ਨਵੀਂ ਦਿੱਲੀ, 27 ਨਵੰਬਰ (ਪੋਸਟ ਬਿਊਰੋ): ਭਾਰਤੀ ਸੈਲਾਨੀਆਂ ਲਈ ਖੁਸ਼ਖਬਰੀ ਹੈ। ਦੱਖਣੀ ਪੂਰਬੀ ਏਸ਼ੀਆ ਦਾ ਦੇਸ਼ ਮਲੇਸ਼ੀਆ ਵੀ ਹੁਣ ਭਾਰਤੀਆਂ ਨੂੰ ਮੁਫਤ ਵੀਜ਼ਾ ਦੇ ਰਿਹਾ ਹੈ। ਮਲੇਸ਼ੀਆ ਦੇ ਰਾਸ਼ਟਰਪਤੀ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਅਤੇ ਥਾਈਲੈਂਡ ਨੇ ਵੀ ਭਰਤੀਆਂ ਲਈ ਵੀਜ਼ਾ ਮੁਫ਼ਤ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਨੇ ਭਾਰਤ ਲਈ ਮੁਫਤ ਵੀਜ਼ਾ ਦੀ ਵਿਵਸਥਾ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤੀ ਨਾਗਰਿਕ 57 ਦੇਸ਼ਾਂ ਵਿਚ ਬਿਨ੍ਹਾਂ ਵੀਜ਼ਾ ਦੇ ਦਾਖਲ ਹੋ ਸਕਦੇ ਸਨ। ਹੁਣ ਮਲੇਸ਼ੀਆ ਨੇ ਵੀ ਭਾਰਤੀਆਂ ਲਈ ਵੀਜ਼ਾ ਫਰੀ ਐਂਟਰੀ ਦਾ ਐਲਾਨ ਕੀਤਾ ਹੈ।
ਮਲੇਸ਼ੀਆ ਵਿਚ ਵਰਤਮਾਨ ਵਿਚ, ਸਾਊਦੀ ਅਰਬ, ਬਹਿਰੀਨ, ਕੁਵੈਤ, ਸੰਯੁਕਤ ਅਰਬ ਅਮੀਰਾਤ, ਈਰਾਨ, ਤੁਰਕੀ, ਜਾਰਡਨ ਦੇ ਨਾਗਰਿਕਾਂ ਨੂੰ ਇਹ ਸਹੂਲਤ ਮਿਲਦੀ ਹੈ। ਹੁਣ ਭਾਰਤ ਵੀ ਇਸ ਵਿੱਚ ਸ਼ਾਮਿਲ ਹੋ ਗਿਆ ਹੈ। ਮਲੇਸ਼ੀਆ ਨੇ ਭਾਰਤੀ ਨਾਗਰਿਕਾਂ ਨੂੰ 30 ਦਿਨਾਂ ਲਈ ਮੁਫਤ ਵੀਜ਼ਾ ਦੇਣ ਦੀ ਗੱਲ ਕਹੀ ਹੈ। ਹਾਲਾਂਕਿ ਮਲੇਸ਼ੀਆ ਨੇ ਇਸ ਪ੍ਰਣਾਲੀ ਨੂੰ ਚੀਨੀ ਨਾਗਰਿਕਾਂ ਲਈ ਵੀ ਖੋਲ੍ਹ ਦਿੱਤਾ ਹੈ, ਜਿਸ ਨੂੰ 1 ਦਸੰਬਰ ਤੋਂ ਲਾਗੂ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਇਕ ਬਿਆਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮੁਫਤ ਵੀਜ਼ਾ ਛੋਟ ਸੁਰੱਖਿਆ ਕਲੀਅਰੈਂਸ ਦੇ ਅਧੀਨ ਹੋਵੇਗੀ। ਇਸ ਤੋਂ ਪਹਿਲਾਂ ਚੀਨ ਨੇ ਮਲੇਸ਼ੀਆ ਦੇ ਨਾਗਰਿਕਾਂ ਲਈ 15 ਦਿਨਾਂ ਦੀ ਵੀਜ਼ਾ ਮੁਕਤ ਨੀਤੀ ਦਾ ਐਲਾਨ ਕੀਤਾ ਸੀ।