Welcome to Canadian Punjabi Post
Follow us on

06

December 2023
ਬ੍ਰੈਕਿੰਗ ਖ਼ਬਰਾਂ :
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਏਕੜ ਪੰਚਾਇਤੀ ਜ਼ਮੀਨ ਖ਼ੁਦ ਟਰੈਕਟਰ ਚਲਾ ਕੇ ਖ਼ਾਲੀ ਕਰਵਾਈਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਲਈ ਰਾਖਵੀਆਂ ਅਸਾਮੀਆਂ ਭਰਨ ਲਈ ਕਾਰਵਾਈ ਤੇਜ਼ : ਡਾ. ਬਲਜੀਤ ਕੌਰਕੈਬਨਿਟ ਸਬ-ਕਮੇਟੀ ਵੱਲੋਂ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ, ਖੁਸ਼ਗਵਾਰ ਮਾਹੌਲ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਅਹਿਮ ਮਸਲੇ ਵਿਚਾਰੇ ਗਏਭਾਜਪਾ ਸੂਬਾ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਨੇ ਡੇਰਾ ਬਿਆਸ ਵਿਖੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤਭਾਰਤ ਅਤੇ ਕੀਨੀਆ ਮਿਲ ਕੇ ਸਮੁੰਦਰੀ ਡਾਕੂਆਂ ਨਾਲ ਲੜਨਗੇ, ਪ੍ਰਧਾਨ ਮੰਤਰੀ ਮੋਦੀ ਅਤੇ ਕੀਨੀਆ ਦੇ ਰਾਸ਼ਟਰਪਤੀ ਨੇ ਕੀਤੀ ਚਰਚਾ ਬ੍ਰਿਟੇਨ ਵਿੱਚ ਪੋਰਨ ਦੇਖਣ ਲਈ ਫੇਸ ਸਕੈਨਿੰਗ ਸੈਲਫੀ ਜ਼ਰੂਰੀ, 6 ਨਵੇਂ ਨਿਯਮ ਬਣੇਚੇਨੱਈ ਵਿਚ ਭਾਰੀ ਮੀਂਹ ਕਾਰਨ ਸੈਂਕੜੇ ਰੇਲਗੱਡੀਆਂ ਅਤੇ ਉਡਾਨਾਂ ਰੱਦਦਿੱਲੀ ਵਿਚ ਹਿੰਦੂ ਰਾਓ ਹਸਪਤਾਲ ਵਿਚ ਕੂੜੇ ਦੇ ਢੇਰ ਦੇਖ ਕੇ ਮੇਅਰ ਸ਼ੈਲੀ ਓਬਰਾਏ ਨੇ ਮੈਡੀਕਲ ਸੁਪਰਡੈਂਟ ਨੂੰ ਕੀਤਾ ਮੁਅੱਤਲ
 
ਅੰਤਰਰਾਸ਼ਟਰੀ

ਲੰਡਨ ਦਾ ਟਾਵਰ ਬ੍ਰਿਜ ਖੁੱਲ੍ਹਾ ਰਹਿਣ ਨਾਲ ਅੱਧੇ ਘੰਟੇ ਤੱਕ ਆਵਾਜਾਈ ਪ੍ਰਭਾਵਿਤ

September 29, 2023 02:46 PM

  

