ਰੋਟਰਡੈਮ, 28 ਸਤੰਬਰ (ਪੋਸਟ ਬਿਊਰੋ): ਨੀਦਰਲੈਂਡ ਦੇ ਰੋਟਰਡਮ ਸ਼ਹਿਰ ਵਿਚ ਵੀਰਵਾਰ ਨੂੰ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰੀਆਂ। ਜਾਣਕਾਰੀ ਮੁਤਾਬਕ ਪਹਿਲੀ ਘਟਨਾ ਯੂਨੀਵਰਸਿਟੀ ਹਸਪਤਾਲ (ਮੈਡੀਕਲ ਕਾਲਜ) ਵਿੱਚ ਵਾਪਰੀ ਅਤੇ ਦੂਜੀ ਘਟਨਾ ਇੱਕ ਘਰ ਵਿੱਚ ਵਾਪਰੀ। ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਹਾਲਾਂਕਿ ਪੁਲਿਸ ਨੇ ਫਿਲਹਾਲ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਪੁਲਸ ਮੁਤਾਬਕ ਫੌਜੀ ਵਰਦੀ ਪਹਿਨੇ ਇਕ ਵਿਅਕਤੀ ਨੇ ਯੂਨੀਵਰਸਿਟੀ ਹਸਪਤਾਲ ਦੇ ਕਲਾਸਰੂਮ ਵਿਚ ਬੰਦੂਕ ਨਾਲ ਗੋਲੀਬਾਰੀ ਕੀਤੀ। ਸ਼ੱਕੀ ਮੁਲਜ਼ਮ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਗੋਲੀਬਾਰੀ ਤੋਂ ਬਾਅਦ ਮੈਡੀਕਲ ਕਾਲਜ ਵਿਚ ਅੱਗ ਲੱਗ ਗਈ।