ਠਾਣੇ, 28 ਸਤੰਬਰ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਠਾਣੇ ਦੇ ਮੁੰਬਰਾ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਅੰਬੇਡਕਰ ਨਗਰ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਹਥੌੜੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਮੁੰਬਰਾ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਪਰਿਵਾਰਕ ਝਗੜੇ ਕਾਰਨ ਹੋਇਆ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਪਹਿਲਾਂ ਹਿੰਦੂ ਸੀ ਅਤੇ 14 ਸਾਲ ਪਹਿਲਾਂ ਮ੍ਰਿਤਕ ਨਾਲ ਵਿਆਹ ਕਰ ਕੇ ਇਸਲਾਮ ਕਬੂਲ ਕਰ ਲਿਆ ਸੀ। ਪਰ ਹੁਣ ਪਰਿਵਾਰਕ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ।
ਇਸ ਮਾਮਲੇ ਵਿਚ ਮੁੰਬਰਾ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਐੱਨ. ਬੀ. ਕੋਲਹਟਕਰ ਨੇ ਦੱਸਿਆ ਕਿ ਕਤਲ ਪਰਿਵਾਰਕ ਝਗੜੇ ਕਾਰਨ ਹੋਇਆ ਹੈ। ਦੋਸ਼ੀ ਵਿਜੈ ਉਰਫ ਸਮੀਰ ਕਮਲਨਾਥ ਮਿਸ਼ਰਾ ਪਹਿਲਾਂ ਹਿੰਦੂ ਸੀ ਅਤੇ ਜ਼ਰੀਨ ਨਾਲ ਵਿਆਹ ਕਰਨ ਤੋਂ ਬਾਅਦ ਉਹ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣ ਗਿਆ। ਪੁਲਸ ਨੇ ਦੱਸਿਆ ਕਿ ਵਿਜੈ ਉਰਫ ਸਮੀਰ ਕਮਲਨਾਥ ਮਿਸ਼ਰਾ ਅਤੇ ਜ਼ਰੀਨ ਦਾ ਵਿਆਹ 14 ਸਾਲ ਪਹਿਲਾਂ ਹੋਇਆ ਸੀ। 30 ਸਾਲਾ ਜ਼ਰੀਨ ਅੰਸਾਰੀ ਅੰਬੇਦਕਰ ਨਗਰ ਮੈਦਾਨ, ਮੁੰਬਰਾ ਵਿਚ ਆਪਣੀ ਸੱਸ ਦੇ ਘਰ ਆਪਣੀ ਬੇਟੀ ਅਤੇ ਬੇਟੇ ਨਾਲ ਰਹਿ ਰਹੀ ਸੀ। ਵਿਜੈ ਉਰਫ ਸਮੀਰ ਕਮਲਨਾਥ ਮਿਸ਼ਰਾ ਅਤੇ ਜ਼ਰੀਨ ਵਿਚਕਾਰ ਝਗੜਾ ਵਧਦਾ ਜਾ ਰਿਹਾ ਸੀ। ਮ੍ਰਿਤਕ ਔਰਤ ਜ਼ਰੀਨ ਦਾ ਪਤੀ ਵਿਜੈ ਉਰਫ ਸਮੀਰ ਕਮਲਨਾਥ ਮਿਸ਼ਰਾ, ਜੋ ਹਿੰਦੂ ਤੋਂ ਮੁਸਲਮਾਨ ਬਣ ਗਿਆ ਸੀ, ਭਿਵੰਡੀ ਵਿਚ ਆਪਣੀ ਪਤਨੀ ਤੋਂ ਵੱਖ ਰਹਿੰਦਾ ਸੀ।