ਲੰਡਨ, 29 ਸਤੰਬਰ (ਪੋਸਟ ਬਿਊਰੋ): ਲੰਡਨ ਦੀ ਥੇਮਜ਼ ਨਦੀ `ਤੇ ਟਾਵਰ ਬ੍ਰਿਜ ਇੱਕ ਕਿਸ਼ਤੀ ਨੂੰ ਲੰਘਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਖੁੱਲ੍ਹੀ ਸਥਿਤੀ ਵਿਚ ਫਸ ਗਿਆ। ਇਸ ਕਾਰਨ ਕਾਫੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਰਹੀ। ਦਰਅਸਲ, ਬਾਰਜ ਬੋਟ ਨੇ ਪੁਲ ਦੇ ਹੇਠਾਂ ਤੋਂ ਲੰਘਣਾ ਸੀ, ਜਿਸ ਕਾਰਨ ਇਸ ਨੂੰ ਖੋਲ੍ਹ ਦਿੱਤਾ ਗਿਆ। ਹਾਲਾਂਕਿ, ਇਹ ਬਾਅਦ ਪੁਲ ਨੂੰ ਬੰਦ ਕਰਨ ਵਿੱਚ ਮੁਸ਼ਕਿਲ ਆ ਗਈ। ਇਸ ਕਾਰਨ ਲੰਡਨ ਦੀਆਂ ਸੜਕਾਂ ’ਤੇ ਆਵਾਜਾਈ ਵਿੱਚ ਵਿਘਨ ਪਿਆ।
ਲੋਕਾਂ ਨੇ ਦੱਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਪੁਲ ਨੂੰ ਬੰਦ ਕਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਇਕ ਵਿਅਕਤੀ ਨੇ ਕਿਹਾ ਕਿ ਪਹਿਲਾਂ ਤਾਂ ਪੁਲ ਨੂੰ ਖੁੱਲ੍ਹੀ ਸਥਿਤੀ ਵਿਚ ਦੇਖ ਕੇ ਬਹੁਤ ਚੰਗਾ ਲੱਗਾ, ਪਰ ਜੇਕਰ ਤੁਸੀਂ ਇਸ ਨੂੰ ਵੱਖਰੇ ਨਜ਼ਰੀਏ ਤੋਂ ਦੇਖੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਕਿੰਨਾ ਮੁਸ਼ਕਿਲ ਹੋ ਸਕਦਾ ਹੈ। ਮੈਂ ਥੋੜ੍ਹੀ ਦੇਰ ਉੱਥੇ ਰੁਕਿਆ ਤਾਂ ਉੱਥੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ, ਜਿਸ ਵਿੱਚ ਦੋ ਟੂਰਿਸਟ ਬੱਸਾਂ ਵੀ ਸ਼ਾਮਿਲ ਸਨ। ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਪੁਲ ਨੂੰ ਬੰਦ ਕਰ ਦਿੱਤਾ ਗਿਆ। ਪੁਲ ਬੰਦ ਹੁੰਦੇ ਹੀ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਮਾਰੀਆਂ।
ਉਸ ਨੇ ਅੱਗੇ ਕਿਹਾ, 'ਨਜ਼ਾਰਾ ਦੇਖ ਕੇ ਬਹੁਤ ਖੁਸ਼ੀ ਹੋਈ। ਅਸੀਂ ਪਹਿਲਾਂ ਕਦੇ ਪੌਪ-ਅੱਪ ਨਹੀਂ ਦੇਖਿਆ ਸੀ। ਪੁਲ ਬੰਦ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਬਾਈਕ ਨੂੰ ਉਥੋਂ ਲੰਘਣ ਦਿੱਤਾ ਗਿਆ ਅਤੇ ਫਿਰ ਕੁਝ ਸਮੇਂ ਵਿਚ ਹੀ ਆਵਾਜਾਈ ਸ਼ੁਰੂ ਹੋ ਗਈ। ਇਹ ਮੂਬੇਵਲ ਟਾਵਰ ਗ੍ਰੇਟਰ ਲੰਡਨ ਵਿੱਚ ਟਾਵਰ ਹੈਮਲੇਟਸ ਅਤੇ ਸਾਊਥਵਾਰਕ, ਲੰਡਨ ਦੇ ਵਿਚਕਾਰ ਥੇਮਜ਼ ਨਦੀ `ਤੇ ਬਣਾਇਆ ਗਿਆ ਹੈ। ਇਹ ਪੁਲ 1894 ਵਿੱਚ ਬਣਾਇਆ ਗਿਆ ਸੀ। ਇਹ 240 ਮੀਟਰ (800 ਫੁੱਟ) ਲੰਬਾ ਅਤੇ 76 ਮੀਟਰ (250 ਫੁੱਟ) ਚੌੜਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਤੇ ਕੀਨੀਆ ਮਿਲ ਕੇ ਸਮੁੰਦਰੀ ਡਾਕੂਆਂ ਨਾਲ ਲੜਨਗੇ, ਪ੍ਰਧਾਨ ਮੰਤਰੀ ਮੋਦੀ ਅਤੇ ਕੀਨੀਆ ਦੇ ਰਾਸ਼ਟਰਪਤੀ ਨੇ ਕੀਤੀ ਚਰਚਾ ਬ੍ਰਿਟੇਨ ਵਿੱਚ ਪੋਰਨ ਦੇਖਣ ਲਈ ਫੇਸ ਸਕੈਨਿੰਗ ਸੈਲਫੀ ਜ਼ਰੂਰੀ, 6 ਨਵੇਂ ਨਿਯਮ ਬਣੇ 'ਓਮ ਜੈ ਜਗਦੀਸ਼ ਹਰੇ' ਦੀ ਪੇਸ਼ਕਾਰੀ ਲਈ ਭਾਰਤ ਵਿੱਚ ਪ੍ਰਸਿੱਧ ਅਮਰੀਕੀ ਗਾਇਕਾ ਨੇ ਭਾਜਪਾ ਨੂੰ ਸ਼ਾਨਦਾਰ ਜਿੱਤ 'ਤੇ ਦਿੱਤੀ ਵਧਾਈ ਤੁਰਕੀ 'ਚ ਲੱਗੇ ਭੂਚਾਲ ਦੇ ਝਟਕੇ, ਜਾਨੀ ਜਾਂ ਮਾਲੀ ਨੁਕਸਾਨ ਨਹੀਂ ਇੰਡੋਨੇਸ਼ੀਆ ਵਿਚ ਜਵਾਲਾਮੁਖੀ ਫਟਿਆ, 11 ਪਰਬਤਰੋਹੀਆਂ ਦੀ ਮੌਤ ਇਜ਼ਰਾਈਲੀ ਜਹਾਜ਼ਾਂ `ਤੇ ਲਾਲ ਸਾਗਰ ਵਿੱਚ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਭਾਰਤ ਮਾਲਦੀਵ ਤੋਂ ਬੁਲਾਏਗਾ 75 ਸੈਨਿਕਾਂ ਨੂੰ ਵਾਪਿਸ ਗਾਜ਼ਾ ਵਿਚ ਫਲਸਤੀਨੀ ਨਾਗਰਿਕਾਂ ਦੀ ਮੌਤ 'ਤੇ ਕਮਲਾ ਹੈਰਿਸ ਨੇ ਪ੍ਰਗਟਾਇਆ ਦੁੱਖ, ਕਿਹਾ- ਇਜ਼ਰਾਈਲ ਨਿਰਦੋਸ਼ ਲੋਕਾਂ ਦੀ ਸੁਰੱਖਿਆ ਲਈ ਹੋਰ ਕੁਝ ਕਰੇ ਦੱਖਣੀ ਚੀਨ ਸਾਗਰ ਵਿਚ 135 ਚੀਨੀ ਕਿਸ਼ਤੀਆਂ ਦੇਖੀਆਂ ਗਈਆਂ, ਫਿਲੀਪੀਨਜ਼ ਨੇ ਕਿਹਾ- ਸਾਡੇ ਲਈ ਖ਼ਤਰਾ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਦੀ ਲਾਹੌਰ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