ਅੰਕਾਰਾ, 1 ਅਕਤੂਬਰ (ਪੋਸਟ ਬਿਊਰੋ): ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਯਾ ਨੇ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਰ ਨੇ ਐਤਵਾਰ ਨੂੰ ਉਨ੍ਹਾਂ ਦੇ ਮੰਤਰਾਲੇ ਨੇੜੇ ਇੱਕ ਵਿਸਫੋਟਕ ਯੰਤਰ ਵਿੱਚ ਧਮਾਕਾ ਕੀਤਾ, ਜਦੋਂ ਕਿ ਇੱਕ ਦੂਜੇ ਹਮਲਾਵਰ ਨੂੰ ਪੁਲਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ। ਯੇਰਲਿਕਾਯਾ ਨੇ ਕਿਹਾ ਕਿ ਰਾਜਧਾਨੀ ਅੰਕਾਰਾ ਵਿੱਚ ਹੋਏ ਹਮਲੇ ਦੌਰਾਨ ਦੋ ਪੁਲਸ ਅਧਿਕਾਰੀ ਮਾਮੂਲੀ ਜ਼ਖਮੀ ਹੋਏ ਹਨ।
ਤੁਰਕੀ 'ਚ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਐਤਵਾਰ ਨੂੰ ਸੰਸਦ ਦੀ ਕਾਰਵਾਈ ਮੁੜ ਸ਼ੁਰੂ ਹੋਣੀ ਸੀ। ਇਹ ਆਤਮਘਾਤੀ ਹਮਲਾ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੋਇਆ। ਟੀਵੀ ਫੁਟੇਜ 'ਚ ਬੰਬ ਨਿਰੋਧਕ ਦਸਤੇ ਨੂੰ ਇਲਾਕੇ 'ਚ ਖੜ੍ਹੇ ਇਕ ਵਾਹਨ ਦੇ ਨੇੜੇ ਕੰਮ ਕਰਦੇ ਦੇਖਿਆ ਜਾ ਸਕਦਾ ਹੈ।