ਕੇਪਟਾਊਨ, 28 ਨਵੰਬਰ (ਪੋਸਟ ਬਿਊਰੋ): ਦੱਖਣੀ ਅਫਰੀਕਾ ਵਿਚ 11 ਮਜ਼ਦੂਰਾਂ ਦੀ ਮੌਤ ਨੂੰ ਖਦਾਨ ਅੰਦਰ ਲਿਫਟ ਡਿੱਗਣ ਕਾਰਨ ਹੋ ਗਈ ਹੈ। ਜਾਣਕਾਰੀ ਮੁਤਾਬਕ ਦੱਖਣੀ ਅਫਰੀਕਾ ਵਿਚ ਪਲੈਟੀਨਮ ਖਾਨ ਵਿਚ ਲਿਫਟ ਡਿੱਗਣ ਕਾਰਨ 11 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ 75 ਮਜ਼ਦੂਰ ਜ਼ਖਮੀ ਦੱਸੇ ਜਾ ਰਹੇ ਹਨ।
ਦੱਖਣੀ ਅਫਰੀਕਾ ਵਿੱਚ ਇੱਕ ਪਲੈਟੀਨਮ ਖਾਨ ਵਿੱਚ ਮਜ਼ਦੂਰਾਂ ਨੂੰ ਉਤਾਰਦੇ ਸਮੇਂ ਇੱਕ ਲਿਫਟ ਅਚਾਨਕ ਡਿੱਗ ਗਈ। ਇਸ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮਾਈਨ ਆਪਰੇਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਸ਼ਾਮ ਨੂੰ ਉੱਤਰੀ ਸ਼ਹਿਰ ਰਸਟਨਬਰਗ ਵਿੱਚ ਇੱਕ ਖਾਨ ਵਿੱਚ ਵਾਪਰੀ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਮਪਲਾ ਪਲੈਟੀਨਮ ਹੋਲਡਿੰਗਜ਼ (ਇਮਪਲਾਂਟ) ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕੋ ਮੂਲਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਉਨ੍ਹਾਂ ਦੀ ਕੰਪਨੀ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਦਿਨ ਸੀ। ਉਨ੍ਹਾਂ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਖਣੀ ਅਫਰੀਕਾ ਪਲੈਟੀਨਮ ਦਾ ਸਭ ਤੋਂ ਵੱਡਾ ਉਤਪਾਦਕ ਹੈ।