾ ਲਈ ਲਿਜਾਇਆ ਜਾ ਸਕੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਫੋਨ ਕਰਕੇ ਸਿਲਕਿਆਰਾ ਤੋਂ 41 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਤੋਂ ਵਰਕਰਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਮੁੱਖ ਮੰਤਰੀ ਤੋਂ ਜਾਣਕਾਰੀ ਹਾਸਲ ਕੀਤੀ ਕਿ ਸੁਰੰਗ ਤੋਂ ਬਾਹਰ ਕੱਢਣ ਤੋਂ ਬਾਅਦ ਮਜ਼ਦੂਰਾਂ ਦੀ ਸਿਹਤ ਸੰਭਾਲ, ਉਨ੍ਹਾਂ ਦੇ ਘਰ ਛੱਡਣ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੀ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਨੇ ਪੀਐੱਮ ਨੂੰ ਦੱਸਿਆ ਕਿ ਸਾਰੇ ਵਰਕਰਾਂ ਨੂੰ ਸੁਰੰਗ 'ਚੋਂ ਬਾਹਰ ਆਉਣ ਤੋਂ ਬਾਅਦ ਸਿੱਧੇ ਚਿਨਿਆਲੀਸੌਰ ਦੇ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਜ਼ਰੂਰੀ ਸਿਹਤ ਜਾਂਚ ਆਦਿ ਕੀਤੀ ਜਾਵੇਗੀ। ਇਹ ਵੀ ਦੱਸਿਆ ਕਿ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਚਿਨਿਆਲੀਸੌਰ ਲਿਜਾਇਆ ਗਿਆ ਹੈ, ਜਿੱਥੋਂ ਉਨ੍ਹਾਂ ਦੀ ਸਹੂਲਤ ਅਨੁਸਾਰ ਉਨ੍ਹਾਂ ਨੂੰ ਘਰ ਛੱਡਣ ਲਈ ਸੂਬਾ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਣਗੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪੈਦਲ ਸਕੂਲ ਜਾ ਰਹੇ ਪ੍ਰਿੰਸੀਪਲ ਦੇ ਸਿਰ ਵਿਚ ਮੋਟਰਸਾਈਕਲ `ਤੇ ਸਵਾਰ ਬਦਮਾਸ਼ਾਂ ਨੇ ਮਾਰੀ ਗੋਲੀ, ਮੌਤ ਸੁਪਰੀਮ ਕੋਰਟ ਨੇ ਕਿਹਾ: ਸਰਕਾਰਾਂ ਸਾਰੀਆਂ ਨਿੱਜੀ ਜਾਇਦਾਦਾਂ 'ਤੇ ਕਬਜ਼ਾ ਨਹੀਂ ਕਰ ਸਕਦੀਆਂ ਭਾਰਤ ਵਿੱਚ ਕਮਲਾ ਹੈਰਿਸ ਦੇ ਪਿੰਡ ਵਿੱਚ ਚੱਲ ਰਹੀ ਵਿਸ਼ੇਸ਼ ਪੂਜਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ 24 ਸਾਲਾ ਔਰਤ ਗ੍ਰਿਫਤਾਰ ਦਿੱਲੀ ਵਿਚ ਕਾਰ ਸਵਾਰ ਨੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਮਾਰੀ ਟੱਕਰ, 20 ਮੀਟਰ ਤੱਕ ਘਸੀਟਿਆ ਪ੍ਰਧਾਨ ਮੰਤਰੀ ਮੋਦੀ ਨੇ 11ਵੀਂ ਵਾਰ ਫੌਜੀਆਂ ਨਾਲ ਦੀਵਾਲੀ ਮਨਾਈ ਭਾਰਤ-ਚੀਨ ਸਰਹੱਦ 'ਤੇ ਫੌਜੀਆਂ ਨੇ ਇਕ-ਦੂਜੇ ਨੂੰ ਮਠਿਆਈਆਂ ਵੰਡੀਆਂ ਡੀਐੱਮਕੇ ਸੁਆਰਥੀ ਪਰਿਵਾਰਾਂ ਦੀ ਪਾਰਟੀ : ਤਾਮਿਲ ਸਟਾਰ ਵਿਜੈ ਕਰਨਾਟਕ 'ਚ 8 ਕਰੋੜ ਲਈ ਪਤੀ ਦਾ ਕੀਤਾ ਕਤਲ, 800 ਕਿਲੋਮੀਟਰ ਦੂਰ ਜਾ ਕੇ ਸਾੜਿਆ ਐੱਨ.ਆਈ.ਏ. ਨੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਸਾਈਬਰ ਵਿੰਗ ਕੀਤੀ ਤਾਇਨਾਤ, ਬੰਬ ਦੀ ਧਮਕੀ 'ਤੇ ਕਰੇਗੀ ਤੁਰੰਤ ਕਾਰਵਾਈ